ਇੱਕ ਹੋਰ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ

Must Read

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ...

ਭਿੱਖੀਵਿੰਡ,10 ਫਰਵਰੀ (ਲਖਵਿੰਦਰ ਸਿੰਘ ਗੌਲਣ/ਰਿੰਪਲ ਗੌਲਣ) 

ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪਹਿਲਵਾਨਕੇ ਦਰਾਜਕੇ ਦੇ ਨੌਜਵਾਨਾਂ ਵੱਲੋਂ ਨਸ਼ੇ ਦਾ ਟੀਕਾ ਲਗਾਉਣ ਕਾਰਨ ਦੇਰ ਰਾਤ ਉਸ ਦੀ ਮੌਤ ਹੋ ਜਾਣ ਦੀ ਖਬਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਵਿਅਕਤੀ  ਦੀ ਪਤਨੀ ਅਤੇ ਭਰਾ ਨੇ  ਮ੍ਰਿਤਕ ਨੌਜਵਾਨ ਦੀ ਲਾਸ਼ ਭਿੱਖੀਵਿੰਡ ਮੇਨ ਚੌਕ ਵਿਚ ਰੱਖ ਕੇ ਪਿੱਟ ਸਿਆਪਾ ਕੀਤਾ ਅਤੇ ਵਿਰਲਾਪ ਕੀਤਾ ਅਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਡੀ ਐੱਸ ਪੀ ਰਾਜਬੀਰ ਸਿੰਘ ਅਤੇ ਥਾਣਾ ਮੁਖੀ ਭਿੱਖੀਵਿੰਡ ਦੇ ਗੰਭੀਰ ਦੋਸ਼  ਲਗਾਏ।

ਇਸ ਸਬੰਧੀ ਮ੍ਰਿਤਕ ਹੀਰਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਹਿਲਵਾਨਕੇ ਦਰਾਜਕੇ  ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਮੇਰਾ ਕਰੀਨ 8 ਸਾਲ ਦਾ ਲੜਕਾ ਹੈ ਅਤੇ ਸਾਡੀ ਜ਼ਮੀਨ ਪਹੁਵਿੰਡ ਦੀਆਂ ਬਹਿਕਾ ਦੇ ਨਾਲ ਲੱਗਦੀ ਹੈ  ਅਤੇ ਮੇਰਾ ਪਤੀ ਹੀ ਜ਼ਮੀਨ ਤੇ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਪਹੂਵਿੰਡ ਦੀਆਂ ਬਹਿਕਾਂ ਤੇ ਵੱਡੀ ਪੱਧਰ ਤੇ ਸਮੈਕ ਵਿਕਦੀ ਹੈ ਜਿਸ ਕਾਰਨ ਮੇਰਾ ਪਤੀ ਹੀਰਾ ਸਿੰਘ  ਸਮੈਕ ਦਾ ਆਦੀ ਹੋ ਗਿਆ । ਜਿਸ ਬਾਰੇ ਸਾਨੂੰ ਪਤਾ ਲੱਗਣ ਤੇ ਅਸੀਂ ਕਈ ਵਾਰ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਨੂੰ ਇਸ ਸਬੰਧੀ ਬੇਨਤੀਆਂ ਕੀਤੀਆਂ ਅਤੇ ਕਈ ਵਾਰ ਯਾਦ ਵੀ ਕਰਵਾਇਆ ਕਿ ਇਸ ਤੇ ਕਾਰਵਾਈ ਕਰਕੇ ਸਮੈਕ  ਵੇਚਣ ਵਾਲੇ ਨੂੰ ਫਡ਼ਿਆ ਜਾਵੇ । ਪਰ ਭਿੱਖੀਵਿੰਡ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਮੇਰਾ ਪਤੀ ਅੱਜ ਮੇਰੇ ਤੋਂ ਨਸ਼ੇ ਦੇ ਇਸ ਦੈਂਤ ਨੇ ਖੋਹ ਲਿਆ ਹੈ ਅਤੇ ਮੇਰੇ 8 ਸਾਲ ਦੇ ਮਾਸੂਮ ਪੁੱਤਰ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ।

ਸੰਦੀਪ ਕੌਰ ਦਾ ਕਹਿਣਾ ਸੀ ਕਿ ਅਸੀਂ ਸ਼ੁਰੂ ਤੋਂ ਹੀ ਕਾਂਗਰਸੀ ਪਿਛੋਕੜ ਵਾਲੇ ਹਾਂ ਅਤੇ ਸਾਡੇ ਘਰ ਦੇ ਉਪਰ ਕਾਂਗਰਸ ਦਾ ਵੱਡਾ ਝੰਡਾ ਲੱਗਿਆਂ ਹੋਇਆਂ ਹੈ ਪਰ ਕਾਂਗਰਸ ਸਰਕਾਰ ਦੇ ਰਹਿੰਦਿਆਂ ਨਸ਼ੇ ਤੇ ਕਾਬੂ  ਨਾ ਪਾਉਣ ਕਾਰਨ ਅੱਜ ਮੇਰਾ ਪਤੀ ਨਸ਼ੇ ਦੀ ਭੇਟ ਚੜ੍ਹ ਗਿਆ । ਉਸ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਵੀ ਗੰਭੀਰ ਦੋਸ਼ ਲਾਏ ਕਿ ਇਹ ਸਭ ਹਲਕਾ ਵਿਧਾਇਕ ਦੀ ਮਿਲੀਭੁਗਤ ਨਾਲ ਹੀ ਹੋ ਸਕਦਾ ਹੈ ਨਹੀਂ ਤਾਂ  ਸਾਡੇ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਤੇ ਵੀ ਭਿੱਖੀਵਿੰਡ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਿਸ ਕਾਰਨ ਓੁਸਦਾ ਪਤੀ ਨਸ਼ੇ ਦੇ ਦੈਤ ਦੀ ਭੇਟ ਚੜ ਗਿਆ ।

