Shopping cart

Magazines cover a wide array subjects, including but not limited to fashion, lifestyle, health, politics, business, Entertainment, sports, science,

  • Home
  • Punjab
  • ਰੂਸ ਤੋਂ ਤਾਬੂਤ ’ਚ ਆਇਆ ਪੰਜਾਬ ਦੇ ਪੁੱਤਰ ਦਾ ਪਿੰਜਰ! ਅੰਤਿਮ ਦਰਸ਼ਨ ਵੀ ਨਾ ਕਰ ਸਕੀ ਮਾਂ
Political

ਰੂਸ ਤੋਂ ਤਾਬੂਤ ’ਚ ਆਇਆ ਪੰਜਾਬ ਦੇ ਪੁੱਤਰ ਦਾ ਪਿੰਜਰ! ਅੰਤਿਮ ਦਰਸ਼ਨ ਵੀ ਨਾ ਕਰ ਸਕੀ ਮਾਂ

Email :

ਰੂਸੀ ਫੌਜ ਵਿੱਚ ਜ਼ਬਰਦਸਤੀ ਭਰਤੀ ਕੀਤੇ ਗਏ ਲੁਧਿਆਣਾ ਦੇ ਨੌਜਵਾਨ ਸਮਰਜੀਤ ਸਿੰਘ ਦੀ ਮ੍ਰਿਤਕ ਦੇਹ ਜਦੋਂ ਛੇ ਮਹੀਨਿਆਂ ਬਾਅਦ ਘਰ ਪਹੁੰਚੀ, ਤਾਂ ਮਾਂ ਅਕਬਰ ਕੌਰ ਆਪਣੇ ਪੁੱਤ ਦਾ ਆਖਰੀ ਵਾਰ ਚਿਹਰਾ ਵੀ ਨਾ ਦੇਖ ਸਕੀ। ਜਿਸ ਪੁੱਤ ਦੇ ਜਿਉਂਦੇ ਪਰਤਣ ਦੀਆਂ ਅਰਦਾਸਾਂ ਮਾਂ ਮਹੀਨਿਆਂ ਤੋਂ ਕਰ ਰਹੀ ਸੀ, ਉਸ ਦਾ ਸਿਰਫ਼ ਕੰਕਾਲ ਹੀ ਨਸੀਬ ਹੋਇਆ।

ਸਮਰਜੀਤ ਦੀ ਦੇਹ ਨੂੰ ਕੈਮੀਕਲ ਲਗਾ ਕੇ ਲੋਹੇ ਦੇ ਬਕਸੇ ਵਿੱਚ ਪੈਕ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਲੱਕੜ ਦੇ ਤਾਬੂਤ ਵਿੱਚ ਰੱਖਿਆ ਗਿਆ ਸੀ। ਦਿੱਲੀ ਹਵਾਈ ਅੱਡੇ ’ਤੇ ਦੇਹ ਸੌਂਪਦੇ ਸਮੇਂ ਸਪੱਸ਼ਟ ਹਦਾਇਤਾਂ ਸਨ ਕਿ ਤਾਬੂਤ ਨੂੰ ਸਿਰਫ਼ ਚਿਖ਼ਾ ’ਤੇ ਹੀ ਖੋਲ੍ਹਿਆ ਜਾਵੇ। 

ਜਦੋਂ ਸ਼ਮਸ਼ਾਨਘਾਟ ਵਿੱਚ ਕਟਰ ਨਾਲ ਲੋਹੇ ਦਾ ਬਕਸਾ ਖੋਲ੍ਹਿਆ ਗਿਆ ਤਾਂ ਅੰਦਰ ਸਿਰਫ਼ ਹੱਡੀਆਂ ਦਾ ਪਿੰਜਰ (ਕੰਕਾਲ) ਹੀ ਬਚਿਆ ਸੀ। ਪਰਿਵਾਰ ਨੇ ਮਾਂ ਨੂੰ ਉਸ ਦੇ ਨੇੜੇ ਨਹੀਂ ਜਾਣ ਦਿੱਤਾ, ਕਿਉਂਕਿ ਉਹ ਆਪਣੇ ਪੁੱਤ ਨੂੰ ਉਸੇ ਰੂਪ ਵਿੱਚ ਯਾਦ ਰੱਖਣਾ ਚਾਹੁੰਦੀ ਸੀ ਜਿਸ ਰੂਪ ਵਿੱਚ ਉਹ ਖੁਸ਼ੀ-ਖੁਸ਼ੀ ਵਿਦੇਸ਼ ਗਿਆ ਸੀ।

