ਮੁੰਬਈ(ਸਕਾਈ ਨਿਊਜ਼ ਪੰਜਾਬ)6ਮਾਰਚ 2022
ਬੋਲੀਵੁੱਡ ਸਟਾਰ ਗੌਹਰ ਖਾਨ ਦੀ ਵੈੱਬ ਸੀਰੀਜ਼ ‘ਬੈਸਟਸੇਲਰ’ 18 ਫਰਵਰੀ ਨੂੰ ਰਿਲੀਜ਼ ਹੋ ਗਈ ਹੈ। ਜਿਸ ਨੂੰ ਦਰਸ਼ਕ ਖੂਬ ਸਾਰਾ ਪਿਆਰ ਦੇ ਰਹੇ ਹਨ | ਵੈੱਬ ਸੀਰੀਜ਼ ‘ਚ ਗੌਹਰ ਖਾਨ ਨੇ ਮਯੰਕ ਦਾ ਕਿਰਦਾਰ ਨਿਭਾਇਆ ਹੈ | ਹਾਲ ਹੀ ‘ਚ ਅਦਾਕਾਰਾ ਨੇ ਆਪਣੇ ਮਯੰਕ ਦਾ ਕਿਰਦਾਰ, ਮਿਹਨਤ ਅਤੇ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਗੱਲ ਕੀਤੀ ਹੈ।
ਗੌਹਰ ਖਾਨ ਦਾ ਕਹਿਣਾ ਹੈ ਕਿ ਇਹ ਸਨਮਾਨ ਦੀ ਗੱਲ ਹੈ ਕਿ ‘ਬੈਸਟਸੇਲਰ’ ‘ਚ ਅਜਿਹਾ ਵਧੀਆ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਲੋਕ ਮੈਨੂੰ ਇਕ ਅੰਡਰਰੇਟਿਡ ਕਹਿ ਰਹੇ ਹਨ ਅਤੇ ਇਹ ਮੇਰੇ ਲਈ ਬਹੁਤ ਪਿਆਰਾ ਕੰਪਲੀਮੈਂਟ ਹੈ।
ਇਸ ਦੇ ਨਾਲ ਗੋਹਰ ਇਹ ਵੀ ਆਖੀ ‘ਮੈਂ ਕੁਝ ਸ਼ਬਦਾਂ ‘ਚ ਆਪਣੇ ਹਾਲੇ ਤੱਕ ਦੇ ਸਫਰ ਨੂੰ ਬਿਆਨ ਨਹੀਂ ਕਰ ਸਕਦੀ। ਅਜੇ ਮੇਰਾ ਬੈਸਟ ਆਉਣਾ ਬਾਕੀ ਹੈ ਅਤੇ ਜ਼ਿਆਦਾ ਡੀਪ ਕੈਰੇਕਟਰ ਨਿਭਾਉਣ ਲਈ ਤਿਆਰ ਹਾਂ। ਕੋਈ ਵੀ ਕਾਮ ਹੋਵੇ ਕਿਸੇ ਨੂੰ ਆਸਾਨੀ ਨਾਲ ਕੁਝ ਨਹੀਂ ਮਿਲਦਾ ,ਮੇਹਨਤ ਤਾ ਸਾਰਿਆਂ ਨੂੰ ਕਰਨੀ ਹੂ ਪੈਂਦੀ ਹੈ | ਮੈਂ ਕਾਫੀ ਘੱਟ ਉਮਰ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਜੇ ਤੱਕ ਮੈਂ ਪੂਰੀ ਸਫਲਤਾ ਦੇ ਨਾਲ ਮਿਹਤਨ ਕੀਤੀ ਹੈ।
ਇਸ ਤੋਂ ਇਲਾਵਾ ਗੌਹਰ ਨੇ ਕਿਹਾ ਕਿ-‘ਜੈਦ ਮੈਨੂੰ ਮੇਰੀ ਪ੍ਰਾਥਨਾਵਾਂ ਨਾਲ ਮਿਲੇ ਹਨ। ਉਨ੍ਹਾਂ ਦੇ ਆਉਣ ਨਾਲ ਮੇਰੀ ਜ਼ਿੰਦਗੀ ‘ਚ ਸ਼ਾਂਤੀ ਜਿਹੀ ਆ ਗਈ ਹੈ। ਉਹ ਮੇਰੇ ਲਈ ਸਭ ਕੁਝ ਹਨ। ਜੋ ਲੋਕ ਇਹ ਬੋਲਦੇ ਹਨ ਕਿ ਵਿਆਹ ਨਹੀਂ ਕਰਨਾ ਚਾਹੀਦਾ, ਮੈਂ ਉਨ੍ਹਾਂ ਨੂੰ ਕਹਿਣਾ ਚਾਉਂਦੀ ਹਾਂ ਕਿ ਵਿਆਹ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਹ ਮੇਰੇ ਨਾਲ ਹੋਇਆ ਹੁਣ ਤੱਕ ਦੀ ਸਭ ਤੋਂ ਚੰਗੀ ਗੱਲ ਸੀ।