ਨਵੀਂ ਦਿੱਲੀ,19 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੰਜਾਬ ਨੈਸ਼ਨਲ ਬੈਂਕ ਨੇ ਦੇਸ਼ ਭਰ ਵਿਚ ਵੱਧ ਰਹੀ ਏਟੀਐਮ ਧੋਖਾਧੜੀ ਨੂੰ ਰੋਕਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਜੇ ਤੁਹਾਡਾ ਵੀ ਪੀ.ਐਨ.ਬੀ. ਬੈਂਕ ’ਚ ਖ਼ਾਤਾ ਹੈ, ਤਾਂ ਇਹ ਤੁਹਾਡੇ ਲਈ ਮਹੱਤਵਪੂਰਣ ਖ਼ਬਰ ਹੈ। 1 ਫਰਵਰੀ 2021 ਤੋਂ PNBਬੈਂਕ ਦੇ ਖ਼ਾਤਾਧਾਰਕ ਗੈਰ- ਈਐਮਵੀ ਏਟੀਐਮ ਮਸ਼ੀਨਾਂ ਨਾਲ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਣਗੇ। ਭਾਵ ਤੁਸੀਂ ਗੈਰ- ਈਵੀਐਮ ਮਸ਼ੀਨਾਂ ਤੋਂ ਨਕਦੀ ਨਹੀਂ ਕਢਵਾ ਸਕੋਗੇ। ਪੀ.ਐਨ.ਬੀ. ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਪੰਜਾਬ ਨੈਸ਼ਨਲ ਬੈਂਕ ਨੇ ਟਵੀਟ ਕੀਤਾ ਕਿ ਆਪਣੇ ਗਾਹਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਪੀ.ਐਨ.ਬੀ. 01.02.2021 ਤੋਂ ਗੈਰ-ਈਐਮਵੀ ਏਟੀਐਮ ਮਸ਼ੀਨਾਂ ਤੋਂ ਲੈਣ-ਦੇਣ (ਵਿੱਤੀ ਅਤੇ ਗੈਰ-ਵਿੱਤੀ) ’ਤੇ ਪਾਬੰਦੀ ਲਗਾਏਗੀ। ਗੋ-ਡਿਜੀਟਲ, ਗੋ-ਸੇਫ …!
ਈਐਮਵੀ ਮਸ਼ੀਨ ਤੋਂ ਬਿਨਾਂ ਨਹੀਂ ਕਰ ਸਕਾਂਗੇ ਲੈਣ-ਦੇਣ
ਦਿੱਲੀ ਪੁਲਿਸ ਨੂੰ ਮਿਲਣ ਪਹੁੰਚੇ ਅਮਿਤ ਸ਼ਾਹ ਨੇ ਪੁਲਿਸ ਬਾਰੇ ਆਖੀ ਵੱਡੀ ਗੱਲ
ਬੈਂਕ ਨੇ ਕਿਹਾ ਕਿ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੀ.ਐਨ.ਬੀ. ਨੇ ਇਹ ਕਦਮ ਚੁੱਕਿਆ ਹੈ, ਤਾਂ ਜੋ ਖ਼ਾਤਾਧਾਰਕਾਂ ਦਾ ਪੈਸਾ ਸੁਰੱਖਿਅਤ ਰਹੇ। 1 ਫਰਵਰੀ ਤੋਂ ਗਾਹਕ ਈਐਮਵੀ ਤੋਂ ਬਿਨਾਂ ਏਟੀਐਮ ਤੋਂ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਨਹੀਂ ਕਰ ਸਕਣਗੇ।
To protect our esteemed customers from fraudulent ATM activities, PNB will be restricting transactions(financial & non-financial) from Non-EMV ATM machines from 01.02.2021. Go Digital, Stay Safe!
#TransactioKaroFearless #ATM pic.twitter.com/puvHq7fda3
— Punjab National Bank (@pnbindia) January 14, 2021
ਨਾਨ-ਈਵੀਐਮ ਏਟੀਐਮ ਕੀ ਹੈ?
ਨਾਨ-ਈਐਮਵੀ ਏਟੀਐਮ ਉਹ ਹੁੰਦੇ ਹਨ ਜਿਸ ਵਿਚ ਲੈਣ-ਦੇਣ ਦੇ ਦੌਰਾਨ ਕਾਰਡ ਨਹੀਂ ਰੱਖਿਆ ਜਾਂਦਾ। ਇਸ ਵਿਚ ਮੈਗਨੇਟਿਕ ਸਟ੍ਰਿਪ ਜ਼ਰੀਏ ਡਾਟਾ ਨੂੰ ਰੀਡ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਈਐਮਵੀ ਏਟੀਐਮ ’ਚ ਕੁਝ ਸਕਿੰਟਾਂ ਲਈ ਕਾਰਡ ਲਾਕ ਹੋ ਜਾਂਦਾ ਹੈ।
YO-YO Honey Singh ਦੇ ਘਰ ਆਈਆਂ ਖੁਸ਼ੀਆਂ ,ਸੋਸ਼ਲ ਮੀਡੀਆਂ ਤੇ ਮਿਲ ਰਹੀ ਵਧਾਈ
ਹਾਲ ਹੀ ਵਿਚ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਖ਼ਾਤਾਧਾਰਕਾਂ ਨੂੰ ਪੀ.ਐੱਨ ਬੀ ਓਨ ਐਪ ਰਾਹੀਂ ਆਪਣੇ ਏ.ਟੀ.ਐਮ ਡੈਬਿਟ ਕਾਰਡ ਨੂੰ ਚਾਲੂ / ਬੰਦ ਕਰਨ ਦੀ ਸਹੂਲਤ ਦਿੱਤੀ ਹੈ। ਜੇ ਤੁਸੀਂ ਆਪਣਾ ਕਾਰਡ ਨਹੀਂ ਵਰਤਦੇ, ਤਾਂ ਤੁਸੀਂ ਇਸਨੂੰ ਬੰਦ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੈਸੇ ਤੁਹਾਡੇ ਬੈਂਕ ਖਾਤੇ ਵਿਚ ਜ਼ਿਆਦਾ ਸੁਰੱਖਿਅਤ ਰਹਿਣਗੇ।