ਬੀਐਸਐਫ ਨੂੰ ਮਿਲੀ ਵੱਡੀ ਸਫਲਤਾ 70 ਕਰੋੜ ਦੀ ਹੈਰੋਇਨ ਬਰਾਮਦ

Must Read

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ...
ਭਿੱਖੀਵਿੰਡ (ਰਿੰਪਲ ਗੌਲਣ),14 ਫਰਵਰੀ
ਭਾਰਤ-ਪਾਕਿ ਸਰਹੱਦ ਤੇ ਤੈਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਨਾਰਕੋਟਿਕਸ ਕੰਟ੍ਰੋਲ ਬਿਊਰੋ (ਐਨਸੀਬੀ) ਦੇ ਨਾਲ ਚਲਾਏ ਆਪ੍ਰੇਸ਼ਨ ਦੌਰਾਨ ਖਾਲੜਾ ਬਾਰਡਰ ਤੋਂ 14 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਹ ਖੇਪ ਪਾਕਿ ਤਸਕਰਾਂ ਦੇ ਨਾਲ ਹੋਈ ਗੋਲੀਬਾਰੀ ਦੇ ਬਾਅਦ ਬਰਾਮਦ ਕੀਤੀ ਗਈ। ਗੋਲਾਬਾਰੀ ਚ ਇੱਕ ਪਾਕਿ ਘੁਸਪੈਠੀਆ ਵੀ ਢੇਰ ਹੋ ਗਿਆ। ਉਸਦੇ ਬਾਕੀ ਸਾਥੀ ਵਾਪਸ ਪਾਕਿਸਤਾਨ ਦੀ ਤਰਫ ਫ਼ਰਾਰ ਹੋ ਗਏ।
ਭਾਰਤ ਪਾਕ ਅੰਤਰਰਾਸ਼ਟਰੀ ਸਰਹੱਦ ਤੇ ਤੈਨਾਤ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਐਨਸੀਬੀ ਅੰਮ੍ਰਿਤਸਰ ਦੀ ਟੀਮ ਨਾਲ ਸ਼ੁਕਰਵਾਰ ਦੀ ਰਾਤ ਦੋ ਵਜੇ ਅਭਿਆਨ ਚਲਾਇਆ ਜਾ ਰਿਹਾ ਸੀ। ਕਿਉਂਕਿ ਐਨਸੀਬੀ ਨੂੰ ਪਤਾ ਚੱਲਿਆ ਸੀ ਕਿ ਪਾਕ ਦੀ ਤਰਫ਼ੋਂ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜੀ ਜਾ ਰਹੀ ਹੈ। ਸੈਕਟਰ ਖਾਲੜਾ ਸਥਿਤ ਬੁਰਜੀ ਨੰਬਰ 130-2 ਦੇ ਕੋਲ ਸਵੇਰੇ ਸਾਢੇ ਚਾਰ ਵਜੇ ਪਾਕ ਦੀ ਤਰਫ਼ੋਂ ਹਰਕਤ ਵੇਖੀ ਗਈ। ਉਕਤ ਜਾਣਕਾਰੀ ਬੀਐਸਐਫ ਦੇ ਡੀਆਈਜੀ ਸੁਰਿੰਦਰ ਮਹਿਤਾ ਨੇ ਦਿੰਦੇ ਹੋਏ ਦੱਸਿਆ ਕਿ ਪਾਕ ਦੀ ਤਰਫ਼ੋਂ ਭਾਰਤੀ ਖੇਤਰ ਚ ਵਧ ਰਹੇ ਕਰੀਬ ਚਾਰ ਤਸਕਰਾਂ ਨੇ ਬੀਐਸਐਫ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਿਸ ਦੇ ਜਵਾਬ ਚ ਬੀਐਸਐਫ ਜਵਾਨਾਂ ਨੇ ਵੀ ਗੋਲਾਬਾਰੀ ਕੀਤੀ। ਇਸ ਦੌਰਾਨ ਇੱਕ ਪਾਕਿਸਤਾਨੀ ਤਸਕਰ ਕੰਡਿਆਲੀ ਤਾਰ ਦੇ ਪਾਰ (ਭਾਰਤੀ ਖੇਤਰ ਚ) ਪਲਾਸਟਿਕ ਦੀ ਪਾਈਪ ਨਾਲ ਕੁਝ ਪੈਕਟ ਪਾਉਂਦਾ ਹੋਇਆ ਗੋਲਾਬਾਰੀ ਚ ਮਾਰਿਆ ਗਿਆ।
