ਕੋਰੋਨਾ ਤੋਂ ਬਾਅਦ ਕੈਨੇਡਾ ‘ਚ ਇਸ ਭਿਆਨਕ ਬਿਮਾਰੀ ਦਾ ਕਹਿਰ, 5 ਲੋਕਾਂ ਦੀ ਮੌਤ

Must Read

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ...

ਕੈਨੇਡਾ,2 ਅਪ੍ਰੈਲ (ਸਕਾਈ ਨਿਊਜ਼ ਬਿਊਰੋ)

Mad cow disease: ਕੈਨੇਡਾ ‘ਚ ਦਿਮਾਗੀ ਬਿਮਾਰੀ ਫੈਲਣ ਕਾਰਣ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਬਿਮਾਰੀ ਕਾਰਣ ਹੁਣ ਤੱਕ 5 ਲੋਕਾਂ ਦੀ ਜਾਨ ਚੱਲੀ ਗਈ ਹੈ, ਜਦਕਿ 43 ਲੋਕ ਪੀੜਿਤ ਪਾਏ ਗਏ ਹਨ। ਇਹ ਦਿਮਾਗੀ ਬਿਮਾਰੀ ‘ਮੈਡ ਕਾਓ ਡਿਜ਼ੀਜ’ ਵਰਗੀ ਹੈ ।ਮੀਡੀਆ ਰਿਪੋਰਟ ਮੁਤਾਬਕ ਦੁਰਲੱਭ ਅਤੇ ਘਾਤਕ ਦਿਮਾਗੀ ਵਿਕਾਰ ਹੈ, ਜਿਸ ਨੂੰ ‘ਕਰੂਟਜ਼ਫੇਲਟ-ਜੈਕੋਬ ਰੋਗ’ ਜਾਂ ਸੀ. ਜੇ. ਡੀ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2021 ਵਿਚ ਇਸ ਬੀਮਾਰੀ ਦੇ ਹੁਣ ਤੱਕ 6 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।

ਮੈਡ ਕਾਓ ਡਿਜ਼ੀਜ ਤੋਂ ਅਲੱਗ ਹੈ ਇਹ ਬੀਮਾਰੀ

ਦੋਹਾਂ ਬੀਮਾਰੀਆਂ ਵਿਚ ਸਮਾਨਤਾ ਹੋਣ ਦੇ ਬਾਵਜੂਦ ਕੈਨੇਡਾ ਦੇ ਕਈ ਮਾਹਿਰਾਂ ਨੇ ਸੀ. ਜੇ. ਡੀ. ਨੂੰ ਮੈਡ ਕਾਓ ਡਿਜ਼ੀਜ ਤੋਂ ਅਲੱਗ ਬੀਮਾਰੀ ਦੱਸਿਆ ਹੈ। ਕੈਨੇਡਾ ਦੇ ਨਿਊ ਬ੍ਰੰਸਵਿਕ ਦੇ ਸਿਹਤ ਅਧਿਕਾਰੀ ਹੁਣ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਬੀਮਾਰੀ ਨਾਲ 43 ਲੋਕ ਇਨਫੈਕਟਡ ਹੋਏ ਹਨ। ਇਸ ਤੋਂ ਇਲਾਵਾ ਉਹ ਇਸ ਨੂੰ ਵੀ ਜਾਣਨ ਦਾ ਯਤਨ ਕਰ ਰਹੇ ਹਨ ਕਿ ਇਹ ਅਣਪਛਾਤੀ ਨਿਊਰੋਲਾਜ਼ਿਕਲ ਬੀਮਾਰੀ ਕੀ ਹੈ? ਜਿਸ ਨੇ ਇੰਨੀ ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟਡ ਕੀਤਾ ਹੈ।

