ਊਧਮਪੁਰ(ਸਕਾਈ ਨਿਊਜ਼ ਪੰਜਾਬ)9ਮਾਰਚ 2022
ਊਧਮਪੁਰ ਦੇ ਸਲਾਥੀਆ ਚੌਕ ‘ਤੇ ਬੁੱਧਵਾਰ ਯਾਨੀ ਅੱਜ ਦੁਪਹਿਰ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ‘ਚ 1 ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 13 ਲੋਕ ਬੁਰੀ ਹਾਲਤ ਨਾਲ ਜ਼ਖਮੀ ਹੋਏ ਹਨ। ਧਮਾਕੇ ਤੋਂ ਬਾਅਦ ਆਮ ਲੋਕ ਦੇ ਡਰਨ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਪੁਲਿਸ ਦਾ ਬੰਬ ਨਿਰੋਧਕ ਦਸਤਾ ਅਤੇ ਐਫਐਸਐਲ ਟੀਮ ਮੌਕੇ ‘ਤੇ ਪਹੁੰਚ ਗਈ ਹੈ ਅਤੇ ਇਹ ਪਤਾ ਕਾਰਨ ਦੀ ਜਾਂਚ ਜਾਰੀ ਹੈ ਕਿ ਇਹ ਕਿਸ ਤਰ੍ਹਾਂ ਦਾ ਧਮਾਕਾ ਹੋਇਆ? ਇਸ ਦੇ ਨਾਲ ਹੀ ਪੁਲਿਸ ਵਲੋਂ ਇਸ ਧਮਾਕੇ ਦੀ ਅੱਤਵਾਦੀ ਹਮਲੇ ਦੇ ਹਿਸਾਬ ਤੋਂ ਵੀ ਜਾਂਚ ਜਾਰੀ ਹੈ।
ਰਿਪੋਰਟ ਮੁਤਾਬਕ ਬਾਜ਼ਾਰ ‘ਚ ਇਹ ਧਮਾਕਾ ਅੱਜ ਦੁਪਹਿਰ ਦੇ ਸਮੇਂ ਹੋਇਆ। ਭਿਆਨਕ ਧਮਾਕੇ ਕਾਰਨ ਸਾਰੇ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਆਸ-ਪਾਸ ਦੇ ਲੋਕਾਂ ਅਤੇ ਪੁਲਿਸ ਨੇ ਜ਼ਖ਼ਮੀਆਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਇਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਓਹਨਾ ਲੋਕਾਂ ਤੋਂ ਜਾਣਕਾਰੀ ਲੈਣੀ ਸ਼ੁਰੂ ਕੀਤੀ ਜਿਹੜੇ ਉਸ ਸਮੇਂ ਘਟਨਾ ਸਥਲ ਤੇ ਮੌਜੂਦ ਸੀ|
ਊਧਮਪੁਰ ਦੇ ਐਸ.ਐਸ.ਪੀ ਵਿਨੋਦ ਕੁਮਾਰ ਨੇ ਇਸ ਹਾਦਸੇ ਬਾਰੇ ਗੱਲ ਕਰਦਿਆਂ ਦੱਸਿਆ ਕਿ ਪੁਲਿਸ ਘਟਨਾ ਦੀ ਜਾਂਚ ਜਾਰੀ ਹੈ,ਜਲਦੀ ਹੀ ਇਸ ਗੱਲ ਦੀ ਜੜ੍ਹ ਤੱਕ ਪੋਹੰਚਿਆ ਜਾਵੇਗਾ|