IPL: ਅੱਜ ਭਿੜਨਗੇ ਕੋਹਲੀ ਅਤੇ ਅਈਅਰ, ਪਵਾਇੰਟ ਟੇਬਲ ‘ਤੇ ਉੱਤੇ ਜਾਣ ਦੀ ਜੰਗ

Must Read

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ...

ਆਈਪੀਐਲ ਦੇ 13 ਵੇਂ ਸੀਜ਼ਨ ਦੇ 19 ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਅਤੇ ਦਿੱਲੀ ਕੈਪੀਟਲਸ (DC) ਸੋਮਵਾਰ ਨੂੰ ਦੁਬਈ ਵਿੱਚ ਇੱਕ ਦੂਜੇ ਨੂੰ ਟੱਕਰ ਦੇਣਗੀਆਂ। ਦੋਵੇਂ ਟੀਮਾਂ ਨੇ ਤਿੰਨ- ਤਿੰਨ ਮੈਚ ਜਿੱਤੇ ਹਨ। ਪੁਆਇੰਟ ਟੇਬਲ ਵਿਚ  ਦਿੱਲੀ ਦੂਜੇ ਅਤੇ ਬੰਗਲੁਰੂ ਤੀਜੇ ਸਥਾਨ ‘ਤੇ ਹੈ। ਇਹ ਮੈਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ।

ਦੋਵਾਂ ਟੀਮਾਂ ਨੇ ਹੁਣ ਤਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ, ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਜ਼ ਅੱਜ ਆਹਮੋ-ਸਾਹਮਣੇ ਹੋਣਗੀਆਂ। ਤਜਰਬੇਕਾਰ ਵਿਰਾਟ ਕੋਹਲੀ ਦੀਆਂ ਰਣਨੀਤਕ ਚਾਲਾਂ ਦੀ ਸ਼੍ਰੇਅਸ ਅਈਅਰ ਦੀ ਕੁਸ਼ਲ ਕਪਤਾਨਤਾ ਦੇ ਸਾਹਮਣੇ ਵੀ ਪਰਖ ਕੀਤੀ ਜਾਏਗੀ। ਆਰਸੀਬੀ ਅਤੇ ਦਿੱਲੀ  ਦੋਵੇਂ ਟੀਮਾਂ ਮਜ਼ਬੂਤ ​​ਲੱਗ ਰਹੀਆਂ ਹਨ ਅਤੇ ਦੋਵਾਂ ਨੇ ਚਾਰ ਮੈਚਾਂ ਵਿਚ 3-3 ਵਿੱਚ ਜਿੱਤ ਹਾਸਲ ਕੀਤੀ ਹੈ।

RCB ਬਨਾਮ DC : ਅੰਕੜੇ ਕੀ ਕਹਿੰਦੇ ਹਨ ..?

ਆਈਪੀਐਲ ਰਿਕਾਰਡਾਂ ਦੀ ਗੱਲ ਕਰੀਏ ਤਾਂ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਹੁਣ ਤੱਕ 24 ਮੈਚ (2008-2019) ਹੋ ਚੁੱਕੇ ਹਨ। ਬੰਗਲੁਰੂ ਨੇ 13 ਅਤੇ ਦਿੱਲੀ ਨੇ 8 ਮੈਚ ਜਿੱਤੇ ਹਨ, ਜਦਕਿ 2013 ਵਿੱਚ, ਬੰਗਲੁਰੂ ਨੇ ਟਾਈ ਦੇ ਬਾਅਦ ਸੁਪਰ ਓਵਰ ਜਿੱਤਿਆ ਸੀ।

ਟੀਮਾਂ ਇਸ ਪ੍ਰਕਾਰ ਹਨ –

ਰਾਇਲ ਚੈਲੇਂਜਰਜ਼ ਬੈਂਗਲੁਰੂ (RCB )

ਐਰੋਨ ਫਿੰਚ, ਦੇਵਦੱਤ ਪਡੀਕਲ, ਪਾਰਥਿਵ ਪਟੇਲ, ਵਿਰਾਟ ਕੋਹਲੀ (ਕਪਤਾਨ), ਏਬੀ ਡੀਵਿਲੀਅਰਜ਼, ਗੁਰਕੀਰਤ ਮਾਨ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਵਾਸ਼ਿੰਗਟਨ ਸੁੰਦਰ, ਸ਼ਾਹਬਾਜ਼ ਅਹਿਮਦ, ਨਵਦੀਪ ਸੈਣੀ, ਡੇਲ ਸਟੇਨ, ਯੁਜਵੇਂਦਰ ਚਾਹਲ, ਐਡਮ ਜੈਂਪਾ, ਈਸੁਰੂ ਉਦਾਨਾ, ਮੋਇਨ ਅਲੀ , ਜੋਸ਼ ਫਿਲਿਪ, ਪਵਨ ਨੇਗੀ, ਪਵਨ ਦੇਸ਼ਪਾਂਡੇ, ਮੁਹੰਮਦ ਸਿਰਾਜ, ਉਮੇਸ਼ ਯਾਦਵ।

