ਚੰਡੀਗੜ੍ਹ ( ਸਕਾਈ ਨਿਊਜ਼ ਪੰਜਾਬ), 25 ਮਈ 2022
ਵੱਡੀ ਖ਼ਬਰ ਦੁੱਧ ਦੇ ਨਾਲ ਜੁੜੀ ਹੋਈ ਹੈ। ਮਹਿੰਗਾਈ ਦੇ ਦੌਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਿਆਸ ਲਗਾਏ ਜਾ ਰਹੇ ਸਨ ਕਿ ਦੁੱਧ ਮਹਿੰਗਾ ਹੋਵੇਗਾ। ਡੇਅਰੀ ਉਤਪਾਦਕਾਂ ਵੱਲੋਂ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਗਈ ਸੀ ਕਿ ਦੁੱਧ ਦੇ ਰੇਟ ਵਧਾਏ ਜਾਣ, ਕਿਉਂਕਿ ਉਹਨਾਂ ਦੇ ਖਰਚੇ ਪੂਰੇ ਨਹੀਂ ਹੁੰਦੇ । ਪੰਜਾਬ ਸਰਕਾਰ ਨਾਲ ਹੋਈ ਦੂਜੀ ਮੀਟਿੰਗ ਵਿੱਚ ਸਰਕਾਰ ਨੇ ਡੇਅਰੀ ਉਤਪਾਦਕਾਂ ਦੀ ਮੰਗ ‘ਤੇ ਮੋਹਰ ਲਗਾਈ।
ਡੇਅਰੀ ਉਤਪਾਦਕਾਂ ਨੂੰ ਸਰਕਾਰ ਵੱਲੋਂ ਖੁਸ਼ਖਬਰੀ ਦਿੱਤੀ ਗਈ ਹੈ ਦੱੁਧ ਦੇ ਰੇਟ ਵਧਾ ਦਿੱਤੇ ਗਏ ਨੇ। ਜਿਸ ਨਾਲ ਡੇਅਰੀ ਉਤਪਾਦਕਾਂ ਨੂੰ ਲਾਭ ਮਿਲੇਗਾ।ਦੱਸ ਦਈਏ ਕਿ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਹੋਵੇਗਾ।ਪਰ ਰਾਹਤ ਦੀ ਖਬਰ ਇਹ ਹੈ ਕਿ ਦੁੱਧ ਦੇ ਵਧੇ ਰੇਟ ਦਾ ਆਮ ਜਨਤਾ ‘ਤੇ ਕੋਈ ਅਸਰ ਨਹੀਂ ਹੋਵੇਗਾ।
ਆਮ ਲੋਕਾਂ ਨੂੰ ਪੁਰਾਣੇ ਰੇਟ ‘ਤੇ ਹੀ ਦੁੱਧ ਮਿਲੇਗਾ।ਦੁੱਧ ਉਤਪਾਦਕਾਂ ਨੂੰ ਜ਼ਰੂਰ ਦੁੱਧ ਦੇ 2 ਰੁਪਏ ਵੱਧ ਮਿਲਣਗੇ।ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਫੈਟ ਦੇ ਵਿੱਚ ਵੀ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ।
ਪਹਿਲਾਂ ਮਿਲਕ ਫੈਡ ਦੇ ਵੱਲੋਂ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਦੇ ਵਿੱਚ ਵਾਧਾ ਕੀਤਾ ਗਿਆ ਸੀ ਤੇ ਹੁਣ ਸਰਕਾਰ ਵੱਲੋਂ 35 ਰੁਪਏ ਪ੍ਰਤੀ ਕਿਲੋ ਫੈਟ ਦੇ ਵਿੱਚ ਵਾਧਾ ਕੀਤਾ ਗਿਆ ਹੈ ਕੁੱਲ 55 ਰੁਪਏ ਦਾ ਪ੍ਰਤੀ ਕਿਲੋ ਦੁੱਧ ਦੀ ਫੈਟ ਵਿੱਚ ਕੀਤਾ ਗਿਆ ਵਾਧਾ।
ਸਰਕਾਰ ਦੇ ਇਸ ਫੈਸਲਾ ਨਾਲ ਡੇਅਰੀ ਉਤਪਾਦਕਾਂ ਨੂੰ ਲਾਭ ਮਿਲੇਗਾ।ਆਮ ਲੋਕਾਂ ਨੂੰ ਦੁੱਧ ਪੁਰਾਣੇ ਰੇਟਾਂ ਤੇ ਹੀ ਮਿਲੇਗਾ ।ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਮਿਲਕ ਫੈਡ ਦੀ ਮਦਦ ਕੀਤੀ ਗਈ ਹੈ।ਦੁੱਧ ਦੀ ਫੈਟ ਵਿੱਚ ਸਰਕਾਰ ਵੱਲੋਂ ਕੀਤੇ ਵਾਧੇ ਦੀ ਜਾਣਕਾਰੀ ਸਹਿਕਾਰਤਾ ਮੰਤਰੀ ਹਰਪਾਲ ਚੀਮਾ ਵੱਲੋਂ ਦਿੱਤੀ ਹੈ।