ਨਯਾਗਾਓਂ, 5 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
Girlfriend murder: ਇੱਕ ਵਿਅਕਤੀ ਵੱਲੋਂ ਇਸ ਵਜ੍ਹਾਂ ਕਰਕੇ ਆਪਣੀ ਪ੍ਰੇਮੀਕਾ ਦਾ ਕਤਲ ਕਰ ਦਿੱਤਾ ਗਿਆ।ਕਿਉਂਕਿ ਉਸ ਦੀ ਪ੍ਰੇਮਿਕਾ ਨੇ ਉਸ ਨੂੰ ਘਰ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।ਘਟਨਾ ਨਯਾਗਾਓਂ ਗੋਲਡਨ ਕਲੋਨੀ ਹੈ।ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਦਿੰਦੇ ਹੋਏ ਥਾਣਾ ਜੰਡੇਰ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਮਨਜੀਤ ਸਿੰਘ ਉਰਫ ਲਾਡੀ ਪੁੱਤਰ ਪਿਆਰਾ ਸਿੰਘ ਨਿਵਾਸੀ ਚਿਤੌੜਗੜ੍ਹ ਹਾਲ ਨਿਵਾਸੀ ਗੋਲਡਨ ਕਾਲੋਨੀ ਨਯਾਗਾਓਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਹ ਇੱਕ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਕਰੀਬ 16-17 ਸਾਲ ਪਹਿਲਾਂ ਤਰਨਤਾਰਨ ਵਿਚ ਗੁਰਮੀਤ ਕੌਰ ਨਾਲ ਵਿਆਹ ਕਰਵਾ ਲਿਆ ਸੀ। ਉਸ ਦੇ ਦੋ ਲੜਕੇ ਹਨ।
ਇਹ ਖ਼ਬਰ ਵੀ ਪੜ੍ਹੋ: ਕਿਸਾਨ ਅੱਜ ਮਨਾ ਰਹੇ ਹਨ ‘ਐਫਸੀਆਈ ਬਚਾਓ ਦਿਵਸ’
ਮਨਜੀਤ ਨੇ ਦੱਸਿਆ ਕਿ ਉਸਦੀ ਗੈਰਹਾਜ਼ਰੀ ਵਿਚ ਉਸ ਦੀ ਪਤਨੀ ਦੇ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਸਨੀਕ ਪਿੰਡ ਬੱਲ ਬਾਵਾ ਨਾਲ ਨਾਜਾਇਜ਼ ਸੰਬੰਧ ਸੀ। ਉਸਦੇ ਲੜਕਿਆਂ ਦੀ ਤਰਫ਼ੋਂ ਵੀ ਇਸ ‘ਤੇ ਇਤਰਾਜ਼ ਜਤਾਇਆ ਗਿਆ ਸੀ। ਜਦੋਂ ਉਹ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਆਪਣੇ ਕੰਮ ਤੋਂ ਘਰ ਪਰਤਿਆ ਤਾਂ ਉਸਨੇ ਵੇਖਿਆ ਕਿ ਉਸਦਾ ਲੜਕਾ ਜੋਬਨਪ੍ਰੀਤ ਕਮਰੇ ਦੇ ਬਾਹਰ ਬੈਠਾ ਸੀ ਜਦੋਂ ਕਿ ਉਸਦੀ ਪਤਨੀ ਗੁਰਮੀਤ ਕੌਰ ਅਤੇ ਜਸਬੀਰ ਸਿੰਘ ਕਮਰੇ ਦੇ ਅੰਦਰੋਂ ਲੜਦਿਆਂ ਸੁਣਿਆ ਸੀ। ਕਮਰੇ ਦੇ ਦਰਵਾਜ਼ੇ ਅੰਦਰੋਂ ਬੰਦ ਸਨ। ਜਦੋਂ ਉਸਨੇ ਕਮਰੇ ਦੀ ਖਿੜਕੀ ਵਿੱਚੋਂ ਦੇਖਿਆ ਤਾਂ ਉਸਦੀ ਪਤਨੀ ਗੁਰਮੀਤ ਕੌਰ ਕਮਰੇ ਵਿੱਚ ਤਖਤ ਤੇ ਪਈ ਸੀ।
ਇਹ ਖ਼ਬਰ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਕਿਸਾਨਾਂ ਨੇ ਘੇਰਿਆ F.C.I ਦਾ ਦਫ਼ਤਰ, ਮੋਦੀ ਸਰਕਾਰ ਖਿਲਾਫ਼…
ਗਲੇ ‘ਤੇ ਰੱਸੀ ਪਾ ਕੇ ਦੋਵਾਂ ਹੱਥਾਂ ਨਾਲ ਘੁੱਟਿਆ ਗਲਾ
ਜਸਬੀਰ ਸਿੰਘ ਦੀ ਪਤਨੀ ਦੇ ਗਲੇ ‘ਤੇ ਰੱਸੀ ਪਾ ਕੇ ਦੋਵਾਂ ਹੱਥਾਂ ਨਾਲ ਗਲਾ ਘੁੱਟਿਆ ਹੋਇਆ ਸੀ। ਇਸ ਦੌਰਾਨ ਜਦੋਂ ਉਸਨੇ ਰੌਲਾ ਪਾਇਆ ਤਾਂ ਜਸਬੀਰ ਸਿੰਘ ਆਪਣੀ ਜੇਬ ਵਿੱਚ ਰੱਸੀ ਲੈ ਕੇ ਭੱਜ ਗਿਆ। ਜਦੋਂ ਉਸਨੇ ਅੰਦਰ ਜਾ ਕੇ ਵੇਖਿਆ ਤਾਂ ਉਸਦੀ ਪਤਨੀ ਮਰ ਗਈ ਸੀ। ਉਸਨੇ ਤੁਰੰਤ ਥਾਣਾ ਜੰਡੇਰ ਦੀ ਪੁਲਿਸ ਨੂੰ ਸੂਚਿਤ ਕੀਤਾ। ਦੂਜੇ ਪਾਸੇ ਮਨਜੀਤ ਸਿੰਘ ਦੇ ਬਿਆਨਾਂ ‘ਤੇ ਥਾਣਾ ਜੰਡੇਰ ਦੇ ਵੱਲੋਂ ਜਸਬੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।