ਦਿੱਲੀ ‘ਚ ਫਿਰ ਕੋਰੋਨਾ ਨੇ ਦਿੱਤੀ ਦਸਤਕ , ਦੇਖੋ ਕੀ ਹੈ ਮੌਜੂਦਾ ਹਾਲਾਤ

Must Read

ਮੋਦੀ ਨੇ ਪੰਜਾਬੀ ‘ਚ ਟਵਿੱਟ ਕਰਕੇ ਦਿੱਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਦੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈ...

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਦੇ ਪਵਿੱਤਰ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ...

ਚੰਡੀਗੜ੍ਹ,30 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਿੱਖ ਧਰਮ ਦੇ ਮੋਢੀ ਸ਼੍ਰੀ...

ਇਸ ਵਾਰ ਕਿਸਾਨ ਧਰਨਿਆਂ ‘ਚ ਹੀ ਮਨਾਉਣਗੇ ਗੁਰਪੂਰਬ

ਚੰਡੀਗੜ੍ਹ,30 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਵਿੱਚ ਕੀਤੇ...

ਨਵੀਂ ਦਿੱਲੀ, 19 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ)

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕੋਰੋਨਾ ਨਾਲ ਇਕ ਦਿਨ ‘ਚ ਹੋਣ ਵਾਲੀਆਂ ਮੌਤਾਂ ਦਾ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਸਾਹਮਣੇ ਆਇਆ ਹੈ। ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਨਾਲ 131 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਹੁਣ ਤਕ ਹੋਈਆਂ ਕੁੱਲ ਮੌਤਾਂ ਦਾ ਅੰਕੜਾ ਵਧ ਕੇ 7,943 ਹੋ ਗਿਆ ਹੈ। ਇਸ ਤੋਂ ਪਹਿਲਾਂ 12 ਨਵੰਬਰ ਨੂੰ ਕੋਰੋਨਾ ਨਾਲ 104 ਮੌਤਾਂ ਦਰਜ ਕੀਤੀਆਂ ਗਈਆਂ ਸਨ।

 

ਇਸ ਦੇ ਨਾਲ ਹੀ ਰਾਜਧਾਨੀ ‘ਚ ਕੋਰੋਨਾ ਦੇ ਕੁੱਲ ਪੌਜੇਟਿਵ ਮਾਮਲਿਆਂ ਦਾ ਅੰਕੜਾ 5 ਲੱਖ ਤੋਂ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 7,486 ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਕੋਰੋਨਾ ਦੇ ਕੁੱਲ ਮਾਮਲਿਆਂ ਦਾ ਅੰਕੜਾ 5,03,084 ਹੋ ਗਿਆ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਮਹਿਜ਼ 10 ਦਿਨ ‘ਚ ਕਰੀਬ 60 ਹਜਾਰ ਕੋਰੋਨਾ ਦੇ ਕੇਸ ਦਰਜ ਕੀਤੇ ਗਏ ਹਨ। 9 ਨਵੰਬਰ ਤੋਂ 18 ਨਵੰਬਰ ਤਕ ਕੁੱਲ 59,532 ਕੋਰੋਨਾ ਦੇ ਮਾਮਲੇ ਰਿਪੋਰਟ ਹੋਏ ਹਨ।

 

ਦਿੱਲੀ ‘ਚ ਹੁਣ ਤਕ ਸਾਢੇ ਚਾਰ ਲੱਖ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਬੀਤੇ 24 ਘੰਟੇ ‘ਚ 6,901 ਮਰੀਜ਼ ਠੀਕ ਹੋਏ ਹਨ ਤੇ ਹੁਣ ਤਕ ਕੁੱਲ 4,52,683 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਦਿੱਲੀ ‘ਚ ਮੌਜੂਦਾ ਕੁੱਲ ਐਕਟਿਵ ਮਰੀਜਾਂ ਦੀ ਸੰਖਿਆਂ 42,458 ਹੈ। ਦਿੱਲੀ ‘ਚ ਕੋਰੋਨਾ ਦੀ ਇਨਫੈਕਸ਼ਨ ਦਰ 12.03 ਫੀਸਦ ਹੈ ਤੇ ਕੋਰੋਨਾ ਨਾਲ ਰਿਕਵਰੀ ਦਰ 89.98 ਫੀਸਦ ਹੈ।

