ਸ੍ਰੀ ਮੁਕਤਸਰ ਸਾਹਿਬ – 15 ਅਗਸਤ (ਸਵਤੰਤਰਤਾ ਦਿਵਸ) ਦੇ ਮੱਦੇ ਨਜ਼ਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਸ਼ਰਾਰਤੀ ਅੰਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਦੌਰਾਨ 16 ਨਾਕਿਆਂ ਤੇ ਨਾਕਾਬੰਦੀ ਕਰਕੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਸੂਪਰਡੈਂਟ ਆਫ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਅਮਲ ਵਿੱਚ ਲਿਆਂਦੀ ਗਈ।
ਜਿਲ੍ਹੇ ਦੇ ਚਾਰ ਹੀ ਸਬ-ਡਿਵੀਜ਼ਨਾਂ – ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਟੋਟਲ 16 ਨਾਕੇ ਲਗਾਏ ਗਏ। ਹਰ ਨਾਕੇ ਤੇ 10 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਮੁੱਖ ਉਦੇਸ਼ ਸੀ ਸ਼ੱਕੀ ਵਿਅਕਤੀਆਂ, ਵਾਹਨਾਂ, ਅਤੇ ਸ਼ਰਾਰਤੀ ਅਨਸਰਾਂ ਦੀ ਪਛਾਣ ਅਤੇ ਨਸ਼ਾ ਤਸਕਰੀ ਦੀ ਰੋਕਥਾਮ।
ਇਸ ਦੌਰਾਨ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਸਾਰਿਆਂ ਸਬ ਡਿਵੀਜ਼ਨਾਂ ਵਿੱਚ ਹੋਟਲਾਂ, ਢਾਬਿਆਂ, ਗੈਸਟ ਹਾਊਸਾਂ, ਧਰਮਸ਼ਾਲਾਵਾਂ ਅਤੇ ਰੈਸਟੋਰੈਂਟਾਂ ‘ਚ ਜਾ ਕੇ ਸ਼ੱਕੀ ਵਿਅਕਤੀਆਂ ਦੀ ਜਾਂਚ ਅਤੇ ਪੁੱਛਗਿੱਛ ਕੀਤੀ ਗਈ ਅਤੇ ਜਿਨ੍ਹਾਂ ਵਿਅਕਤੀਆਂ ਨੇ ਕਿਰਾਏ ‘ਤੇ ਠਹਿਰਨ ਲਈ ਕਮਰੇ ਲਏ ਹੋਏ ਹਨ, ਉਨ੍ਹਾਂ ਦੀ ਡਿਟੇਲਡ ਵੈਰੀਫਿਕੇਸ਼ਨ ਕੀਤੀ ਗਈ। ਜਿਨਾਂ ਤੇ ਪਹਿਲਾਂ ਹੀ ਨਸ਼ੇ ਜਾਂ ਹੋਰ ਗੈਰਕਾਨੂੰਨੀ ਤੇ ਮੁਕਦਮੇ ਦਰਜ ਸਨ ਉਹਨਾਂ ਦੀ ਗਤੀਵਿਧੀ, ਘਰਾਂ ਟਿਕਾਣਿਆਂ ਦੀ ਖਾਸ ਤਲਾਸ਼ੀ ਲਈ ਗਈ।
- ਨਾਕਿਆਂ ਦੀ ਨਿਗਰਾਨੀ ਐਸ.ਪੀ (ਡੀ) ਮਨਮੀਤ ਸਿੰਘ ਢਿੱਲੋ ਵੱਲੋਂ ਕੀਤੀ ਗਈ। ਇਸ ਮੌਕੇ ਡੀ.ਐਸ.ਪੀ ਨਵੀਨ ਕੁਮਾਰ (ਮੁਕਤਸਰ), ਜਸਪਾਲ ਸਿੰਘ (ਲੰਬੀ), ਇੱਕਬਾਲ ਸਿੰਘ (ਮਲੋਟ) ਅਤੇ ਅਵਤਾਰ ਸਿੰਘ (ਗਿੱਦੜਬਾਹਾ) ਮੌਕੇ ‘ਤੇ ਮੌਜੂਦ ਰਹੇ।
- ਕੁੱਲ 160 ਤੋਂ ਵੱਧ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੁਹਿੰਮ ਵਿੱਚ ਸ਼ਾਮਿਲ ਰਹੇ।
- 28 ਵਾਹਨ ਚਲਾਨ ਹੋਏ ਜਿਨ੍ਹਾਂ ਕੋਲ ਕਾਗਜ਼ਾਤ ਪੂਰੇ ਨਹੀਂ ਸਨ।
