ਨਵੀਂ ਦਿੱਲੀ(ਸਕਾਈ ਨਿਊਜ਼ ਪੰਜਾਬ)6 ਮਾਰਚ 2022
ਮਾਰਚ ਸਿਰਫ ਵਿੱਤੀ ਸਾਲ ਦਾ ਅੰਤ ਹੀ ਨਹੀਂ ਹੈ, ਬਲਕਿ ਇਸ ਮਹੀਨੇ ਕੁੱਛ ਮਹੱਤਵਪੂਰਨ ਚੀਜ਼ਾਂ ਦੀ ਸਮਾਂ-ਸੀਮਾਵਾਂ ਵੀ ਖ਼ਤਮ ਹੋਣ ਜਾ ਰਹੀਆਂ ਹਨ, ਜੋ ਕਿ ਸਿੱਧਾ ਤੁਹਾਡੇ ਪੈਸੇ ਨਾਲ ਸੰਬੰਧ ਰੱਖਦੇ ਹਨ। ਇਸ ਵਿੱਚ ਲੰਬਿਤ ਜਾਂ ਸੋਧੀਆਂ ਇਨਕਮ ਟੈਕਸ ਰਿਟਰਨ, ਪੈਨ-ਆਧਾਰ ਲਿੰਕਿੰਗ ਤੇ ਬੈਂਕ ਖਾਤਾ ਕੇਵਾਈਸੀ ਅਪਡੇਟ ਕਰਨ ਦੀਆਂ ਆਖਰੀ ਤਾਰੀਕਾਂ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਹੋਰ ਵੀ ਕੁੱਛ ਅਜਿਹੇ ਕਾਮ ਨੇ ਜੋ ਤੁਹਾਨੁੰ ਨਿਪਟਾ ਲੈਣੇ ਚਾਹੀਦੇ ਹਨ |ਇਕ ਨਜ਼ਰ ਮਾਰੋ ਇਹਨਾਂ ਜਰੂਰੀ ਕੰਮਾਂ ਉੱਤੇ !
ਲੰਬਿਤ ਜਾਂ ਸੋਧੀਆਂ ITR ਫਾਈਲਿੰਗ
AY2021-22 ਲਈ ਲੰਬਿਤ ਜਾਂ ਸੋਧੀਆਂ ITR ਫਾਈਲ ਕਰਨ ਦੀ ਆਖਰੀ ਮਿਤੀ 31 ਮਾਰਚ 2022 ਹੈ। ਇਸ ਲਈ, ਜੋ ਲੋਕ ਆਈਟੀਆਰ ਫਾਈਲ ਕਰਨ ਲਈ ਦਿੱਤੀ ਗਈ ਨੀਅਤ ਮਿਤੀ ਤਕ ਆਪਣੀ ਆਈਟੀਆਰ ਫਾਈਲ ਕਰਨ ਤੋਂ ਖੁੰਝ ਗਏ ਹਨ, ਉਹ ਹੁਣ ਆਖਰੀ ਮਿਤੀ ਤਕ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ।
ਆਧਾਰ-ਪੈਨ ਲਿੰਕ
ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਅੰਤਿਮ ਮਿਤੀ 31 ਮਾਰਚ 2022 ਹੈ। ਜਿਨ੍ਹਾਂ ਦਾ ਪੈਨ ਅਤੇ ਆਧਾਰ ਲਿੰਕ ਨਹੀਂ ਹੈ, ਉਨ੍ਹਾਂ ਨੂੰ ਇਸ ਤੋਂ ਪਹਿਲਾਂ ਲਿੰਕ ਕਰ ਲੈਣਾ ਚਾਹੀਦਾ ਹੈ। ਅਜਿਹਾ ਕਰਨ ‘ਚ ਅਸਫਲ ਰਹਿਣ ‘ਤੇ ਪੈਨ ਕਾਰਡ ਇਨਵੈਲਿਡ ਹੋ ਜਾਵੇਗਾ ਅਤੇ ਇਕ ਇਨਵੈਲਿਡ ਪੈਨ ਦੀ ਵਰਤੋਂ ਕਰਨ ਲਈ ਧਾਰਾ 272 ਬੀ ਦੇ ਤਹਿਤ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਂਕ ਜਮ੍ਹਾਂ ਵਿਆਜ ‘ਤੇ ਟੀਡੀਐਸ ਵੀ ਦੁੱਗਣਾ ਕੀਤਾ ਜਾਵੇਗਾ।
