ਔਰਤ ਦੇ ਮੂੰਹ ‘ਚੋਂ ਨਿਕਲਿਆ 4 ਫੁੱਟ ਲੰਬਾ ਸੱਪ, ਡਾਕਟਰ ਹੈਰਾਨ

Must Read

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

ਚੰਡੀਗੜ੍ਹ, 18 ਸਤੰਬਰ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ...

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 18 ਸਤੰਬਰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਰਾਜ ਭਵਨ...

ਮੂੰਹ ਖੋਲ੍ਹ ਕੇ ਸਾਉਣ ਦਾ ਨਤੀਜਾ ਕਿੰਨਾ ਮਾੜਾ ਹੋ ਸਕਦਾ ਹੈ, ਇਹ ਤਾਂ ਕੋਈ ਇਸ ਰੂਸੀ ਔਰਤ ਕੋਲੋਂ ਪੁੱਛੇ, ਜਿਸਦੇ ਖੁੱਲ੍ਹੇ ਮੂੰਹ ਨੂੰ ਬਿੱਲ ਸਮਝ ਕੇ ਇੱਕ ਚਾਰ ਫੁੱਟ ਲੰਬਾ ਸੱਪ ਉਸਦੇ ਸਰੀਰ ਵਿੱਚ ਦਾਖਲ ਹੋ ਗਿਆ। ਜਦੋਂ ਔਰਤ ਨੂੰ ਸਾਹ ਲੈਣ ਵਿੱਚ ਮੁਸ਼ਕਲ ਆਈ ਤਾਂ ਉਹ ਡਾਕਟਰ ਕੋਲ ਗਈ। ਫਿਰ ਡਾਕਟਰਾਂ ਨੇ ਮੂੰਹ ਦੇ ਵਿਚੋਂ ਗਰਦਨ ਦੇ ਅੰਦਰ ਪਾਈਪ ਪਾਈ ਅਤੇ ਸੱਪ ਨੂੰ ਮੂੰਹ ਵਿਚੋਂ ਬਾਹਰ ਕੱਢਿਆ ਗਿਆ। ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਆਪਣੇ ਮੂੰਹ ਨੂੰ ਖੋਲ੍ਹ ਕੇ ਸੌਣਾ ਕਿੰਨਾ ਖ਼ਤਰਨਾਕ ਹੈ। ਆਓ ਜਾਣਦੇ ਹਾਂ ਪੂਰੀ ਕਹਾਣੀ।

ਜਾਣਕਾਰੀ ਅਨੁਸਾਰ ਰੂਸ ਦੇ ਦਾਗੇਸਤਾਨ ਦੇ ਲੇਵਾਸ਼ੀ ਪਿੰਡ ਦੀ ਰਹਿਣ ਵਾਲੀ ਇਕ ਔਰਤ ਆਪਣੇ ਘਰ ਦੇ ਬਗੀਚੇ ਵਿਚ ਸੌਂ ਰਹੀ ਸੀ। ਉਸਦਾ ਮੂੰਹ ਖੁੱਲ੍ਹਾ ਹੋਇਆ ਸੀ। ਅਜਿਹੇ ਵਿੱਚ ਇਕ ਚਾਰ ਫੁੱਟ ਲੰਬਾ ਪਤਲਾ ਸੱਪ ਉਸਦੇ ਮੂੰਹ ਵਿਚੋਂ ਉਸ ਦੇ ਸਰੀਰ ਵਿਚ ਦਾਖਲ ਹੋ ਗਿਆ। ਜਦੋਂ ਤੱਕ ਔਰਤ ਕੁਝ ਕਰ ਪਾਉਂਦੀ, ਸੱਪ ਗਲੇ ਦੇ ਅੰਦਰ ਚਲਾ ਗਿਆ ਸੀ। ਔਰਤ ਦੀ ਹਾਲਤ ਤੇਜ਼ੀ ਨਾਲ ਖ਼ਰਾਬ ਹੋ ਰਹੀ ਸੀ। ਉਸਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਔਰਤ ਨੂੰ ਐਮਰਜੈਂਸੀ ਵਿਚ ਲਿਜਾਇਆ ਗਿਆ ਅਤੇ ਉਸਨੂੰ ਬੇਹੋਸ਼ ਕੀਤਾ ਗਿਆ। ਜਿਸ ਤੋਂ ਬਾਅਦ ਡਾਕਟਰਾਂ ਨੇ ਔਰਤ ਦੇ ਗਲੇ ਵਿਚ ਇਕ ਵੀਡੀਓ ਕੈਮਰਾ ਅਤੇ ਲਾਈਟ ਵਾਲਾ ਟਿਊਬ ਲਗਾ ਪਾਇਆ ਤਾਂ ਜੋ ਵੇਖਿਆ ਜਾ ਸਕੇ ਕਿ ਸੱਪ ਸਰੀਰ ਵਿਚ ਕਿੰਨੀ ਦੂਰ ਤੱਕ ਦਾਖਲ ਹੋਇਆ ਹੈ। ਹੈਰਾਨੀ ਦੀ ਗੱਲ ਹੈ ਕਿ ਡਾਕਟਰਾਂ ਨੇ ਉਸੇ ਟਿਊਬ ਤੋਂ ਸੱਪ ਦੇ ਇੱਕ ਹਿੱਸੇ ਨੂੰ ਫੜ ਲਿਆ। ਫਿਰ ਹੌਲੀ-ਹੌਲੀ ਉਸਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਪਰ ਇਹ ਅਜੇ ਸਪੱਸ਼ਟ ਨਹੀਂ ਹੋਇਆ ਹੈ ਕਿ ਸੱਪ ਜ਼ਿੰਦਾ ਬਾਹਰ ਆਇਆ ਸੀ ਜਾਂ ਔਰਤ ਦੇ ਸਰੀਰ ‘ਚ ਹੀ ਮਰ ਗਿਆ ਸੀ।

