ਨਵੀਂ ਦਿੱਲੀ,22 ਫਰਵਰੀ (ਸਕਾਈ ਨਿਊਜ਼ ਬਿਊਰੋ)
ਇੱਕ ਤਾਂ ਪਹਿਲਾਂ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਤੋਂ ਆਮ ਜਨਤਾ ਪਰੇਸ਼ਾਨ ਹੈ ।ਉੱਥੇ ਹੀ ਦੂਜੇ ਪਾਸੇ ਪਿਆਜ਼ ਦੀ ਕੀਮਤਾਂ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ।ਪਿਆਜ਼ ਦਿੱਲੀ ਦੇ ਥੋਕ ਬਾਜ਼ਾਰ ਵਿਚ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਇਸ ਦੀ ਪ੍ਰਚੂਨ ਕੀਮਤ 65 ਤੋਂ 75 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।
ਨਾਜਾਇਜ਼ ਅਸਲੇ ਸਣੇ ਕਾਲਜ ਦੇ ਵਿਦਿਆਰਥੀ ਕਾਬੂ
ਪਿਛਲੇ ਡੇਢ ਮਹੀਨੇ ਵਿੱਚ ਪਿਆਜ਼ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ। ਏਸ਼ੀਆ ਦੀ ਸਭ ਤੋਂ ਵੱਡੀ ਪਿਆਜ਼ ਦੀ ਮਾਰਕੀਟ ਲਾਸਲਗਾਓਂ ਵਿਚ ਪਿਆਜ਼ ਦੀਆਂ ਕੀਮਤਾਂ ਦੋ ਦਿਨਾਂ ਵਿਚ 1000 ਰੁਪਏ ਪ੍ਰਤੀ ਕੁਇੰਟਲ ਮਹਿੰਗੀਆਂ ਹੋ ਗਈਆਂ।ਪਿਆਜ਼ ਨੂੰ ਨਾਸਿਕ ਦੇ ਲਾਸਲਗਾਓਂ ਤੋਂ ਦੇਸ਼ ਭਰ ਵਿਚ ਭੇਜਿਆ ਜਾਂਦਾ ਹੈ।
ਕੱਪੜਿਆਂ ਦਾ ਵਪਾਰ ਕਰਨ ਆਏ ਕਸ਼ਮੀਰੀਆਂ ਦੇ 2.50 ਲੱਖ ਹੋਏ ਚੋਰੀ
ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 2 ਦਿਨਾਂ ਵਿਚ ਲਾਸਲਗਾਓਂ ਮੰਡੀ ਵਿਚ ਪਿਆਜ਼ ਦਾ ਔਸਤਨ ਥੋਕ ਭਾਅ 970 ਰੁਪਏ ਪ੍ਰਤੀ ਕੁਇੰਟਲ ਵਧ ਕੇ 4200-4500 ਰੁਪਏ ਪ੍ਰਤੀ ਕੁਇੰਟਲ ਹੋ ਗਿਆ।
ਪੁੱਡੁਚੇਰੀ ਵਿੱਚ ਡਿੱਗੀ ਕਾਂਗਰਸ ਦੀ ਸਰਕਾਰ
ਕੁਝ ਸਮਾਂ ਪਹਿਲਾਂ ਮਹਾਰਾਸ਼ਟਰ ਵਿੱਚ ਗੈਰ ਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਪਿਆਜ਼ ਦੀ ਫਸਲ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਇਸ ਨਾਲ ਥੋਕ ਬਾਜ਼ਾਰ ਵਿਚ ਪਿਆਜ਼ ਦੀ ਆਮਦ ਘੱਟ ਗਈ। ਪਿਆਜ਼ ਮਹਿੰਗਾ ਹੋਣ ਦਾ ਇਹ ਸਭ ਤੋਂ ਮਹੱਤਵਪੂਰਣ ਕਾਰਨ ਦੱਸਿਆ ਜਾਂਦਾ ਹੈ।