ਦਿੱਲੀ ਦੇ ਕਈ ਬਾਰਡਰਾਂ ਉਤੇ ਭਾਰੀ ਪੁਲਿਸ ਤੈਨਾਤ ਕਰ ਦਿੱਤਾ ਗਿਆ ਹੈ। ਸਿੰਘੂ ਬਾਰਡਰ ਉਤੇ ਵੀ ਪੁਲਿਸ ਦਾ ਜ਼ਬਰਦਸਤ ਪਹਿਰਾ ਹੈ। ਐਥੋਂ ਤੱਕ ਕਿ ਲੋਕਾਂ ਨੂੰ ਪੈਦਲ ਵੀ ਨਹੀਂ ਲੰਘਣ ਦਿੱਤਾ ਜਾ ਰਿਹਾ।
ਅਰਧ-ਸੈਨਿਕ ਬਲ ਵੀ ਵੱਡੀ ਗਿਣਤੀ ਵਿੱਚ ਤੈਨਾਤ ਹਨ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਕਿਸਾਨ ਆਗੂਆਂ ਦੀ, ਤਾਂ ਕਿਸਾਨ ਆਗੂ ਟਸ ਤੋਂ ਮਸ ਹੋਣ ਨੂੰ ਤਿਆਰ ਨਹੀਂ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਤਾਂ ਐਥੋਂ ਤੱਕ ਕਹਿ ਚੁੱਕੇ ਹਨ ਕਿ ਭਾਵੇਂ ਕੁੱਝ ਹੋ ਜਾਵੇ, ਉਹ ਪਿੱਛੇ ਨਹੀਂ ਹਟਣਗੇ।