ਮੈਡ ਕਾਓ ਡਿਜ਼ੀਜ ਕੀ ਹੈ

ਮੈਡ ਕਾਓ ਡਿਜ਼ੀਜ ਗਊ ਜਾਂ ਗਊ ਨਾਲ ਜੁੜੇ ਪਸ਼ੂਆਂ ਵਿਚ ਹੋਣ ਵਾਲਾ ਇਕ ਰੋਗ ਹੈ। ਇਸ ਨੂੰ ਬੋਵਿਨ ਸਪਾਜਿੰਫਾਰਮ ਐਨਸੇਫੈਲੋਪੈਥੀ (ਬੀ. ਐੱਸ. ਈ.) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇਕ ਅਸਧਾਰਨ ਪ੍ਰੋਟੀਨ ਕਾਰਣ ਪਸ਼ੂਆਂ ਵਿਚ ਫੈਲਣ ਵਾਲਾ ਇਕ ਘਾਤਕ ਨਿਊਰੋਲਾਜਿਕਲ ਰੋਗ ਹੈ ਜੋ ਦਿਮਾਗ ਅਤੇ ਰੀੜ ਦੀ ਹੱਡੀ ਨੂੰ ਖਤਮ ਕਰ ਦਿੰਦਾ ਹੈ। ਬੀਮਾਰੀ ਦੀ ਪਛਾਣ ਪਹਿਲੀ ਵਾਰ 1986 ਵਿਚ ਗ੍ਰੇਟ ਬ੍ਰਿਟੇਨ ਵਿਚ ਹੋਈ ਸੀ। ਹਾਲਾਂਕਿ ਖੋਜਕਾਰਾਂ ਦਾ ਦਾਅਵਾ ਹੈ ਕਿ ਇਸ ਦੀ ਸ਼ੁਰੂਆਤ 1970 ਤੋਂ ਹੀ ਹੋ ਗਈ ਸੀ।

ਹੁਣ ਤੱਕ 5 ਲੋਕਾਂ ਦੀ ਮੌਤ

ਕੈਨੇਡਾ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਬੀਮਾਰੀ ਕਾਰਣ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਨੇਡਾ ਦੀ ਮੀਡੀਆ ਰਿਪੋਰਟ ਮੁਤਾਬਕ ਪਹਿਲੀ ਵਾਰ ਇਹ ਬੀਮਾਰੀ ਸਾਲ 2015 ਵਿਚ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪਿਛਲੇ ਕੁਝ ਸਾਲਾਂ ਵਿਚ ਇਸ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। 2020 ਵਿਚ ਇਸ ਦੇ 24 ਮਾਮਲੇ ਸਨ। 2021 ਵਿਚ ਹੁਣ ਤੱਕ 6 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ। ਬਟ੍ਰੇਂਡ ਦੇ ਮੇਅਰ ਯਵਨ ਗੋਡਿਨ ਨੇ ਕਿਹਾ ਕਿ ਇਲਾਕੇ ਦੇ ਲੋਕ ਇਸ ਨਵੀਂ ਬੀਮਾਰੀ ਤੋਂ ਕਾਫੀ ਚਿੰਤਤ ਹੈ।

ਲੋਕਾਂ ‘ਚ ਦਹਿਸ਼ਤ ਦਾ ਮਾਹੌਲ

ਮੇਅਰ ਨੇ ਕਿਹਾ ਕਿ ਸਾਡੇ ਸ਼ਹਿਰ ਦੇ ਲੋਕ ਪਰੇਸ਼ਾਨ ਹਨ, ਉਹ ਪੁੱਛ ਰਹੇ ਹਨ ਕਿ ਇਹ ਬੀਮਾਰੀ ਕੀ ਮੀਟ ਖਾਣ ਕਾਰਣ ਹੋ ਰਹੀ ਹੈ? ਕੀ ਇਹ ਇਨਫੈਕਸ਼ਨ ਹੈ? ਇਸ ਬੀਮਾਰੀ ਦੇ ਕਾਰਣਾਂ ਬਾਰੇ ਸਾਨੂੰ ਜਿੰਨੀ ਜਲਦੀ ਹੋ ਸਕੇ ਉਨੀਂ ਜਲਦੀ ਜਾਣਕਾਰੀ ਚਾਹੀਦੀ ਹੈ। ਕੈਨੇਡਾ ਦੇ ਸਾਇੰਸਦਾਨ ਇਸ ਬੀਮਾਰੀ ਨਾਲ ਜੁੜੇ ਟੈਸਟ ਅਤੇ ਰਿਸਰਚ ਦਾ ਕੰਮ ਜ਼ੋਰ-ਸ਼ੋਰ ਨਾਲ ਕਰ ਰਹੇ ਹਨ। ਨਿਊਰੋਲਾਜਿਸਟ ਡਾ. ਨੀਲ ਕੈਸ਼ਮੈਨ ਨੇ ਦੱਸਿਆ ਕਿ ਇਹ ਬੀਮਾਰੀ ਕਰੂਟਡਫੇਲਟ-ਜੈਕੋਬ ਰੋਗ ਨਹੀਂ ਹੈ।

