ਨਿਊਜ਼ ਡੈਸਕ(ਸਕਾਈ ਨਿਊਜ਼ ਪੰਜਾਬ)8ਮਾਰਚ 2022
ਯੂਪੀ ਦੇ ਨਾਲ ਨਾਲ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸੋਮਵਾਰ ਨੂੰ ਖਤਮ ਹੋ ਗਈ ਹੈ। ਬਹੁਤ ਸਾਰੀਆਂ ਕੰਪਨੀਆਂ ਮਹੀਨਿਆਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਵਾਦਾ ਕਰਨਾ ਚੋਂਦੀਆਂ ਸਨ | ਹੁਣ ਕੀਮਤਾਂ ਆਉਣ ਵਾਲੇ ਦਿਨਾਂ ਵਿੱਚ 6 ਰੁਪਏ ਪ੍ਰਤੀ ਲੀਟਰ ਤੱਕ ਵਧ ਸਕਦੀਆਂ ਹਨ। ਮਾਮਲੇ ਨਾਲ ਜੁੜੇ ਸੂਤਰਾਂ ਪਤਾ ਚਲਦਾ ਹੈ ਕਿ ਸਰਕਾਰ ਹੌਲੀ-ਹੌਲੀ ਤੇਲ ਕੰਪਨੀਆਂ ਨੂੰ 5-6 ਰੁਪਏ ਪ੍ਰਤੀ ਲੀਟਰ ਦਾ ਰੇਟ ਵਧਾਉਣ ਦੀ ਇਜਾਜ਼ਤ ਦੇ ਸਕਦੀ ਹੈ।
ਇਸ ਗੱਲ ਦਾ ਇਕ ਕਾਰਨ ਇਹ ਵੀ ਹੈ ਕਿ ਕੱਚੇ ਤੇਲ ਦੀਆਂ ਲਗਾਤਾਰ ਕੀਮਤਾਂ ਵਧ ਰਹੀਆਂ ਸੀ ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਦਬਾਅ ਸੀ ਕਿਉਂਕਿ ਉਨ੍ਹਾਂ ਨੂੰ 12 ਰੁਪਏ ਪ੍ਰਤੀ ਲੀਟਰ ਦਾ ਘਾਟਾ ਹੋ ਰਿਹਾ ਸੀ।
ਕੇਂਦਰ-ਰਾਜ ਮਿਲ ਕੇ ਦੇਣਗੇ ਖਪਤਕਾਰਾਂ ਨੂੰ ਰਾਹਤ
ਮਾਹਿਰਾਂ ਦਾ ਕਹਿਣਾ ਹੈ ਕਿ ਐਕਸਾਈਜ਼ ਡਿਊਟੀ ਜਾਂ ਹੋਰ ਟੈਕਸਾਂ ਵਿੱਚ ਕਟੌਤੀ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ। ਜੇਕਰ ਕੱਚੇ ਤੇਲ ਦੀ ਕੀਮਤ ਲੰਬੇ ਸਮੇਂ ਤੱਕ ਮੌਜੂਦਾ ਪੱਧਰ ‘ਤੇ ਬਣੀ ਰਹਿੰਦੀ ਹੈ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਟੈਕਸ ਛੋਟ ‘ਚ ਰਾਹਤ ਦੇ ਸਕਦੀਆਂ ਹਨ। ਵਧੀ ਹੋਈ ਕੀਮਤ ਦਾ ਕੁਝ ਹਿੱਸਾ ਪੈਟਰੋਲੀਅਮ ਕੰਪਨੀਆਂ ਨੂੰ ਵੀ ਝੱਲਣਾ ਪਵੇਗਾ, ਤਾਂ ਜੋ ਖਪਤਕਾਰਾਂ ਨੂੰ ਮਹਿੰਗੇ ਤੇਲ ਦਾ ਬੋਝ ਨਾ ਝੱਲਣਾ ਪਵੇ।
ਚੋਣ ਨਤੀਜੇ ਆਉਣ ਤੱਕ ਦੀ ਉਡੀਕ
ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੱਕ ਤੇਲ ਕੰਪਨੀਆਂ ਕੀਮਤਾਂ ਵਿੱਚ ਵਾਧੇ ਦਾ ਇੰਤਜ਼ਾਰ ਕਰ ਸਕਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 10 ਮਾਰਚ ਤੋਂ ਬਾਅਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਰੋਜ਼ਾਨਾ ਬਦਲਾਅ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ|