ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 24 ਅਪ੍ਰੈਲ 2022
ਦੀਪ ਸਿੱਧੂ ਦੀ ਆਖਰੀ ਫਿਲਮ ਸਾਡੇ ਆਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਟੀਮਅਤੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਜ਼ੋਰਾਂ ਸ਼ੌਰਾਂ ਦੇ ਨਾਲ ਫਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ। ਦੀਪ ਸਿੱਧੂ ਦੇ ਫੈਨਸ ਵੀ ਫਿਲਮ ਦੇਖਣ ਲਈ ਬੇਚੈਨ ਹਨ।ਹਾਲੇ ਹੀ ਵਿੱਚ ਕੰਪਨੀ ਸਾਗਾ ਸਟੂਡੀਓ ਵੱਲੋਂ ਫਿਲਮ ਦਾ ਟ੍ਰੇਲਰ ਅਤੇ ਦੋ ਗੀਤ ਰਿਲੀਜ਼ ਕੀਤੇ ਗਏ ਹਨ।
ਜਿਹਨਾਂ ਨੂੰ ਲੋਕਾਂ ਵੱਲੋਂ ਖੂਬ ਪਿਆਰ ਦਿੱਤਾ ਜਾ ਰਿਹਾ ਹੈ। ਜੇਕਰ ਗੱਲ ਫਿਲਮ ਵਿੱਚ ਕੰਮ ਕਰਨ ਵਾਲਿਆ ਦੀ ਕੀਤੀ ਜਾਵੇ ਤਾਂ ਦੀਪ ਸਿੱਧੂ ਫਿਲਮ ਵਿੱਚ ਨੇਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।ਸੁਖਦੀਪ ਸੁੱਖ, ਗੱਗੂ ਗਿੱਲ, ਮਹਾਵੀਰ ਭੁੱਲਰ, ਸੋਹਨਪ੍ਰੀਤ ਜਵੰਦਾ, ਅਮ੍ਰਿਤ ਔਲਖ ਆਦਿ ਅਦਾਕਾਰ ਵੱਲੋਂ ਫਿਲਮ ਦੀ ਪ੍ਰਮੋਸ਼ਨ ਵਿੱਚ ਕੋਈ ਕਮੀ ਨਹੀਂ ਛੱਡੀ ਜਾ ਰਹੀ।
ਪਰ ਦੂਜੇ ਪਾਸੇ ਦੀਪ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਆਪਣੇ ਆਪਣੇ ਢੰਗ ਨਾਲ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ । ਦੀਪ ਸਿੱਧੂ ਦੇ ਚਹੇਤਿਆਂ ਵੱਲੋਂ ਸੋਸ਼ਲ ਮੀਡੀਆ ਵੀਡਿਓ ਪਾ ਕੇ ਫਿਲਮ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ।
ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੋਸ਼ਲ ਮੀਡੀਆ ਤੇ ਹਰ ਕਿਸੇ ਦਾ ਸੱਚ ਸਾਹਮਣੇ ਲੈ ਕੇ ਆਉਣ ਵਾਲੇ ਚਾਚਾ ਬਘੇਲ ਵੱਲੋਂ ਵੀ ਫਿਲਮ ਦੀ ਪ੍ਰਮੋਸ਼ਨ ਕਰਦੇ ਹੋਏ ਆਪਣੇ ਸ਼ੋਸ਼ਲ ਮੀਡੀਆਂ ‘ਤੇ ਲਾਈਵ ਹੋ ਕੇ ਕੁਝ ਖਾਸ ਤੇ ਅਹਿਮ ਗੱਲਾਂ ਦੱਸੀਆਂ ਹਨ।
ਇਸ ਤੋਂ ਇਲਾਵਾ ਯਾਦ ਗਰੇਵਾਲ ਜਿਹਨਾਂ ਨੇ ਜੋਰਾ ਫਿਲਮ ਵਿੱਚ ਦੀਪ ਸਿੱਧੂ ਨਾਲ ਕੰਮ ