ਨਵੀਂ ਦਿੱਲੀ,27 ਫਰਵਰੀ (ਸਕਾਈ ਨਿਊਜ਼ ਬਿਊਰੋ)
ਮਾਰਚ ਮਹੀਨੇ ਵਿਚ 10 ਦਿਨ ਬੈਂਕਾਂ ਵਿਚ ਕੰਮ ਨਹੀਂ ਹੋਵੇਗਾ।11 ਤਾਰੀਖ਼ ਨੂੰ ਮਹਾਸ਼ਿਵਰਾਤਰੀ ਤੇ 29 ਮਾਰਚ ਨੂੰ ਹੋਲੀ ਕਾਰਨ ਬੈਂਕ ਬੰਦ ਰਹਿਣਗੇ। ਇਸ ਮਹੀਨੇ ਵਿਚ ਕੁੱਲ 4 ਐਤਵਾਰ ਹਨ ਅਤੇ 13 ਨੂੰ ਦੂਜਾ ਤੇ 27 ਨੂੰ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਬੰਦ ਹੋਣਗੇ।
ਮਾਮੂਲੀ ਤਕਰਾਰ ਤੋਂ ਬਾਅਦ ਨੌਜਵਾਨ ਦਾ ਬੇਰਹਿਮੀ ਨਾਲ ਕਤਲ
ਲਗਾਤਾਰ 4 ਦਿਨ ਨਹੀਂ ਹੋਵੇਗਾ ਕੰਮ
15 ਅਤੇ 16 ਮਾਰਚ ਨੂੰ ਬੈਂਕਾਂ ਦੀ ਰਾਸ਼ਟਰ ਪੱਧਰੀ ਹੜਤਾਲ ਰਹੇਗੀ। ਇਹ ਹੜਤਾਲ ਜਨਤਕ ਖੇਤਰ ਦੇ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਖਿਲਾਫ਼ ਕੀਤੀ ਜਾਣੀ ਹੈ। ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਤੱਕ ਬੰਦ ਰਹਿ ਸਕਦੇ ਹਨ। ਇਹ ਇਸ ਲਈ ਕਿਉਂਕਿ 13 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ ਫਿਰ 14 ਨੂੰ ਐਤਵਾਰ ਹੈ, ਯਾਨੀ ਜੇਕਰ ਹੜਤਾਲ ਹੋਈ ਤਾਂ 13 ਮਾਰਚ ਤੋਂ ਲੈ ਕੇ 16 ਮਾਰਚ ਤੱਕ ਬੈਂਕਾਂ ਵਿਚ ਕੰਮਕਾਜ ਠੱਪ ਰਹਿਣਗੇ।
ਜਾਣੋ ਆਨਲਾਈਨ ਵਹੀਕਲ ਇੰਸ਼ੋਰੈਂਸ ਦੇ 5 ਫ਼ਾਇਦੇ
ਸਰਕਾਰ ਨੇ 1 ਫਰਵਰੀ, 2021 ਨੂੰ ਪੇਸ਼ ਕੀਤੇ ਬਜਟ ਵਿਚ ਦੋ ਸਰਕਾਰੀ ਬੈਂਕਾਂ ਦੇ ਨਿੱਜੀਕਰਨ ਦੀ ਘੋਸ਼ਣਾ ਕੀਤੀ ਸੀ। ਹਾਲਾਂਕਿ, ਬੈਂਕਾਂ ਦੇ ਨਾਵਾਂ ਦੀ ਅਧਿਕਾਰਤ ਘੋਸ਼ਣਾ ਨਹੀਂ ਹੋਈ ਹੈ ਪਰ ਰਿਪੋਰਟਾਂ ਮੁਤਾਬਕ, ਨਿੱਜੀਕਰਨ ਲਈ 4 ਬੈਂਕਾਂ- ਬੈਂਕ ਆਫ਼ ਮਹਾਰਾਸ਼ਟਰ, ਬੈਂਕ ਆਫ਼ ਇੰਡੀਆ, ਇੰਡੀਅਨ ਓਵਰਸੀਜ਼ ਬੈਂਕ ਅਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਨਾਮ ਚੁਣੇ ਗਏ ਹਨ।