ਲੁਧਿਆਣਾ,8 ਫਰਵਰੀ (ਸਕਾਈ ਨਿਊਜ਼ ਬਿਊਰੋ)
ਸਾਹਨੇਵਾਲ ਦੀ ਚੌਂਕੀ ਕੰਗਣਵਾਲ ਦੇ ਇਲਾਕੇ ਢੰਡਾਰੀ ’ਚ ਰੇਲਵੇ ਲਾਈਨਾਂ ਨੇੜੇ ਇਕ ਖਾਲੀ ਪਲਾਟ ’ਚੋਂ ਇਕ ਔਰਤ ਦੀ ਅਰਧ ਨਗਨ ਲਾਸ਼ ਪੁਲਸ ਨੇ ਬਰਾਮਦ ਕੀਤੀ ਹੈ। ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਔਰਤ ਦੇ ਕਥਿਤ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ.-2 ਜਸਕਿਰਨਜੀਤ ਸਿੰਘ ਤੇਜਾ, ਫਾਰੈਂਸਿਕ ਮਹਿਕਮਾ, ਡਾਗ ਸਕੂਐਡ ਦੀਆਂ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ।
ਸਦਨ ‘ਚ ਕਿਸਾਨ ਅੰਦੋਲਨ ‘ਤੇ PM ਮੋਦੀ ਦਾ ਵੱਡਾ ਬਿਆਨ,ਕਿਹਾ-ਕਿਸਾਨ ਅੰਦੋਲਨ ‘ਤੇ ਭਾਰੀ ਹੋਈ ਰਾਜਨੀਤੀ
ਥਾਣਾ ਮੁਖੀ ਸਾਹਨੇਵਾਲ ਨੇ ਦੱਸਿਆ ਕਿ ਕਿਸੇ ਰਾਹਗੀਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨਾਂ ਨੇੜੇ ਇਕ ਔਰਤ ਦੀ ਲਾਸ਼ ਪਈ ਹੋਈ ਹੈ।ਜਦੋਂ ਪੁਲਸ ਟੀਮ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਔਰਤ ਅਰਧ ਨਗਨ ਹਾਲਤ ’ਚ ਪਈ ਹੋਈ ਸੀ, ਜਿਸ ਦਾ ਗਲਾ ਇਕ ਮਫ਼ਲਰ ਨਾਲ ਘੁੱਟਿਆ ਗਿਆ ਸੀ। ਮਫ਼ਲਰ ਔਰਤ ਦੇ ਗਲੇ ’ਚ ਉਸੇ ਤਰ੍ਹਾਂ ਹੀ ਪਿਆ ਹੋਇਆ ਸੀ।
ਕਰੀਨਾ ਕਪੂਰ ਅਤੇ ਸਾਰਾ ਅਲੀ ਖਾਨ ਨੇ ਉਤਰਾਖੰਡ’ਚ ਮਚੀ ਤਬਾਹੀ ‘ਤੇ ਜਤਾਇਆ ਦੁੱਖ
ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨ ਦੇ ਨਾਲ ਹੀ ਫਾਰੈਂਸਿਕ ਦੀਆਂ ਟੀਮਾਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਮ੍ਰਿਤਕਾ ਦੀ ਉਮਰ 30-32 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਸ ਨੇ ਉਸ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਅਗਲੇ 72 ਘੰਟਿਆਂ ਵਾਸਤੇ ਪਛਾਣ ਲਈ ਰਖਵਾਇਆ ਹੈ। ਪੁਲਸ ਇਸ ਮਾਮਲੇ ਨੂੰ ਨਾਜਾਇਜ਼ ਸਬੰਧਾਂ ਨਾਲ ਜੋੜ ਕੇ ਵੀ ਦੇਖ ਰਹੀ ਹੈ।
ਬਿਹਾਰ ਸਣੇ ਅੱਜ ਇਹਨਾਂ 4 ਰਾਜਾਂ ‘ਚ ਖੁੱਲ੍ਹਣਗੇ 6ਵੀਂ ਤੋਂ 8 ਵੀਂ ਜਮਾਤ ਤੱਕ ਦੇ ਸਕੂਲ