ਖੇਮਕਰਨ (ਬਲਜੀਤ ਸਿੰਘ),7 ਅਪ੍ਰੈਲ
BSF Herion khemkaran :ਖੇਮਕਰਨ ਦੀ ਬੀ ਐੱਸ ਐੱਫ ਦੀ ਚੌਦਾਂ ਬਟਾਲੀਅਨ ਵੱਲੋਂ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ l. 30 ਪੈਕੇਟ ਹੈਰੋਇਨ ਸਮੇਤ ਇਕ ਪਾਕਿਸਤਾਨੀ ਸਮਗਲਰ ਨੂੰ ਕਾਬੂ ਕੀਤਾ ਗਿਆ ਹੈl
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਮੌਸਮ ਖ਼ਰਾਬ ਹੋਣ ਕਾਰਨ ਬੀ ਓ ਪੀ ਹਥਾੜ ਏਰੀਏ ਵਿਚ ਉਨ੍ਹਾਂ ਨੂੰ ਪਾਕਿਸਤਾਨ ਆਲੇ ਬੰਨਿਓਂ ਕੋਈ ਹਰਕਤ ਦਿਖਾਈ ਦਿੱਤੀ।
ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਚੌਕਸੀ ਵਧਾ ਦਿੱਤੀ ਗਈ।ਅਤੇ ਤਰੁੰਤ ਸਰਚ ਅਭਿਆਨ ਚਾਲੂ ਕੀਤਾ ਗਿਆ ਤਾਂ ਇਸ ਦੌਰਾਨ ਉਨ੍ਹਾਂ ਨੂੰ ਉਨ੍ਹਾਂ ਵੱਲੋਂ ਚਿਤਾਵਨੀ ਦਿੰਦੇ ਹੋਏ ਕੁਝ ਫਾਇਰ ਵੀ ਕੀਤੇ ਗਏ। ਜਿਸ ਦੌਰਾਨ ਉਨ੍ਹਾਂ ਨੇ ਤੀਹ ਪੈਕੇਟ ਹੈਰੋਇਨ ਬਰਾਮਦ ਕੀਤੀl
ਜੋ ਕਿ ਪਾਕਿਸਤਾਨੀ ਸਮੱਗਲਰ ਵੱਲੋਂ ਪੈਪ ਜ਼ਰੀਏ ਭੇਜੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਬੀਐਸਐਫ ਵੱਲੋਂ ਸਰਚ ਅਭਿਆਨ ਚਾਲੂ ਹੈ।