ਦਿੱਲੀ ਕੈਪੀਟਲਜ਼ (DC)

ਸ਼੍ਰੇਅਸ ਅਈਅਰ (ਕਪਤਾਨ), ਅਜਿੰਕਿਆ ਰਹਾਣੇ, ਸ਼ਿਖਰ ਧਵਨ, ਸ਼ਿਮਰਨ ਹੇਤਮੇਅਰ, ਪ੍ਰਿਥਵੀ ਸ਼ਾ, ਮਾਰਕਸ ਸਟੋਨੀਸ, ਲਲਿਤ ਯਾਦਵ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਚੇਮੋ ਪਾਲ, ਡੈਨੀਅਲ ਸੈਮਜ਼, ਐਲੈਕਸ ਕੈਰੀ ਅਤੇ ਰਿਸ਼ਭ ਪੰਤ, ਕਾਗੀਸੋ ਰਬਾਦਾ, ਸੰਦੀਪ ਲਮੀਚਨੇ, ਇਸ਼ਾਂਤ ਸ਼ਰਮਾ , ਮੋਹਿਤ ਸ਼ਰਮਾ, ਅਵੇਸ਼ ਖਾਨ, ਤੁਸ਼ਾਰ ਦੇਸ਼ਪਾਂਡੇ, ਹਰਸ਼ਲ ਪਟੇਲ, ਅਮਿਤ ਮਿਸ਼ਰਾ, ਅਤੇ ਐਨਰਿਕ ਨੌਰਟਜੇ ਸ਼ਾਮਲ ਹਨ।

LEAVE A REPLY

Please enter your comment!
Please enter your name here

Latest News

ਟਾਂਡਾ ਮਾਮਲੇ ‘ਤੇ ਅਕਾਲੀ-ਭਾਜਪਾ ਹੋਏ ਇੱਕ-ਸੁਰ

ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਵਿਖੇ ਇੱਕ 6 ਸਾਲਾਂ ਦੀ ਮਾਸੂਮ ਬੱਚੀ ਦੇ ਨਾਲ ਹੋਈ ਘਿਨੌਣੀ ਹਰਕਤ ਤੋਂ ਬਾਅਦ ਹਰ...

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ, ਕਿਸਾਨ ਮੋਰਚਾ ਸੈਲ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਹੈ, ਜਦੋਂ ਪਾਰਟੀ ਦੇ ਕਿਸਾਨ ਮੋਰਚਾ ਸੈਲ ਦੇ ਸੂਬਾ ਪ੍ਰਧਾਨ ਤਰਲੋਚਨ...

ਖੇਤਾਂ ਵਿੱਚ ਕੰਮ ਕਰਨ ਵਾਲੇ ਮਜਦੂਰਾਂ ਦਾ ਕਿਸਾਨਾਂ ਨੂੰ ਸਮਰਥਨ

ਖੇਤੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ । ਇਹ ਰੋਸ...

ਜਦੋਂ ਇੱਕ-ਇੱਕ ਕਰਕੇ ਧੂਹ-ਧੂਹ ਸੜੀਆਂ ਕਾਰਾਂ!

ਤਬਾਹੀ ਦੀਆਂ ਇਹ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇਹ ਪਟਿਆਲਾ ਦੇ ਸਰਹਿੰਦ ਰੋਡ ਉਤੇ ਸਥਿੱਤ ਇੱਕ ਕਾਰ ਗੈਰਾਜ ਦੀਆਂ ਹਨ, ਜਿੱਥੇ ਅੱਗ ਨੇ...

ਹੁਣ ਖੁੱਲ੍ਹਿਆ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਸਾਂਝਾ ਮੋਰਚਾ, ਵੱਡੀ ਵਿਓਂਤਬੰਦੀ ਦੀ ਤਿਆਰੀ

ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਹੁਣ ਬਹੁਤ ਜਿਆਦਾ ਸਮਾਂ ਨਹੀਂ ਰਿਹਾ। ਅਜਿਹੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਕੋਸ਼ਿਸ਼ਾਂ...

More Articles Like This