ਦੱਸਣਯੋਗ ਹੈ ਕਿ ਕਾਫੀ ਸਮਾਂ ਭਿੱਖੀਵਿੰਡ ਚੌਕ ਵਿੱਚ ਮ੍ਰਿਤਕ ਦੀ ਲਾਸ਼ ਰੱਖ ਕੇ ਵਿਰਲਾਪ  ਕਰਨ ਤੋਂ ਬਾਅਦ ਵੀ ਜਦੋਂ ਪੁਲਿਸ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ ਤਾਂ ਕਾਫੀ ਸਮਾਂ ਬੀਤ ਜਾਣ ਤੇ ਮ੍ਰਿਤਕ ਦੀ ਪਤਨੀ ਨੂੰ ਉਸ ਦੇ ਕੁਝ ਰਿਸ਼ਤੇਦਾਰਾਂ ਨੇ ਸਮਝਾ ਬੁਝਾ ਕੇ ਲਾਸ਼ ਨੂੰ ਭਿੱਖੀਵਿੰਡ ਚੌਕ ਚੋਂ  ਚੁੱਕ ਕੇ ਉਹ ਆਪਣੇ ਘਰ ਪਿੰਡ ਭਲਵਾਨਕੇ ਲੈ ਗਏ । ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨਾਲ ਗੱਲ ਨਹੀਂ ਹੋ ਸਕੀ ਡੀ.ਐੱਸ.ਪੀ ਭਿੱਖੀਵਿੰਡ ਰਾਜਬੀਰ ਸਿੰਘ ਹੁਰਾਂ ਨੂੰ ਵਾਰ ਵਾਰ ਫੋਨ ਕਰਨ ਤੇ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ ਫਿਰ  ਉਨ੍ਹਾਂ ਦਾ ਪੱਖ ਜਾਨਣ ਲਈ ਦੇਰ ਰਾਤ ਡੀ.ਐੱਸ.ਪੀ ਦਫਤਰ ਭਿੱਖੀਵਿੰਡ ਜਾਣ ਤੇ ਵੀ ਉਹ ਨਹੀਂ ਮਿਲ ਸਕੇ । ਉੱਥੇ ਮੌਜੂਦ ਗੰਨਮੈਨਾਂ ਦਾ ਕਹਿਣਾ ਸੀ ਕਿ ਉਹ ਵਾਰਗਸ ਤੇ ਗਏ ਹੋਏ ਹਨ

LEAVE A REPLY

Please enter your comment!
Please enter your name here

Latest News

ਕਪਿਲ ਸ਼ਰਮਾ ਦੀ ਬੇਟੀ ਨੇ ਕੀਤਾ ਡਾਂਸ, ਵਾਇਰਲ ਵੀਡੀਓ

ਮੁੰਬਈ,4 ਮਾਰਚ (ਸਕਾਈ ਨਿਊਜ਼ ਬਿਊਰੋ) ਕਾਮੇਡੀ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ ਅਕਸਰ ਚਰਚਾ ਦੇ ਵਿਸ਼ਾ ਬਣਦੇ ਰਹਿੰਦੇ ਵਜ੍ਹਾਂ ਕੋਈ...

ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਮਿਲੀ ਜ਼ਮਾਨਤ

ਨਿਊਜ਼ ਡੈਸਕ,4 ਮਾਰਚ (ਸਕਾਈ ਨਿਊਜ਼ ਬਿਊਰੋ) ਲੇਬਰ ਕਾਰਕੁਨ ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ਨੂੰ ਅੱਜ ਤੀਜੇ ਮਾਮਲੇ 'ਚ ਸੋਨੀਪਤ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ...

ਕੇਂਦਰ ਸਰਕਾਰ ਨੇ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਕੀਤੇ ਬੰਦ

ਨਵੀਂ ਦਿੱਲੀ,4 ਮਾਰਚ (ਸਕਾਈ ਨਿਊਜ਼ ਬਿਊਰੋ) ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦਰਮਿਆਨ ਪੰਜਾਬ ਨੂੰ ਵੱਡਾ ਝਟਕਾ ਲੱਗਾ ਹੈ। ਅਸਲ...

ਚੀਮਾ ਨੇ ਸਰਕਾਰੀ ਹਸਪਤਾਲ ਦੀ ਜ਼ਮੀਨ ਨਿੱਜੀ ਹਸਪਤਾਲ ਨੂੰ ਦੇਣ ‘ਤੇ ਚੁੱਕਿਆ ਸਵਾਲ

ਚੰਡੀਗੜ੍ਹ, 4 ਮਾਰਚ 2021 ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਵਿਧਾਨ...

ਵਿਧਾਇਕ ਬਲਜਿੰਦਰ ਕੌਰ ਨੇ ਚੁੱਕਿਆ ਕਿਸਾਨਾਂ ‘ਤੇ ਦਰਜ ਹੋਏ ਕੇਸਾਂ ਦਾ ਮਾਮਲਾ

ਚੰਡੀਗੜ੍ਹ, 4 ਮਾਰਚ 2021 ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਬਾਰੇ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਉੱਤੇ ਦਰਜ ਕੀਤੇ...

More Articles Like This