ਬੈਂਕ ਖਾਤਾ KYC ਅਪਡੇਟ
ਪਹਿਲਾਂ, ਬੈਂਕ ਖਾਤੇ ਦੇ ਕੇਵਾਈਸੀ ਦੀ ਆਖਰੀ ਮਿਤੀ 31 ਦਸੰਬਰ 2021 ਸੀ। ਪਰ, ਦੇਸ਼ ਵਿੱਚ ਵੱਧ ਰਹੇ ਓਮੀਕ੍ਰੋਨ ਦੇ ਮਾਮਲਿਆਂ ਦੇ ਕਾਰਨ, ਭਾਰਤੀ ਰਿਜ਼ਰਵ ਬੈਂਕ (RBI) ਨੇ ਬੈਂਕ ਖਾਤੇ ਦੇ ਕੇਵਾਈਸੀ ਅਪਡੇਟ ਦੀ ਸਮਾਂ-ਸੀਮਾ 31 ਦਸੰਬਰ 2021 ਤੋਂ ਵਧਾ ਕੇ 31 ਮਾਰਚ 2022 ਕਰ ਦਿੱਤੀ ਹੈ। ਹੁਣ ਜੇਕਰ ਤੁਸੀਂ ਇਸ ਨੂੰ ਲਿੰਕ ਨਹੀਂ ਕਰਦੇ ਤਾਂ ਬੈਂਕ ਖਾਤਾ ਫ੍ਰੀਜ਼ ਹੋ ਸਕਦਾ ਹੈ।
ਅਗਾਊਂ ਟੈਕਸ ਦੀ ਕਿਸ਼ਤ
ਇਨਕਮ ਟੈਕਸ ਐਕਟ ਦੀ ਧਾਰਾ 208 ਦੇ ਅਨੁਸਾਰ, ਹਰੇਕ ਟੈਕਸਦਾਤਾ ਜਿਸਦੀ ਅਨੁਮਾਨਿਤ ਟੈਕਸ ਦੇਣਦਾਰੀ 10,000 ਰੁਪਏ ਜਾਂ ਇਸ ਤੋਂ ਵੱਧ ਹੈ, ਐਡਵਾਂਸ ਟੈਕਸ ਦਾ ਭੁਗਤਾਨ ਕਰ ਸਕਦਾ ਹੈ, ਜਿਸਦਾ ਭੁਗਤਾਨ ਚਾਰ ਕਿਸ਼ਤਾਂ ‘ਚ ਕੀਤਾ ਜਾਣਾ ਹੈ। ਇਸਦੀ ਆਖਰੀ ਕਿਸ਼ਤ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 15 ਮਾਰਚ 2022 ਹੈ। ਇਸ ਤੋਂ ਪਹਿਲਾਂ ਹੀ ਇਹ ਕੰਮ ਜ਼ਰੂਰ ਕਰ ਲਓ।
ਟੈਕਸ ਸੇਵਿੰਗ ਇਨਵੈਸਟਮੈਂਟ
ਕਮਾਈ ਕਰਨ ਵਾਲੇ ਵਿਅਕਤੀ ਕੋਲ ਟੈਕਸ ਸਵੇਿੰਗ ਐਕਸਰਸਾਈਜ਼ ਪੂਰਾ ਕਰਨ ਲਈ ਸਿਰਫ਼ ਇਕ ਮਹੀਨਾ ਬਚਿਆ ਹੈ। ਇਸ ਲਈ, ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਟੈਕਸ ਬਚਤ ਫੰਡਾਂ ਜਿਵੇਂ ਕਿ ਪਬਲਿਕ ਪ੍ਰੋਵੀਡੈਂਟ ਫੰਡ (ਪੀਪੀਐਫ), ਈਐਲਐਸਐਸ ਮਿਉਚੁਅਲ ਫੰਡ, ਨੈਸ਼ਨਲ ਪੈਨਸ਼ਨ ਸਿਸਟਮ ਜਾਂ ਐਨਪੀਐਸ, ਆਦਿ ਵਿੱਚ ਜਮ੍ਹਾਂ ਦੀ ਐਕਸਰਸਾਈਜ਼ ਪੂਰੀ ਕਰ ਦਿੱਤੀ ਗਈ ਹੋਵੇ।