Suresh Raina ਨੇ ਪੰਜਾਬ ਦੇ CM ਅੱਗੇ ਲਗਾਈ ਗੁਹਾਰ, ਭੂਆ ਦੇ ਘਰ ਹੋਇਆ ਸੀ ਹਮਲਾ

Must Read

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ...

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਨੂੰ ਮਦਦ ਦੀ ਗੁਹਾਰ ਲਗਾਈ ਹੈ। ਦਰਅਸਲ, 19 ਅਗਸਤ ਨੂੰ ਪਠਾਨਕੋਟ ਵਿੱਚ ਸੁਰੇਸ਼ ਰੈਨਾ ਦੀ ਭੁਆ ਦੇ ਘਰ ਉੱਤੇ ਹਮਲਾ ਹੋਇਆ ਸੀ। ਦੱਸ ਦਈਏ ਕਿ 19 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਥਰਿਆਲ ਪਿੰਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਸੁਰੇਸ਼ ਰੈਨਾ ਦੀ ਭੁਆ ਦੇ ਘਰ ‘ਤੇ ਹਮਲਾ ਕੀਤਾ ਸੀ। ਹਮਲੇ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਦੀ ਮੌਤ ਹੋ ਗਈ। ਜਦੋਂ ਕਿ ਪਰਿਵਾਰ ਦੇ ਹੋਰ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਰੈਨਾ ਦੀ ਭੂਆ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਅਜੇ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਰੈਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਘਟਨਾ ਤੋਂ ਬਾਅਦ ਸੁਰੇਸ਼ ਰੈਨਾ ਨੇ ਦੋ ਟਵੀਟ ਕੀਤੇ ਹਨ।

ਸੁਰੇਸ਼ ਰੈਨਾ ਨੇ ਟਵੀਟ ਕੀਤਾ, ‘ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਹੋਇਆ ਉਹ ਭਿਆਨਕ ਸੀ। ਮੇਰੇ ਫੁੱਫੜ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਮੇਰੀ ਭੁਆ ਅਤੇ ਮੇਰੇ ਦੋ ਚਚੇਰੇ ਭਰਾਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਬਦਕਿਸਮਤੀ ਨਾਲ ਮੇਰਾ ਚਚੇਰਾ ਭਰਾ ਵੀ ਕੱਲ ਰਾਤ ਜਿੰਦਗੀ ਦੀ ਲੜਾਈ ਹਾਰ ਗਿਆ। ਮੇਰੀ ਭੁਆ ਦੀ ਹਾਲਤ ਅਜੇ ਵੀ ਬਹੁਤ ਨਾਜ਼ੁਕ ਹੈ।

ਸੁਰੇਸ਼ ਰੈਨਾ ਨੇ ਅੱਗੇ ਟਵੀਟ ਕਰਦਿਆਂ ਲਿਖਿਆ, ‘ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਸ ਰਾਤ ਕੀ ਹੋਇਆ ਅਤੇ ਕਿਸਨੇ ਕੀਤਾ। ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੌਰ ਨਾਲ ਜਾਂਚਿਆ ਜਾਵੇ। ਅਸੀਂ ਘੱਟੋ ਘੱਟ ਇਹ ਜਾਣਨ ਦੇ ਹੱਕਦਾਰ ਹਾਂ ਕਿ ਉਨ੍ਹਾਂ ਨਾਲ ਕਿਸਨੇ ਇਹ ਘਿਣਾਉਣਾ ਕੰਮ ਕੀਤਾ। ਉਨ੍ਹਾਂ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਕੈਪਟਨ ਅਮਰਿੰਦਰ ਸਿੰਘ।

LEAVE A REPLY

Please enter your comment!
Please enter your name here

Latest News

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਵਿਖੇ ਐਸ.ਪੀ ਹਰਪਾਲ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ ਅਚਾਨਕ ਨੌਜਵਾਨ ਪੁੱਤਰ ਦੀ ਹੋਈ...

ਬੇਕਾਬੂ ਹੋਈ ਬਸ ਕਿੱਕਰ ਨਾਲ ਟਕਰਾਈ ,ਇੱਕ ਦੀ ਮੌਤ

ਅਬੋਹਰ (ਮੌਂਟੀ ਚੁੱਘ),24 ਜੁਲਾਈ 2021 ਕੱਲ ਜਿਥੇ ਮੋਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਉਥੇ ਹੀ ਅੱਜ ਸਵੇਰੇ ਕਰੀਬ 11 ਵਜੇ  ਰਾਜ ਟਰਾਂਸਪੋਰਟ ਦੀ ਬੱਸ ਅਬੋਹਰ...

ਮਹਿਲਾ ਸਰਪੰਚ ਦਾ ਪਤੀ ਹੋਇਆ ਭੇਦਭਰੇ ਹਾਲਾਤਾਂ ਚ ਲਾਪਤਾ

ਬਟਾਲਾ (ਨੀਰਜ ਸਲਹੋਤਰਾ),24  ਜੁਲਾਈ 2021 ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਰਤਨ ਲਾਲ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ ਚ...

More Articles Like This