- 110 ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਗਈ।
- PAIS ਐਪ ਰਾਹੀਂ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ।
- Vahan ਐਪ ਰਾਹੀਂ ਵਾਹਨਾਂ ਦੀ ਡਿਟੇਲਡ ਜਾਂਚ ਕੀਤੀ ਗਈ – ਚੋਰੀ ਹੋਣ ਜਾਂ ਕ੍ਰਿਮੀਨਲ ਗਤੀਵਿਧੀਆਂ ‘ਚ ਵਰਤੇ ਜਾਣ ਦੀ ਸੰਭਾਵਨਾ ਦੀ ਜਾਂਚ। ਐਸ.ਐਸ.ਪੀ ਡਾ. ਅਖਿਲ ਚੌਧਰੀ ਦਾ ਸੰਦੇਸ਼
“ਜ਼ਿਲ੍ਹਾ ਮੁਕਤਸਰ ਸਾਹਿਬ ਦੀ ਸ਼ਾਂਤੀ ਤੇ ਸੁਰੱਖਿਆ ਪਹਿਲੀ ਤਰਜੀਹ ਹੈ। ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਜਾਂ ਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।”
ਉਨ੍ਹਾਂ ਕਿਹਾ ਕਿ 15 ਅਗਸਤ ਮੌਕੇ ਕੋਈ ਵੀ ਗੜਬੜੀ ਸਹਿਨਯੋਗ ਨਹੀਂ ਹੋਏਗੀ। ਪੁਲਿਸ ਵੱਲੋਂ ਅਜੇ ਵੀ ਹੋਰ ਸਖ਼ਤ ਨਾਕਾਬੰਦੀ ਅਤੇ ਤਲਾਸ਼ੀਆਂ ਜਾਰੀ ਰਹਿਣਗੀਆਂ। ਨਵੇਂ ਤਕਨੀਕੀ ਸਾਧਨਾਂ ਰਾਹੀਂ ਅਪਰਾਧਕ ਤੱਤਾਂ ਨੂੰ ਤੁਰੰਤ ਪਛਾਣਿਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਰੇਕ ਸਰਗਰਮੀ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ।
ਅਪੀਲ:-
- ਸ੍ਰੀ ਮੁਕਤਸਰ ਸਾਹਿਬ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਇਲਾਕੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਵੇਖਣ ਉੱਪਰੰਤ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
- 80549-42100 ‘ਤੇ ਵਟਸਐਪ ਜਾਂ ਕਾਲ ਰਾਹੀਂ ਸੰਪਰਕ ਕਰੋ – ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
- 15 ਅਗਸਤ ਦੌਰਾਨ ਸ਼ਾਂਤੀ ਅਤੇ ਸਾਂਝੀ ਸੁਰੱਖਿਆ ਬਣਾਈ ਰੱਖਣ ਲਈ ਪੁਲਿਸ ਦਾ ਸਹਿਯੋਗ ਕਰੋ।
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਐਹੋ ਜਿਹੇ ਨਾਕਾਬੰਦੀ ਅਤੇ ਸਰਚ ਓਪਰੇਸ਼ਨ ਸਖ਼ਤੀ ਨਾਲ ਜਾਰੀ ਰਹਿਣਗੇ ਤਾਂ ਜੋ ਜ਼ਿਲ੍ਹਾ ਹਰ ਤਰ੍ਹਾਂ ਦੇ ਅਪਰਾਧਾਂ ਅਤੇ ਖ਼ਤਰਨਾਕ ਤੱਤਾਂ ਤੋਂ ਕਾਰਵਾਈ ਨਿਰੰਤਰ ਜਾਰੀ ਰਹੇ।