ਜਦਕਿ ਬਾਕੀ ਤਸਕਰ ਵਾਪਸ ਪਾਕ ਦੀ ਤਰਫ਼ ਫ਼ਰਾਰ ਹੋ ਗਏ। ਡੀਆਈਜੀ ਨੇ ਦੱਸਿਆ ਕਿ ਐਨਸੀਬੀ ਦੀ ਟੀਮ ਨੂੰ ਲੈਕੇ ਸਰਚ ਅਭਿਆਨ ਚਲਾਇਆ ਗਿਆ। ਜੋ ਸਵੇਰੇ 10 ਵਜੇ ਤੱਕ ਜਾਰੀ ਰਿਹਾ। ਸਰਚ ਅਭਿਆਨ ਦੌਰਾਨ ਪਾਕ ਤਸਕਰ ਦੀ ਲਾਸ਼ ਤੋਂ ਇਲਾਵਾ ਹੈਰੋਇਨ ਦੇ 14 ਪੈਕਟ ( ਵਜ਼ਨ 14 ਕਿਲੋ, 805 ਗ੍ਰਾਮ), ਇੱਕ ਪਿਸਟਲ ਦਾ ਮੈਗਜ਼ੀਨ, ਛੇ ਕਾਰਤੂਸ, ਦੋ ਮੋਬਾਈਲ ਫੋਨ ਤੇ ਕੰਡਿਆਲੀ ਤਾਰ ਤੇ ਰੱਖੀ ਗਈ 12 ਫੁੱਟ ਦੀ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮਾਰੇ ਗਏ ਤਸਕਰ ਦੀ ਤਲਾਸ਼ੀ ਦੌਰਾਨ ਇੱਕ ਸਿਗਰਟ ਦਾ ਪੈਕਟ, ਇੱਕ ਲਾਈਟਰ ਵੀ ਬਰਾਮਦ ਹੋਇਆ। ਜਦਕਿ ਦੋਵਾਂ ਮੋਬਾਈਲਾਂ ਚ ਤਿੰਨ ਸਿਮ ਕਾਰਡ ਵੀ ਹਨ। ਡੀਆਈਜੀ ਸੁਰਿੰਦਰ ਮਹਿਤਾ ਦੱਸਿਆ ਕਿ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਦੁਆਰਾ ਹੈਰੋਇਨ ਦੀ ਵੱਡੀ ਖੇਪ ਭਾਰਤ ਭੇਜੇ ਜਾਣ ਦੀ ਸੂਚਨਾ ਮਿਲਦਿਆਂ ਹੀ ਐਨਸੀਬੀ ਨੇ ਬੀਐਸਐਫ ਦੇ ਨਾਲ ਤਾਲਮੇਲ ਕੀਤਾ ਸੀ। ਜਿਸ ਦੇ ਆਧਾਰ ਤੇ ਵੱਡੀ ਕਾਮਯਾਬੀ ਹੱਥ ਲੱਗੀ ਹੈ।

LEAVE A REPLY

Please enter your comment!
Please enter your name here

Latest News

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਵਾਈਆਂ...

ਭਾਰ ਘਟਾਉਣ ਲਈ ਇਨ੍ਹਾਂ ਫ਼ਲਾਂ ਤੋਂ ਬਣਾ ਕੇ ਰੱਖੋ ਦੂਰੀ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਹੁਤ ਸਾਰੇ ਲੋਕ ਭਾਰ ਘੱਟ ਕਰਨ ਲਈ ਡਾਈਟਿੰਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ।ਮੋਟਾਪਾ ਅੱਜ ਦੇ ਸਮੇਂ ’ਚ ਕਈ ਲੋਕਾਂ...

ਧੀ ਦੀਆਂ ਸ਼ਰਾਰਤਾਂ ਤੋਂ ਤੰਗ ਆਈ ਟਵਿੰਕਲ ਖੰਨਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਲੀਵੁੱਡ ਅਦਾਕਾਰਾ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਬਣੀ ਰਹਿੰਦੀ...

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ ਵੀ ਹੋਵੇ।ਕਪਿਲ ਸ਼ਰਮਾ ਹਾਲ ਹੀ...

More Articles Like This