ਜਲੰਧਰ (ਪਰਮਜੀਤ ਸਿੰਘ), 17 ਮਈ 2022
ਜਲੰਧਰ ਦੇ ਆਦਮਪੁਰ ਥਾਣੇ ‘ਚ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਸਲ ਤਰਨਾ ਦਲ ਦੇ ਪ੍ਰਧਾਨ ਭਾਈ ਲਖਬੀਰ ਸਿੰਘ ਅਤੇ ਜੱਸੀ ਤੱਲ੍ਹਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ:ਪੰਜਾਬੀ ਅਦਾਕਾਰ ਯੁਵਰਾਜ ਹੰਸ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ…
ਪੁਲਿਸ ਨੇ ਭਾਰਤੀ ਸਿੰਘ ਖਿਲਾਫ ਰਾਤ 11:55 ‘ਤੇ ਜਲੰਧਰ ਦੇ ਆਦਮਪੁਰ ਥਾਣੇ ‘ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਮਾਮਲਾ (295ਏ) ਦਰਜ ਕੀਤਾ ਹੈ।