ਬੀਮਾਰੀ ਨਾਲ ਜੁੜੇ ਸਵਾਲਾਂ ਦੀ ਭਾਲ ਕਰ ਰਹੇ ਸਾਇੰਸਦਾਨ

ਸਾਇੰਸਦਾਨਾਂ ਨੇ ਦੱਸਿਆ ਕਿ ਇਹ ਬੀਮਾਰੀ ਇੰਨੀ ਜਟਿਲ ਹੈ ਕਿ ਸਾਨੂੰ ਇਸ ਦੇ ਲਈ ਕਈ ਸਾਰੇ ਟੈਸਟ ਕਰਨ ਪੈ ਰਹੇ ਹਨ। ਕੈਸ਼ਮੈਨ ਅਤੇ ਮਾਹਿਰਾਂ ਦੀ ਇਕ ਟੀਮ ਇਸ ਬੀਮਾਰੀ ਨਾਲ ਜੁੜੇ ਸਭ ਸਵਾਲਾਂ ਦੇ ਜਵਾਬ ਲੱਭਣ ਵਿਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਅਸੀਂ ਕੋਈ ਸਮਾਂ ਸੀਮਾ ਨਹੀਂ ਦੇ ਸਕਦੇ ਕਿ ਇਸ ਨਾਲ ਜੁੜੇ ਰਹੱਸਾਂ ਤੋਂ ਕਦੋਂ ਪਰਦਾ ਉਠ ਸਕੇਗਾ। ਕੈਸ਼ਮੈਨ ਨੇ ਸਥਾਨਕ ਲੋਕਾਂ ਨੂੰ ਆਪਣੇ ਆਮ ਦਿਨ ਦੀ ਰੂਟੀਨ ਨੂੰ ਜਾਰੀ ਰੱਖਣ ਅਤੇ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here

Latest News

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਦੀ ਖ਼ੂਬਸੂਰਤ ਤਸਵੀਰ ਹੋ ਰਹੀ ਹੈ ਵਾਇਰਲ

ਮੁੰਬਈ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) suhana khan shared pic:ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਸੋਸ਼ਲ ਮੀਡੀਆ...

ਹਸਪਤਾਲ ‘ਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਰੁਕੀ ਸਪਲਾਈ , 22 ਮਰੀਜ਼ਾਂ ਦੀ ਮੌਤ

ਮਹਾਰਾਸ਼ਟਰ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Oxygen tanker leaked in nashik :ਮਹਾਰਾਸ਼ਟਰ ਦੇ ਨਾਸਿਕ ‘ਚ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਆਕਸੀਜਨ ਟੈਂਕ ਲੀਕ ਹੋਣ ਕਾਰਣ ਵੱਡਾ ਹਾਦਸਾ...

ਮਹਿੰਦਰ ਸਿੰਘ ਧੋਨੀ ਦੇ ਮਾਪਿਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਰਾਂਚੀ, 21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Mahendra Singh Dhoni's parents':ਪਲਸ ਸੰਚਾਲਕ ਅਭਿਸ਼ੇਕ ਨੇ ਦੱਸਿਆ ਕਿ ਧੋਨੀ ਦੇ ਮਾਪੇ ਆਮ ਸਥਿਤੀ ਵਿੱਚ ਹਨ ਅਤੇ ਉਨ੍ਹਾਂ ਦਾ...

ਲਾਕਡਾਊਨ ਦੌਰਾਨ ਦਿੱਲੀ ਸਰਕਾਰ ਦੇਵੇਗੀ ਮਜ਼ਦੂਰਾਂ ਨੂੰ 5-5 ਹਜਾਰ ਰੁਪਏ

ਨਵੀਂ ਦਿੱਲੀ,21 ਅਪ੍ਰੈਲ (ਸਕਾਈ ਨਿਊਜ਼ ਬਿਊਰੋ) lockdown high court immigrants:ਲਾਕਡਾਊਨ ਦੌਰਾਨ ਦਿੱਲੀ ਸਰਕਾਰ ਵੱਲੋਂ ਪਰਵਾਸੀ ,ਕਾਰਜ ਉਸਾਰੀ ਵਿੱਚ ਮਜ਼ਦੂਰਾਂ ਦੀ ਵੱਡੀ ਜ਼ਿੰਮੇਵਾਰੀ ਚੱੁਕਣ ਦਾ ਫੈਸਲਾ...

ਸਰਕਾਰ ਦੇ 50% ਸਵਾਰੀਆਂ ਵਾਲੇ ਫ਼ੈਸਲਾ ਦਾ ਬੱਸ ਚਾਲਕਾਂ ਵੱਲੋਂ ਵਿਰੋਧ

ਹੁਸ਼ਿਆਰਪੁਰ(ਅਮਰੀਕ ਕੁਮਾਰ),21 ਅਪ੍ਰੈਲ Minibus Operators Union meeting: ਅੱਜ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਵਿਖੇ ਮਿੰਨੀ ਬੱਸ ਅਪਰੇਟਰ ਯੂਨੀਅਨ ਦੀ ਇਕ ਅਹਿਮ ਮੀਟਿੰਗ  ਗੁਰਵਿੰਦਰ ਸਿੰਘ ਦੀ ਅਗਵਾਈ...

More Articles Like This