ਪੁੱਤਰ ਨਾਲ ਆਖ਼ਰੀ ਕਾਲ ’ਤੇ ਹੋਈ ਗੱਲਬਾਤ 

ਸਮਰਜੀਤ 16 ਜੁਲਾਈ ਨੂੰ ਰੂਸ ਗਿਆ ਸੀ। ਉਸ ਦੀ ਆਖਰੀ ਵਾਰ ਆਪਣੇ ਪਿਤਾ ਚਰਨਜੀਤ ਸਿੰਘ ਨਾਲ 8 ਸਤੰਬਰ 2025 ਨੂੰ ਵੀਡੀਓ ਕਾਲ ’ਤੇ ਗੱਲ ਹੋਈ ਸੀ। ਸਮਰਜੀਤ ਨੇ ਆਖਰੀ ਸ਼ਬਦ ਕਹੇ ਸਨ, “ਪਾਪਾ ਮੈਂ ਠੀਕ ਹਾਂ, ਆਪਣਾ ਤੇ ਮੰਮੀ ਦਾ ਖਿਆਲ ਰੱਖਣਾ।”  ਇਸ ਤੋਂ ਬਾਅਦ ਸੰਪਰਕ ਟੁੱਟ ਗਿਆ। 10 ਸਤੰਬਰ 2025 ਨੂੰ ਯੂਕਰੇਨ ਸਰਹੱਦ ’ਤੇ ਹੋਏ ਡਰੋਨ ਹਮਲੇ ਵਿੱਚ ਉਸ ਦੀ ਮੌਤ ਹੋ ਗਈ।

ਪਛਾਣ ਕਿਵੇਂ ਹੋਈ? ਰੂਸੀ ਫੌਜ ਨੂੰ ਕਾਫ਼ੀ ਸਮੇਂ ਬਾਅਦ ਉਸ ਦੀ ਦੇਹ ਬਰਾਮਦ ਹੋਈ। ਪਛਾਣ ਲਈ ਦੋ ਚੀਜ਼ਾਂ ਅਹਿਮ ਰਹੀਆਂ:

ਟੋਕਨ ਨੰਬਰ: ਉਸ ਦੀ ਵਰਦੀ ਨਾਲ ਮਿਲਿਆ ਰੂਸੀ ਫੌਜ ਦਾ ਲੋਹੇ ਦਾ ਟੋਕਨ।

ਜੇਬ ’ਚੋਂ ਮਿਲੀ ਪਰਚੀ: ਸਮਰਜੀਤ ਦੀ ਜੇਬ ਵਿੱਚੋਂ ਇੱਕ ਪਰਚੀ ਮਿਲੀ ਸੀ ਜਿਸ ’ਤੇ ਭਾਰਤ ਤੋਂ ਰੂਸ ਪਹੁੰਚਣ ਦਾ ਵੇਰਵਾ ਲਿਖਿਆ ਸੀ। ਰੂਸੀ ਦੂਤਾਵਾਸ ਨੇ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਦੀ ਪਛਾਣ ਹੋਈ।

ਗ਼ਰੀਬੀ ਅਤੇ ਕਰਜ਼ੇ ਦੀ ਮਾਰ

ਸਮਰਜੀਤ ਦੇ ਪਰਿਵਾਰ ਦੀ ਹਾਲਤ ਬੇਹੱਦ ਨਾਜ਼ੁਕ ਹੈ। ਪਿਤਾ ਚਰਨਜੀਤ ਸਿੰਘ ਇੱਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਉਨ੍ਹਾਂ ਨੇ ਆਪਣੇ ਮਕਾਨ ਨੂੰ ਬੈਂਕ ਵਿੱਚ ਗਿਰਵੀ ਰੱਖ ਕੇ 7.80 ਲੱਖ ਰੁਪਏ ਦਾ ਲੋਨ ਲਿਆ ਸੀ ਤਾਂ ਜੋ ਪੁੱਤ ਨੂੰ ਵਿਦੇਸ਼ ਭੇਜ ਕੇ ਘਰ ਦੇ ਹਾਲਾਤ ਸੁਧਾਰ ਸਕਣ। ਪਿਛਲੇ ਦੋ ਮਹੀਨਿਆਂ ਤੋਂ ਕਿਸ਼ਤਾਂ (14,000 ਰੁਪਏ ਮਹੀਨਾ) ਜਮ੍ਹਾਂ ਨਾ ਹੋਣ ਕਾਰਨ ਬੈਂਕ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਰਿਸ਼ਤੇਦਾਰਾਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਬੈਂਕ ਦੀਆਂ ਕਿਸ਼ਤਾਂ ਵਿੱਚ ਰਾਹਤ ਦਿੱਤੀ ਜਾਵੇ।

Leave a Reply

Your email address will not be published. Required fields are marked *

Related Posts