ਇਸ ਘਟਨਾ ਤੋਂ ਬਾਅਦ, ਰੂਸ ਦੇ ਦਾਗੇਸਤਾਨ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਬਾਹਰ ਸੌਣ ਤੋਂ ਮਨ੍ਹਾ ਕਰ ਦਿੱਤਾ ਹੈ ਕਿਉਂਕਿ ਇਸ ਸਮੇਂ ਇੱਥੇ ਬਹੁਤ ਸਾਰੇ ਸੱਪ ਬਾਹਰ ਆਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਇਸ ਘਟਨਾ ਤੋਂ ਬਾਅਦ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਸਰੀਰ ਵਿੱਚ ਵੀ ਕੁਝ ਜ਼ਿੰਦਾ ਘੁੰਮ ਰਿਹਾ ਹੈ। ਲੇਵੇਸ਼ੀ ਪਿੰਡ ਵਿੱਚ ਕੁੱਲ 11500 ਲੋਕ ਰਹਿੰਦੇ ਹਨ। ਇਹ ਪਿੰਡ ਸਮੁੰਦਰ ਤਲ ਤੋਂ 4165 ਫੁੱਟ ਦੀ ਉੱਚਾਈ ‘ਤੇ ਸਥਿਤ ਹੈ।

LEAVE A REPLY

Please enter your comment!
Please enter your name here

Latest News

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫਾ

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...

ਵਿਜੈ ਇੰਦਰ ਸਿੰਗਲਾ ਨੇ ਸਕੂਲ ਮੁਖੀਆਂ ਤੇ ਅਧਿਆਪਕਾਂ ਲਈ ਵਿਸ਼ੇਸ਼ ਆਨਲਾਈਨ ਮਡਿਊਲ ਕੀਤੇ ਜਾਰੀ

ਚੰਡੀਗੜ੍ਹ, 18 ਸਤੰਬਰ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਬਾਰੇ ਭਾਰਤ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰਾਸ਼ਟਰੀ ਪ੍ਰਾਪਤੀ ਸਰਵੇਖਣ-2021 ਲਈ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਅਧਿਆਪਕਾਂ...

ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਗਾਂ ਨੂੰ ਕੌਮੀ ਪਸ਼ੂ ਐਲਾਨਣ ਲਈ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ

ਚੰਡੀਗੜ੍ਹ, 18 ਸਤੰਬਰ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਦੀ ਅਗਵਾਈ ਵਾਲੇ ਵਫ਼ਦ ਨੇ ਅੱਜ ਰਾਜ ਭਵਨ ਵਿਖੇ ਪੰਜਾਬ ਦੇ ਰਾਜਪਾਲ ਨੂੰ...

ਵੱਡੀ ਖ਼ਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਰਕਾਰੀ ਰਿਹਾਇਸ਼

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਪੰਜਾਬ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਰਿਹਾਇਸ਼...

19 ਸਤੰਬਰ ਤੋਂ ਸ਼ੁਰੂ ਹੋਵੇਗੀ ਚਾਰ ਧਾਮ ਦੀ ਯਾਤਰਾ,ਪੜ੍ਹੋ ਪੂਰੀ Guidelines

ਉਤਰਾਖੰਡ (ਸਕਾਈ ਨਿਊਜ਼ ਬਿਊਰੋ), 18 ਸਤੰਬਰ 2021 ਉਤਰਾਖੰਡ ਵਿੱਚ ਚਾਰਧਾਮ ਯਾਤਰਾ ਐਤਵਾਰ, 19 ਸਤੰਬਰ ਤੋਂ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ, ਉਤਰਾਖੰਡ ਵਿੱਚ ਸਿੱਖਾਂ ਦੇ ਪੰਜਵੇਂ...

More Articles Like This