ਨਵੀਂ ਦਿੱਲੀ,8 ਫਰਵਰੀ (ਸਕਾਈ ਨਿਊਜ਼ ਬਿਊਰੋ)
ਦੁਨੀਆਂ ਭਰ ‘ਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਸਰਕਾਰੀ ਖੇਤਰ ਦੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ ਵਿੱਤੀ ਸਾਲ 2020-21 ਵਿਚ ਘਾਟਾ 9,500-10,000 ਕਰੋੜ ਰੁਪਏ ਰਹਿ ਸਕਦਾ ਹੈ। ਇਕ ਰਿਪੋਰਟ ਵਿਚ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਵਿਚ 8,000 ਕਰੋੜ ਰੁਪਏ ਨਕਦ ਘਾਟਾ ਹੋਣ ਦਾ ਅਨੁਮਾਨ ਹੈ।
ਕਿਸਾਨੀ ਮੁੱਦੇ ‘ਤੇ ਬੋਲੇ PM ਮੋਦੀ, MSP ਸੀ,MSP ਹੈ ਤੇ ਹਮੇਸ਼ਾ ਰਹੇਗਾ
ਰਿਕਾਰਡ ਘਾਟੇ ਨਾਲ ਏਅਰ ਇੰਡੀਆ ਦੇ ਮੁੱਲਾਂਕਣ ‘ਤੇ ਅਸਰ ਪੈਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਅਗਲੇ ਵਿੱਤੀ ਸਾਲ ਵਿਚ ਇਸ ਨੂੰ ਵੇਚਣ ਦੀ ਤਿਆਰੀ ਕਰ ਰਹੀ ਹੈ।
ਔਰਤ ਦਾ ਗਲਾ ਘੋਟ ਕੇ ਕਤਲ ਕਰਨ ਤੋਂ ਬਾਅਦ ਦੇਖੋ ਆਰੋਪੀ ਨੇ ਲਾਸ਼ ਦਾ ਕੀ ਕੀਤਾ?
ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਸਾਲ 2019-20 ਵਿਚ 8,000 ਕਰੋੜ ਰੁਪਏ ਦਾ ਘਾਟਾ ਦਰਜ ਕੀਤਾ ਸੀ, ਜੋ ਕਿ 2018-19 ਦੇ 8,500 ਕਰੋੜ ਰੁਪਏ ਤੋਂ ਘੱਟ ਰਿਹਾ ਪਰ 2017-18 ਦੇ 5,300 ਕਰੋੜ ਰੁਪਏ ਦੇ ਘਾਟੇ ਨਾਲੋਂ ਵੱਧ ਸੀ। ਏਅਰਲਾਈਨ ਘਾਟੇ ਅਤੇ ਇਸ ਦੇ ਸੰਚਾਲਨ ਦੇ ਖਰਚਿਆਂ ਲਈ ਫੰਡ ਜੁਟਾ ਰਹੀ ਹੈ। ਮੌਜੂਦਾ ਵਿੱਤੀ ਸਾਲ ਵਿਚ ਇਸ ਦੀ ਨੈਸ਼ਨਲ ਸਮਾਲ ਸੇਵਿੰਗ ਫੰਡਾਂ (ਐੱਨ. ਐੱਸ. ਐੱਸ. ਐੱਫ.) ਜ਼ਰੀਏ ਲਗਭਗ 5,000 ਕਰੋੜ ਰੁਪਏ ਅਤੇ ਤਿੰਨ ਬੈਂਕਾਂ ਤੋਂ ਇਕ ਹਜ਼ਾਰ ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਅਧਿਕਾਰੀ ਨੇ ਕਿਹਾ, ”ਸਾਨੂੰ ਐੱਨ. ਐੱਸ. ਐੱਸ. ਐੱਫ. ਤੋਂ ਪਹਿਲਾਂ ਹੀ 4,000 ਕਰੋੜ ਰੁਪਏ ਮਿਲ ਚੁੱਕੇ ਹਨ ਅਤੇ ਬਾਕੀ 1000 ਕਰੋੜ ਰੁਪਏ ਇਸ ਵਿੱਤੀ ਵਰ੍ਹੇ ਦੇ ਅੰਤ ਤੱਕ ਆ ਜਾਣਗੇ।”