ਤਰਨਤਾਰਨ (ਬਲਜੀਤ ਸਿੰਘ),2 ਅਪ੍ਰੈਲ
Bjp media incharge condemns: ਭਾਜਪਾ ਪੰਜਾਬ ਦੇ ਮੀਡੀਆ ਇੰਚਾਰਜ ਜਨਾਰਦਨ ਸ਼ਰਮਾ ਵਲੋਂ ਅੱਜ ਤਰਨਤਾਰਨ ਪੁੱਜ ਕੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਕਾਂਗਰਸ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਗਏ l ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਬਣਾਈ l ਜਿਸ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ lਉਨ੍ਹਾਂ ਕਿਹਾ ਕਿ ਕੈਪਟਨ ਦੀਆ 4 ਸਾਲਾਂ ਦੀਆਂ ਨਕਾਮੀਆਂ ਨੇ ਪੰਜਾਬ ਨੂੰ ਹਨੇਰੇ ਵਲ ਧੱਕਿਆ ਅਤੇ ਸੂਬੇ ਨੂੰ ਗੈਂਗਸਟਰਾਂ, ਸ਼ਰਾਬ ਮਾਫੀਆ,ਰੇਤ ਮਾਫੀਆ ਅਤੇ ਘੁਟਾਲੇ ਕਰਨ ਵਾਲੇ ਲੋਕਾਂ ਦੇ ਹਵਾਲੇ ਕਰ ਦਿੱਤਾ l
ਇਹ ਖ਼ਬਰ ਵੀ ਪੜ੍ਹੋ: ਸੁੰਦਰ ਗਰਾਮ ਬਣਨ ਵਾਲਾ ਪਿੰਡ ਸਤਨੌਰ ਬਣਿਆ ਗੰਦੇ ਪਾਣੀ ਕਾਰਨ ਨਰਕ…
ਜਿਸ ਨਾਲ ਪੰਜਾਬ ਕਰਾਈਮ ਵਿਚ ਪੂਰੀ ਤਰ੍ਹਾਂ ਨਾਲ ਵੱਧ ਗਿਆ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ 4 ਸਾਲਾਂ ਦਾ ਝੂਠਾ ਰਿਪੋਰਟ ਕਾਰਡ ਪੇਸ਼ ਕਰ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ l ਉਨ੍ਹਾਂ ਕਿਹਾ 85% ਵਾਅਦੇ ਪੂਰੇ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹੋਇਆ ਇਸ ਦੇ ਉਲਟ 85% ਪੰਜਾਬ ਦੇ ਲੋਕਾਂ ਨੂੰ ਲੁੱਟਿਆ ਗਿਆ ਹੈ l
ਇਹ ਖ਼ਬਰ ਵੀ ਪੜ੍ਹੋ: ਕੋਰੋਨਾ ਤੋਂ ਬਾਅਦ ਕੈਨੇਡਾ ‘ਚ ਇਸ ਭਿਆਨਕ ਬਿਮਾਰੀ ਦਾ ਕਹਿਰ, 5…
ਦੇਸ਼ ਦੇ ਝੂਠੇ ਮੁੱਖ ਮੰਤਰੀ ਬਣ ਕੇ ਲੋਕਾਂ ਦੇ ਸਾਹਮਣੇ ਆਏ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਦਾਅਵਾ 90000 ਕਰੋੜ ਦਾ ਸੀ lਜਿਸ ਦੇ ਚੱਲਦੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਏ ਚਾਰ ਹਫਤਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕੀਤੀ ਪਰ ਨਸ਼ਾ ਖ਼ਤਮ ਨਹੀਂ ਹੋਇਆ ਪਰ ਇਸਦੀ ਹੋਮ ਡਲਿਵਰੀ ਨਿਸ਼ਚਤ ਰੂਪ ਵਿਚ ਸ਼ੁਰੂ ਗਈ l