 

ਕੋਰੋਨਾ ਦੇ ਐਕਟਿਵ ਮਰੀਜਾਂ ਦੀ ਦਰ 8.43 ਫੀਸਦ ਹੈ। ਕੋਰੋਨਾ ਦੀ ਮੌਤ ਦਰ 1.58 ਫੀਸਦ ਹੈ। ਬੀਤੇ 24 ਘੰਟਿਆਂ ‘ਚ ਕੁੱਲ 62,232 ਟੈਸਟ ਹੋਏ ਹਨ। ਜਿੰਨ੍ਹਾਂ ‘ਚ ਆਰਟੀਪੀਸੀਆਰ ਟੈਸਟ ਦੀ ਸੰਖਿਆਂ 19,085 ਹੈ ਤੇ ਰੈਪਿਡ ਐਂਟੀਜਨ ਟੈਸਟ ਦੀ ਸੰਖਿਆਂ 43,147 ਹੈ। ਹੁਣ ਤਕ ਕੁੱਲ 55,90,654 ਟੈਸਟ ਕੀਤੇ ਜਾ ਚੁੱਕੇ ਹਨ। ਹੋਮ ਆਈਸੋਲੇਸ਼ਨ ‘ਚ 24,842 ਮਰੀਜ਼ ਹਨ। ਹੁਣ ਤਕ ਕੁੱਲ 4,444 ਕੰਟੇਨਮੈਂਟ ਜੋਨ ਬਣਾਏ ਗਏ ਹਨ।

LEAVE A REPLY

Please enter your comment!
Please enter your name here

Latest News

ਮੋਦੀ ਨੇ ਪੰਜਾਬੀ ‘ਚ ਟਵਿੱਟ ਕਰਕੇ ਦਿੱਤੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਦੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈ...

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੂਰਬ ਦੇ ਪਵਿੱਤਰ ਮੌਕੇ ‘ਤੇ ਪੰਜਾਬ ਦੇ ਮੁੱਖ ਮੰਤਰੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ...

ਚੰਡੀਗੜ੍ਹ,30 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸਿੱਖ ਧਰਮ ਦੇ ਮੋਢੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ...

ਇਸ ਵਾਰ ਕਿਸਾਨ ਧਰਨਿਆਂ ‘ਚ ਹੀ ਮਨਾਉਣਗੇ ਗੁਰਪੂਰਬ

ਚੰਡੀਗੜ੍ਹ,30 ਨਵੰਬਰ (ਸਕਾਈ ਨਿਊਜ਼ ਪੰਜਾਬ ਬਿਊਰੋ) ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੀਆਂ 30 ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਸੰਘਰਸ਼ ਨੂੰ ਮਹੀਨੇ...

PEOPLE FRIENDLY INITIATIVES IN REVENUE DEPARTMENT TO ENSURE PROMPT AND SEAMLESS SERVICE DELIVERY SYSTEM- REVENUE MINISTER

PATHBREAKING REFORMS & IT INITIATIVES UNDER DEPARTMENT’S WORK PLAN 2017-22 TO CURTAIL INORDINATE DELAY AND INTRODUCE NEW PRACTICES   Chandigarh (Sky News Bureau) : In...

ਘਰ ‘ਚ ਸ਼ਕਰਕੰਦੀ ਦੀ ਚਾਟ ਬਣਾਉਣ ਦਾ ਜਾਣੋ ਆਸਾਨ ਤਰੀਕਾ

ਸ਼ਕਰਕੰਦੀ ਨੂੰ ਹਰ ਕੋਈ ਖਾਣਾ ਪਸੰਦ ਕਰਦਾ ਹੈ।ਸ਼ਕਰਕੰਦੀ ਦੀ ਚਾਟ ਖਾਣੀ ਲੋਕਾਂ ਨੂੰ ਕਾਫ਼ੀ ਪਸੰਦ ਹੁੰਦੀ ਹੈ। ਜਿਸ ਨੂੰ ਤੁਸੀ ਘਰ ਵਿੱਚ ਵੀ ਬਣਾ...

More Articles Like This