ਨਵੀਂ ਦਿੱਲੀ,8 ਅਪ੍ਰੈਲ (ਸਕਾਈ ਨਿਊਜ਼ ਬਿਊਰੋ)
ਅਦਾਕਾਰ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ‘ਤੇ ਅੱਜ ਫਿਰ ਕੋਰਟ ਵਿੱਚ ਸੁਣਵਾਈ ਕੀਤੀ ਗਈ ਜੋ ਕਿ ਥੋੜ੍ਹੇ ਸਮੇਂ ਚੱਲੀ ਅਤੇ ਹੁਣ ਅਗਲੀ ਸੁਣਵਾਈ 12 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਗਈ ਹੈ।ਤੁਹਾਨੂੰ ਦੱਸ ਦਈਏ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਘਟਨਾ ਮਾਮਲੇ ‘ਚ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਅੱਜ ਅਦਾਲਤ ਦੇ ਵਿੱਚ ਵਕੀਲ ਵਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ ਤੇ ਜਿਸ ਤੇ ਦੀਪ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ – ਮੈ ਕਿਸੇ ਵੀ ਤਰਾਂ ਦੀ ਹਿੰਸਾ ਦੇ ਵਿੱਚ ਸ਼ਾਮਿਲ ਨਹੀਂ ਸੀ , ਮੇਰੀ ਗ਼ਲਤੀ ਇਹ ਹੈ ਕਿ ਬਸ ਮੈ ਵੀਡੀਓ ਬਣਾ ਕੇ upload ਕਰ ਦਿੱਤੀ ਹੈ।
ਅਦਾਲਤ ਦੇ ਵਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਤਰੀਕ ਫਿਰ ਤੋਂ ਮੁਲਤਵੀ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਦੀਪ ਸਿੱਧੂ ਦੀ ਜ਼ਮਾਨਤ ਦੀ ਸੁਣਵਾਈ ਲਈ 12 ਤਾਰੀਖ ਦੇ ਦਿੱਤੀ ਗਈ ਹੈ । ਹੁਣ ਅਗਲੀ ਸੁਣਵਾਈ ਹੁਣ 12 ਅਪ੍ਰੈਲ ਨੂੰ ਹੋਵੇਗੀ ।ਵਕੀਲਾਂ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਅਗਲੀ ਸੁਣਵਾਈ ਦੇ ਵਿੱਚ ਜ਼ਮਾਨਤ ਹੋ ਜਾਵੇ ।