ਮੁੰਬਈ,2 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Amitabh bachchan Corona vacccine : ਬਾਲੀਵੁੱਡ ਮਸ਼ਹੂਰ ਸਟਾਰ ਅਮਿਤਾਭ ਬੱਚਨ (78) ਨੇ ਆਪਣੇ ਬਲਾਗ ਦੇ ਇਹ ਜਾਣਕਾਰੀ ਸ਼ਾਂਝੀ ਕੀਤੀ ਹੈ ਕਿ ਉਹਨਾਂ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਦੌਰਾਨ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ ਲੈ ਲਈ ਹੈ।
ਇਹ ਖ਼ਬਰ ਵੀ ਪੜ੍ਹੋ: ਅਮਰੀਕਾ ਨੇ ਐੱਚ-1ਬੀ ਵੀਜ਼ਾ ਨੂੰ ਫਿਰ ਦਿੱਤੀ ਮਨਜ਼ੂਰੀ
ਉਨ੍ਹਾਂ ਨੇ ਇਹ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬੱਚਨ ਵੱਲੋਂ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕੋਵਿਡ-19 ਟੀਕੇ ਦੀ ਪਹਿਲੀ ਖ਼ੁਰਾਕ ਲੈ ਲਈ ਹੈ। ਬਿੱਗ ਬੀ ਨੇ ਲਿਿਖਆ, ‘ਟੀਕਾ ਲਗਵਾ ਲਿਆ…ਸਭ ਠੀਕ ਹੈ…ਪਰਿਵਾਰ ਅਤੇ ਕਰਮਚਾਰੀਆਂ ਦੀ ਕੱਲ ਕੋਰੋਨਾ ਸਬੰਧੀ ਜਾਂਚ ਕਰਾਈ ਸੀ…ਅੱਜ ਉਸ ਦੀ ਰਿਪੋਰਟ ਆਈ…ਅੱਜ ਉਹਨਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ…ਇਸ ਲਈ ਅੱਜ ਟੀਕਾ ਲਗਵਾ ਲਿਆ।’ ਉਨ੍ਹਾਂ ਅੱਗੇ ਲਿਿਖਆ, ‘ਅਭਿਸ਼ੇਕ ਬੱਚਣ ਦੇ ਇਲਾਵਾ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਟੀਕਾ ਲਗਵਾ ਲਿਆ ਹੈ… ਉਹ ਸ਼ੂਟਿੰਗ ‘ਤੇ ਹੈ ਅਤੇ ਵਾਪਸ ਪਰਤਦੇ ਹੀ ਜਲਦ ਟੀਕਾ ਲਗਵਾ ਲਏਗਾ।’
ਇਹ ਖ਼ਬਰ ਵੀ ਪੜ੍ਹੋ: ਦਿੱਲੀ ‘ਚ ਕੋਰੋਨਾ ਨੇ ਫੜ੍ਹੀ ਰਫ਼ਤਾਰ,ਨਵੇਂ ਮਾਮਲਿਆਂ ਦੀ ਗਿਣਤੀ 2700 ਤੋਂ…
ਅਭਿਨੇਤਾ ਨੇ ਟੀਕਾ ਲਗਵਾਉਂਦੇ ਹੋਏ ਆਪਣੀ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਅਭਿਸ਼ੇਕ ਬੱਚਨ ਇਨ੍ਹੀਂ ਦਿਨੀਂ ਆਗਰਾ ਵਿਚ ਫ਼ਿਲਮ ‘ਦਸਵੀਂ’ ਦੀ ਸ਼ੂਟਿੰਗ ਕਰ ਰਹੇ ਹਨ।ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਰਾਏ ਬੱਚਨ, ਅਤੇ ਉਨ੍ਹਾਂ ਦੀ ਪੋਤੀ ਅਰਾਧਿਆ ਬੱਚਨ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ।