ਨਵੀਂ ਦਿੱਲੀ,27 ਜਨਵਰੀ (ਸਕਾਈ ਨਿਊਜ਼ ਬਿਊਰੋ)
ਸਰਕਾਰ ਵੱਲੋਂ ਬਾਈਟਡਾਂਸ ਦੀ ਟਿਕਟਾਕ ਅਤੇ ਹੈਲੋ ਐਪਸ ‘ਤੇ ਲਗਾਈ ਪਾਬੰਦੀ ਦੀ ਵਜ੍ਹਾ ਨਾਲ ਚੀਨ ਦੀ ਸੋਸ਼ਲ ਮੀਡੀਆ ਕੰਪਨੀ ਬਾਈਟਡਾਂਸ ਵੱਲੋਂ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਦੀ ਘੋਸ਼ਣਾ ਕੀਤੀ ਗਈ ਹੈ।
ਹਾਈਕੋਰਟ ਦਾ ਅਜ਼ਬ ਫੈਸਲਾ, ਬੱਚੀ ਦੀ ਛਾਤੀ ਦਬਾਉਣਾ ਜਿਨਸੀ ਸ਼ੋਸ਼ਣ ਨਹੀਂ
ਟਿਕਟਾਕ ਦੇ ਗਲੋਬਲ ਅੰਤਰਿਮ ਪ੍ਰਮੁੱਖ ਵੈਨੇਸਾ ਪਾਪਸ ਅਤੇ ਗਲੋਬਲ ਬਿਜ਼ਨੈੱਸ ਸਲਿਊਸ਼ਨਸ ਦੇ ਉਪ ਮੁਖੀ ਬਲੈਕ ਚਾਂਡਲੀ ਨੇ ਕਰਮਚਾਰੀਆਂ ਨੂੰ ਭੇਜੇ ਇਕ ਈ-ਮੇਲ ਵਿਚ ਕੰਪਨੀ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੱਤੀ।
ਸਰਦੀ ਦੇ ਮੌਸਮ ‘ਚ ਬੱਚਿਆਂ ਨੂੰ ਜ਼ਰੂਰ ਪਿਲਾਓ ਚੁਕੰਦਰ ਅਤੇ ਗਾਜਰ ਦਾ ਸੂਪ ,ਜਾਣੋ ਬਣਾਉਣ ਦੀ ਵਿਧੀ
ਕੰਪਨੀ ਟੀਮ ਦੇ ਆਕਾਰ ਨੂੰ ਘੱਟ ਕਰ ਰਹੀ ਹੈ ਅਤੇ ਇਸ ਫ਼ੈਸਲੇ ਨਾਲ ਭਾਰਤ ਵਿਚ ਉਸ ਦੇ ਸਾਰੇ ਕਰਮਚਾਰੀ ਪ੍ਰਭਾਵਿਤ ਹੋਣਗੇ। ਅਧਿਕਾਰੀਆਂ ਨੇ ਕੰਪਨੀ ਦੀ ਭਾਰਤ ਵਿਚ ਵਾਪਸੀ ‘ਤੇ ਅਨਿਸ਼ਚਿਤਤਾ ਪ੍ਰਗਟ ਕੀਤੀ ਪਰ ਆਸ ਵੀ ਨਹੀਂ ਛੱਡੀ ਹੈ।
ਚੋਰੀ ਦੇ ਆਰੋਪ ਤੋਂ ਪਰੇਸ਼ਾਨ ਨੌਜਵਾਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਕਾਰਾ
ਈ-ਮੇਲ ਵਿਚ ਕਿਹਾ ਗਿਆ ਹੈ, ”ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਵਿਚ ਕਦੋਂ ਵਾਪਸੀ ਕਰਾਂਗੇ। ਹਾਲਾਂਕਿ, ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿਚ ਅਜਿਹਾ ਹੋ ਸਕੇ।” ਬਾਈਟਡਾਂਸ ਦੇ ਇਕ ਸੂਤਰ ਮੁਤਾਬਕ, ਕੰਪਨੀ ਨੇ ਬੁੱਧਵਾਰ ਨੂੰ ਇਕ ਟਾਊਨ ਹਾਲ ਦਾ ਆਯੋਜਨ ਕੀਤਾ, ਜਿੱਥੇ ਉਸ ਨੇ ਭਾਰਤ ਦੇ ਕਾਰੋਬਾਰ ਨੂੰ ਬੰਦ ਕਰਨ ਬਾਰੇ ਦੱਸਿਆ।
ਲਾਲ ਕਿਲ੍ਹੇ ‘ਤੇ ਹਿੰਸਾ ਫੈਲਾਉਣ ਵਾਲਿਆਂ ਨੂੰ ਦੇਖੋ ਦਿੱਲੀ ਪੁਲਿਸ ਕਿਵੇਂ ਰਹੀ ਹੈ ਲੱਭ
ਉੱਥੇ ਹੀ, ਜਦੋਂ ਇਸ ਬਾਰੇ ਟਿਕਟਾਕ ਦੇ ਬੁਲਾਰੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੰਪਨੀ 29 ਜੂਨ 2020 ਨੂੰ ਜਾਰੀ ਭਾਰਤ ਸਰਕਾਰ ਦੇ ਹੁਕਮਾਂ ਦੀ ਲਗਾਤਾਰ ਪਾਲਣਾ ਕਰ ਰਹੀ ਹੈ।