ਦਿੱਲੀ,9 ਫਰਵਰੀ (ਸਕਾਈ ਨਿਊਜ਼ ਬਿਊਰੋ)
ਰਾਜਧਾਨੀ ਦਿੱਲੀ ਦੇ ਸਦਰ ਬਾਜ਼ਾਰ ਦੇ ਕੁਰੈਸ਼ ਨਗਰ ‘ਚ ਇਕ ਇਮਾਰਤ ਦੇ ਢਹਿ ਜਾਣ ਕਾਰਣ 5 ਲੋਕ ਜਖ਼ਮੀ ਹੋ ਗਏ ਹਨ।ਹਾਦਸੇ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਇਮਾਰਤ ਦੇ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ। ਇਨ੍ਹਾਂ ਵਿੱਚੋਂ 3 ਲੋਕਾਂ ਦੀ ਹਾਲਤ ਨਾਜ਼ੁਕ ਹੈ। ਘਟਨਾ ਤੋਂ ਬਾਅਦ ਫਾਇਰ ਟੈਂਡਰ ਦੇ 6 ਟੈਂਡਰ ਮੌਕੇ ‘ਤੇ ਪਹੁੰਚ ਗਏ ਹਨ ਅਤੇ ਕਾਰਵਾਈ ਜਾਰੀ ਹੈ।
ਹਰਿਆਣਾ ਦੇ ਮੁੱਖਮੰਤਰੀ ਨੇ ਉੱਤਰਾਖੰਡ ‘ਚ ਵਾਪਰੇ ਹਾਦਸੇ ਤੋਂ ਬਾਅਦ 11 ਕਰੋੜ ਰੁਪਏ ਕੀਤੇ ਦਾਨ
ਇਸ ਤੋਂ ਪਹਿਲਾਂ ਵੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਆਈ ਟੀ ਓ ਨੇੜੇ ਇਕ ਇਮਾਰਤ ਨੂੰ ਅੱਗ ਲੱਗ ਗਈ ਸੀ। ਆਈ ਟੀ ਓ ਨੇੜੇ ਇੰਜੀਨੀਅਰਜ਼ ਬਿਲਡਿੰਗ ਵਿਚ ਅੱਗ ਲੱਗਣ ਦੀ ਇਕ ਘਟਨਾ ਦੱਸੀ ਗਈ ਹੈ।