ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 1 ਜੁਲਾਈ 2022
ਅੱਜ ਤੋਂ LPG ਸਿਲੰਡਰ 198 ਰੁਪਏ ਸਸਤਾ ਹੋ ਗਿਆ ਹੈ, ਪਰ ਕੀਮਤ ‘ਚ ਕਟੌਤੀ ਸਿਰਫ ਵਪਾਰਕ ਸਿਲੰਡਰਾਂ ‘ਤੇ ਕੀਤੀ ਗਈ ਹੈ, ਘਰੇਲੂ LPG ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਨਵੀਆਂ ਦਰਾਂ ਬੀਤੀ ਰਾਤ ਹੀ ਅੱਜ ਲਈ ਜਾਰੀ ਕੀਤੀਆਂ ਗਈਆਂ ਹਨ।
ਚਾਰ ਮਹਾਨਗਰਾਂ ‘ਚ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਅੱਜ ਤੋਂ ਦਿੱਲੀ ‘ਚ ਇੰਡੇਨ ਕੰਪਨੀ ਦਾ ਸਿਲੰਡਰ 198 ਰੁਪਏ, ਕੋਲਕਾਤਾ ‘ਚ 182 ਰੁਪਏ, ਮੁੰਬਈ ‘ਚ 190.50 ਰੁਪਏ ਅਤੇ ਚੇਨਈ ‘ਚ 187 ਰੁਪਏ ਸਸਤਾ ਹੋ ਗਿਆ ਹੈ।
ਪੈਟਰੋਲੀਅਮ ਕੰਪਨੀ ਇੰਡੀਅਨ ਆਇਲ ਨੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੇ ਰੇਟ ਵਿੱਚ ਇਹ ਕਟੌਤੀ ਕਰਦੇ ਹੋਏ ਨਵਾਂ ਰੇਟ ਜਾਰੀ ਕਰ ਦਿੱਤਾ ਹੈ, ਜਦੋਂ ਕਿ ਘਰੇਲੂ ਐਲਪੀਜੀ ਸਿਲੰਡਰ ਦੇ ਖਪਤਕਾਰਾਂ ਨੂੰ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ, ਉਨ੍ਹਾਂ ਨੂੰ ਐਲਪੀਜੀ ਸਿਲੰਡਰ ਦੀ ਕੀਮਤ ਪਹਿਲਾਂ ਵਾਲੇ ਰੇਟ ਉੱਤੇ ਹੀ ਚੁਕਾਉਣੀ ਪਵੇਗੀ। ਤੁਹਾਨੂੰ ਦੱਸ ਦੇਈਏ ਕਿ 14.2 ਕਿਲੋ ਦਾ ਘਰੇਲੂ ਸਿਲੰਡਰ ਨਾ ਤਾਂ ਸਸਤਾ ਹੋਇਆ ਹੈ ਅਤੇ ਨਾ ਹੀ ਮਹਿੰਗਾ ਹੋਇਆ ਹੈ। ਅੱਜ ਵੀ ਇਹ 19 ਮਈ ਦੇ ਰੇਟ ਤੋਂ ਹੀ ਉਪਲਬਧ ਹੈ।
ਮਈ ਵਿੱਚ ਵਪਾਰਕ ਐਲਪੀਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ:-
ਤੁਹਾਨੂੰ ਦੱਸ ਦੇਈਏ ਕਿ ਜੂਨ ‘ਚ ਇੰਡੇਨ ਦਾ ਕਮਰਸ਼ੀਅਲ ਸਿਲੰਡਰ 135 ਰੁਪਏ ਸਸਤਾ ਹੋ ਗਿਆ ਸੀ, ਜਦਕਿ ਮਈ ‘ਚ ਘਰੇਲੂ ਐੱਲਪੀਜੀ ਸਿਲੰਡਰ ਲੈਣ ਵਾਲੇ ਖਪਤਕਾਰਾਂ ਨੂੰ ਦੋ ਵਾਰ ਝਟਕਾ ਲੱਗਾ ਸੀ। ਇਸ ਮਹੀਨੇ ਪਹਿਲੀ ਵਾਰ 7 ਮਈ ਨੂੰ ਘਰੇਲੂ ਸਿਲੰਡਰ ਦੇ ਰੇਟ ਵਿੱਚ 50 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ 19 ਮਈ ਨੂੰ ਵੀ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ।
ਇਕ ਸਾਲ ‘ਚ ਇੰਨਾ ਮਹਿੰਗਾ ਹੋ ਗਿਆ ਘਰੇਲੂ LPG ਸਿਲੰਡਰ, ਜਾਣੋ:- ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪਿਛਲੇ ਇਕ ਸਾਲ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਰੁਪਏ ਤੋਂ ਵਧ ਕੇ 1003 ਰੁਪਏ ਹੋ ਗਈ ਹੈ। 19 ਮਈ, 2022 ਨੂੰ 14.2 ਕਿਲੋ ਦੇ ਘਰੇਲੂ ਐਲਪੀਜੀ ਸਿਲੰਡਰ ਦੇ ਰੇਟ ਵਿੱਚ ਪਿਛਲੀ ਵਾਰ 4 ਰੁਪਏ ਦਾ ਵਾਧਾ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ 7 ਮਈ ਨੂੰ 999.50 ਰੁਪਏ ਪ੍ਰਤੀ ਸਿਲੰਡਰ ਸੀ। 7 ਮਈ ਨੂੰ, ਐਲਪੀਜੀ ਸਿਲੰਡਰ 22 ਮਾਰਚ 2022 ਨੂੰ 949.50 ਰੁਪਏ ਦੇ ਮੁਕਾਬਲੇ 50 ਰੁਪਏ ਮਹਿੰਗਾ ਹੋ ਗਿਆ।
ਇਸ ਤੋਂ ਬਾਅਦ 22 ਮਾਰਚ ਨੂੰ ਵੀ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਸੀ ਅਤੇ ਇਸ ਤੋਂ ਪਹਿਲਾਂ ਅਕਤੂਬਰ 2021 ਤੋਂ ਫਰਵਰੀ 2022 ਤੱਕ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 899.50 ਰੁਪਏ ਸੀ।