ਦਿੱਲੀ,2 ਫਰਵਰੀ (ਸਕਾਈ ਨਿਊਜ਼ ਬਿਊਰੋ)
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਵੱਲੋਂ 4 ਮਈ ਤੋਂ ਹੋਣ ਵਾਲੀ 10ਵੀਂ ਤੇ 12 ਵੀਂ ਜਮਾਤ ਦੀ ਪ੍ਰੀਖਿਆ ਦੇ ਟਾਈਮ ਟੇਬਲ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਸੀਬੀਐਸਈ ਬੋਰਡ ਦੀ ਪ੍ਰੀਖਿਆ ਦੀ ਤਰੀਕ ਅੱਜ ਕੇਂਦਰੀ ਸਿੱਖਿਆ ਮੰਤਰੀ ਡਾ: ਰਮੇਸ਼ ਪੋਖਰਿਆਲ ਨਿਸ਼ਾਂਕ ਵੱਲੋਂ ਜਾਰੀ ਕੀਤੀ ਗਈ ਹੈ।
CBSE Board ਦੀ ਪ੍ਰੀਖਿਆ ਡੇਟਸ਼ੀਟ 2021 ਦੇ ਜਾਰੀ ਹੋਣ ਨਾਲ ਵਿਦਿਆਰਥੀ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਕਿਹੜੇ ਇਮਤਿਹਾਨ ਕਿਸ ਦਿਨ ਤੇ ਕਿਹੜ ਤਾਰੀਖ਼ ਨੂੰ ਹੋਣਗੇ। ਇੱਕ ਦਿਨ ਪਹਿਲਾਂ ਹੀ ਸੀਬੀਐਸਈ ਦੀ ਦਸਵੀਂ ਤੇ ਬਾਰ੍ਹਵੀਂ ਦੀ ਪ੍ਰੀਖਿਆਵਾਂ 4 ਮਈ ਤੋਂ ਹੋਣ ਦਾ ਐਲਾਨ ਕੀਤਾ ਗਿਆ ਸੀ। ਇਸ ਐਲਾਨ ਮੁਤਾਬਕ ਪ੍ਰੀਖਿਆ 10 ਜੂਨ ਨੂੰ ਖ਼ਤਮ ਹੋਣਗੀਆਂ। ਇਸ ਤਰ੍ਹਾਂ ਸੀਬੀਐਸਈ ਬੋਰਡ ਦੀ ਪ੍ਰੀਖਿਆ 38 ਦਿਨਾਂ ਵਿੱਚ ਖ਼ਤਮ ਹੋ ਜਾਵੇਗੀ। CBSE ਦੇ ਪ੍ਰੈਕਟਿਕਲ 1 ਮਾਰਚ ਤੋਂ ਸ਼ੁਰੂ ਹੋਣਗੇ ਜਦੋਂਕਿ ਇਸ ਦੇ ਨਤੀਜਾ 15 ਜੁਲਾਈ ਤੱਕ ਜਾਰੀ ਕੀਤੇ ਜਾ ਸਕਦੇ ਹਨ।
CBSE Board Exam ਦੀ Date Sheet 2021 ਸੀਬੀਐਸਈ ਦੀ ਅਧਿਕਾਰਤ ਵੈਬਸਾਈਟ cbse.nic.in ‘ਤੇ ਜਾਰੀ ਕੀਤੀ ਜਾਏਗੀ। ਉਮੀਦਵਾਰ ਅਧਿਕਾਰਤ ਸਾਈਟ ‘ਤੇ ਜਾ ਸਕਣਗੇ ਅਤੇ ਤਰੀਕਾਂ ਦੀ ਸ਼ੀਟ ਡਾਉਨਲੋਡ ਕਰ ਸਕਣਗੇ ਤੇ ਪ੍ਰੀਖਿਆ ਲਈ ਪੂਰੇ ਪ੍ਰੋਗਰਾਮ ਚੈੱਕ ਕਰ ਸਕਣਗੇ। ਸੀਬੀਐਸਈ 10ਵੀਂ ਤੇ 12ਵੀਂ ਦੀ ਪ੍ਰੀਖਿਆ ਦਾ ਸ਼ੈਡਿਉਲ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰੀਅਲ ਨਿਸ਼ਾਂਕ ਦੇ ਟਵਿੱਟਰ ਹੈਂਡਲ ‘ਤੇ ਵੀ ਜਾਰੀ ਕੀਤਾ ਜਾ ਸਕਦਾ ਹੈ।