ਗਲਾਸਗੋ, 30 ਜਨਵਰੀ (ਸਕਾਈ ਨਿਊਜ਼ ਬਿਊਰੋ)
ਕੋਰੋਨਾ ਦਾ ਕਹਿਰ ਇਸ ਸਮੇਂ ਦੁਨੀਆਂ ਭਰ ਵਿੱਚ ਫੈਲਿਆ ਹੋਇਆ ਹੈ।ਇਸ ਭਿਆਨਕ ਵਾਇਰਸ ਨਾਲ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।ਜਿਸ ਦੇ ਚੱਲਦਿਆਂ ਸਕਾਟਲੈਂਡ ਦੇ ਫਾਈਫ ਵਿਚ ਸਥਿਤ ਇਕ ਕੇਅਰ ਹੋਮ ਵਿਖੇ ਤਕਰੀਬਨ ਇਕ ਦਰਜਨ ਵਸਨੀਕਾਂ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ ਹੈ।
ਦਿੱਲੀ ਦੇ ਬਾਰਡਰਾਂ ‘ਤੇ ਇੰਟਰਨੈਟ ਸੇਵਾ ਕੱਲ ਤੱਕ ਰਹੇਗੀ ਬੰਦ
ਕੋਰੋਨਾ ਵਾਇਰਸ ਦਾ ਇਹ ਪ੍ਰਕੋਪ ਗਲੇਨਰੋਥਜ਼ ਦੇ ਨੇੜੇ ਲੈਸਲੀ ਵਿਚ ਵੈਸਟ ਪਾਰਕ ਕੇਅਰ ਹੋਮ ਵਿਖੇ ਵਾਪਰਿਆ ਹੈ, ਜਿੱਥੇ ਕੁੱਲ 30 ਵਸਨੀਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਦੇ ਇਲਾਵਾ ਸੰਸਥਾ ਦੇ 21 ਸਟਾਫ਼ ਮੈਂਬਰਾਂ ਵਿਚਕਾਰ ਵੀ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ।
ਪੋਲਟਰੀ ਫਾਰਮ ‘ਚੋਂ ਦੋ ਲਾਸ਼ਾਂ ਮਿਲਣ ‘ਤੇ ਫੈਲੀ ਸਨਸਨੀ
ਵਾਇਰਸ ਦੇ ਇਸ ਪ੍ਰਕੋਪ ਤੋਂ ਬਾਅਦ ਪ੍ਰਬੰਧਕਾਂ ਵਲੋਂ ਕੇਅਰ ਹੋਮ ਵਿਚ ਨਵੇਂ ਦਾਖ਼ਲਿਆਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦੇ ਨਾਲ ਮੁਲਾਕਾਤਾਂ ਨੂੰ ਵੀ ਰੱਦ ਕੀਤਾ ਗਿਆ ਹੈ। ਇਸ ਸੰਬੰਧੀ ਐੱਨ. ਐੱਚ. ਐੱਸ. ਫਾਈਫ ਦੀ ਸਿਹਤ ਸੁਰੱਖਿਆ ਟੀਮ ਅਤੇ ਫਾਈਫ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ ਸੰਸਥਾਵਾਂ ਕੇਅਰ ਹੋਮ ਦੀ ਸਹਾਇਤਾ ਅਤੇ ਵਾਇਰਸ ਦੇ ਸੰਚਾਰ ਨੂੰ ਘਟਾਉਣ ਲਈ ਕੰਮ ਕਰ ਰਹੀਆਂ ਹਨ।
ਗਾਜ਼ੀਪੁਰ ਸਰਹੱਦ ‘ਤੇ ਫਿਰ ਲੱਗੀਆਂ ਰੌਣਕਾਂ ,ਵਧੀ ਟੈਂਟਾਂ ਦੀ ਗਿਣਤੀ,ਜਿੱਤਣ ਤੋਂ ਬਾਅਦ ਜਾਵੇਗੇ ਘਰ- ਟਿਕੈਤ