ਐਲ ਆਈ ਸੀ(ਸਕਾਈ ਨਿਊਜ਼ ਪੰਜਾਬ)7ਮਾਰਚ 2022
ਪੈਸਿਆਂ ਨੂੰ ਲੈ ਕੇ ਵੱਡੀ ਖ਼ਬਰ ਸਾਮਣੇ ਆ ਰਹੀ ਹੈ |ਜੇਕਰ ਤੁਸੀਂ ਵੀ ਲਈ ਹੋਈ ਹੈ ਐਲ ਆਈ ਸੀ(LIC) ਪਾਲਿਸੀ ਤਾ ਇਹ ਖ਼ਬਰ ਤੇ ਗੋਰ ਜ਼ਰੂਰ ਕਰਨਾ | ਜਨਤਕ ਖੇਤਰ ਦੀ ਬੀਮਾ ਕੰਪਨੀ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ (LIC) ਨੇ ਐਲਾਨ ਕੀਤਾ ਹੈ ਕਿ ਜਿਹਨਾਂ ਦੀ ਪਾਲਿਸੀ ਲੈਪਸ ਹੋ ਗਈ ਹੈ ਉਹ ਆਪਣੀ ਪਾਲਿਸੀ ਦੁਬਾਰਾ ਸ਼ੁਰੂ ਕਰ ਸਕਦੇ ਹਨ | ਇਸ ਦੇ ਲਈ ਕੰਪਨੀ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
25 ਮਾਰਚ ਤੱਕ ਕੀਤਾ ਜਾ ਸਕਦਾ ਸ਼ੁਰੂ
ਐਲ ਆਈ ਸੀ(LIC) ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਤੁਸੀਂ 7 ਫਰਵਰੀ 2022 ਤੋਂ 25 ਮਾਰਚ 2022 ਦੇ ਵਿੱਚ ਪ੍ਰੀਮੀਅਮ ਭੁਗਤਾਨ ਦੀ ਮਿਆਦ ਦੇ ਦੌਰਾਨ ਖਤਮ ਹੋ ਚੁੱਕੀ ਪਾਲਿਸੀ ਨੂੰ ਮੁੜ ਸ਼ੁਰੂ ਕਰ ਸਕਦੇ ਹੋ।
ਪਾਲਿਸੀ ਕਰੋ ਦੁਬਾਰਾ ਐਕਟਿਵ
ਐਲ ਆਈ ਸੀ(LIC) ਬੀਮਾ ਕੰਪਨੀ ਨੇ ਕਿਹਾ, “ਕੋਵਿਡ-19 ਮਹਾਂਮਾਰੀ ਨੇ ਬੀਮਾ ਕਵਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ ਤੇ ਇਹ ਮੁਹਿੰਮ ਐਲਆਈਸੀ ਪਾਲਿਸੀ ਧਾਰਕਾਂ ਲਈ ਆਪਣੀਆਂ ਪਾਲਿਸੀਆਂ ਨੂੰ ਮੁੜ ਸ਼ੁਰੂ ਕਰਨ ਦਾ ਸੁਨਹਿਰੀ ਮੌਕਾ ਹੈ |
ਫੀਸ ਵਿੱਚ ਮਿਲੇਗੀ ਹੁਣ ਛੋਟ
ਐਲਆਈਸੀ ਨੇ ਕਿਹਾ ਕਿ ਲੈਪਸਡ ਪਾਲਿਸੀ ਨੂੰ ਰੀਐਕਟੀਵੇਟ ਕਰਨ ਦੇ ਚਾਰਜ ਵੀ ਮਾਫ਼ ਕੀਤੇ ਜਾ ਰਹੇ ਹਨ। ਹਾਲਾਂਕਿ, ਇਹ ਛੋਟ ਮਿਆਦੀ ਯੋਜਨਾਵਾਂ ਤੇ ਉੱਚ ਜੋਖਮ ਬੀਮਾ ਯੋਜਨਾਵਾਂ ‘ਤੇ ਉਪਲਬਧ ਨਹੀਂ ਹੋਵੇਗੀ।
5 ਸਾਲ ਪਹਿਲਾਂ ਖਤਮ ਹੋ ਚੁੱਕੀ ਪਾਲਿਸੀ ਨੂੰ ਕਰੋ ਇਕ ਵਾਰ ਫਿਰ ਅਕਟਿਵੇਟ
ਹੁਣ ਪਾਲਿਸੀ ਨੂੰ ਮੁੜ ਐਕਟਿਵ ਕਰਨ ਲਈ ਮੈਡੀਕਲ ਰਿਪੋਰਟ ਵਿੱਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ ਪਰ ਸਿਹਤ ਅਤੇ ਮਾਈਕਰੋ ਬੀਮਾ ਯੋਜਨਾਵਾਂ ਵਿੱਚ, ਦੇਰੀ ਨਾਲ ਪ੍ਰੀਮੀਅਮ ਭੁਗਤਾਨ ‘ਤੇ ਖਰਚੇ ਮੁਆਫ ਕੀਤੇ ਜਾਣਗੇ। ਪੰਜ ਸਾਲਾਂ ਤੋਂ ਪ੍ਰੀਮੀਅਮ ਦਾ ਭੁਗਤਾਨ ਨਾ ਕਰਨ ਵਾਲੀ ਪਾਲਿਸੀ ਨੂੰ ਵੀ ਇਸ ਮੁਹਿੰਮ ਤਹਿਤ ਚਾਲੂ ਕੀਤਾ ਜਾ ਸਕਦਾ ਹੈ।