ਨਵੀਂ ਦਿੱਲੀ,18 ਜਨਵਰੀ (ਸਕਾਈ ਨਿਊਜ਼ ਬਿਊਰੋ)
ਅੱਜ ਸੋਮਵਾਰ ਨੂੰ ਸੋਨੇ ਦੀ ਕੀਮਤ ‘ਚ ਫਿਰ ਗਿਰਾਵਟ ਵੇਖਣ ਨੂੰ ਮਿਲੀ। ਮਲਟੀ ਕਮੌਡਿਟੀ ਐਕਸਚੇਂਜ ‘ਤੇ ਅੱਜ ਸਵੇਰੇ ਗੋਲਡ ਫਿਊਚਰ ਟ੍ਰੇਡ 40 ਰੁਪਏ ਦੀ ਗਿਰਾਵਟ ਨਾਲ 48,685 ਰੁਪਏ ਦੇ ਪੱਧਰ ਉੱਤੇ ਚੱਲ ਰਹੀ ਸੀ। ਇਸ ਦੇ ਉਲਟ ਚਾਂਦੀ ਦੇ ਭਾਅ ‘ਚ ਤੇਜ਼ੀ ਵੇਖਣ ਨੂੰ ਮਿਲੀ। ਮਾਰਚ ਦਾ ਫ਼ਿਊਚਰ ਟ੍ਰੇਡ 260.00 ਰੁਪਏ ਦੀ ਤੇਜ਼ੀ ਨਾਲ 65,024.00 ਰੁਪਏ ਦੇ ਪੱਧਰ ਉੱਤੇ ਸੀ।
ਦਿੱਲੀ ‘ਚ ਅੱਜ 22 ਕੈਰੇਟ ਸੋਨੇ ਦਾ ਰੇਟ 48,130 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਸੀ ਤੇ 24 ਕੈਰੇਟ ਸੋਨੇ ਦਾ ਰੇਟ 51,500 ਰੁਪਏ ਪ੍ਰਤੀ ਤੋਲਾ ਸੀ। ਚਾਂਦੀ ਦਾ ਰੇਟ 65,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਅੱਜ ਅਮਰੀਕਾ ‘ਚ ਸੋਨੇ ਦਾ ਕਾਰੋਬਾਰ 1.61 ਡਾਲਰ ਦੀ ਤੇਜ਼ੀ ਨਾਲ 1,828.99 ਡਾਲਰ ਪ੍ਰਤੀ ਔਂਸ ਦੇ ਰੇਟ ’ਤੇ ਹੋ ਰਿਹਾ ਹੈ। ਇਸ ਤੋਂ ਇਲਾਵਾ ਚਾਂਦੀ ਲਗਪਗ 0.11 ਡਾਲਰ ਦੇ ਵਾਧੇ ਨਾਲ 24.86 ਡਾਲਰ ਦੇ ਪੱਧਰ ਉੱਤੇ ਵਿਖਾਈ ਦੇ ਰਹੀ ਸੀ।
ਔਰਤ ਨੇ ਪਲਾਸਟਿਕ ਸਰਜਰੀ ਕਰਵਾ ਆਪਣੇ ਹੀ ਪੁੱਤ ਨਾਲ ਕਰਵਾਇਆ ਵਿਆਹ
ਪਿਛਲੇ ਸਾਲਾਂ ਵਾਂਗ ਸੋਨੇ ਦੀ ਕੀਮਤ ‘ਚ ਇਸ ਨਵੇਂ ਵਰ੍ਹੇ 2021 ‘ਚ ਵੀ ਤੇਜ਼ੀ ਦਰਜ ਹੋਣ ਦਾ ਅਨੁਮਾਨ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਰ੍ਹੇ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਇੰਝ ਅੱਜ ਜੇ ਤੁਸੀਂ ਸੋਨਾ ਖ਼ਰੀਦ ਕੇ ਨਿਵੇਸ਼ ਕਰਨਾ ਚਾਹੋ, ਤਾਂ ਤੁਹਾਡੇ ਲਈ ਫ਼ਾਇਦੇ ਦਾ ਸੌਦਾ ਸਿੱਧ ਹੋ ਸਕਦਾ ਹੈ।
ਪਿਛਲੇ ਵਰ੍ਹੇ 2020 ਦੌਰਾਨ ਕੋਰੋਨਾ ਸੰਕਟ ਕਾਰਨ ਆਰਥਿਕ ਮਾਹੌਲ ‘ਚ ਕੁਝ ਅਨਿਸ਼ਚਤਤਾ ਆ ਗਈ ਸੀ, ਜਿਸ ਕਰਕੇ ਲੋਕਾਂ ਨੇ ਸੋਨੇ ‘ਚ ਆਪਣਾ ਧਨ ਵੱਡੇ ਪੱਧਰ ਉੱਤੇ ਨਿਵੇਸ਼ ਕੀਤਾ ਸੀ ਪਰ ਇਸ ਦੇ ਨਾਲ ਹੀ ਕੋਰੋਨਾ ਵੈਕਸੀਨ ਦੇ ਆਉਣ ਤੇ ਹੁਣ ਆਰਥਿਕ ਗਤੀਵਿਧੀਆਂ ਵਧਣ ਨਾਲ ਸੋਨੇ ਦੀਆਂ ਕੀਮਤਾਂ ’ਚ ਕੁਝ ਕਮੀ ਵੀ ਦਰਜ ਕੀਤੀ ਜਾ ਸਕਦੀ ਹੈ।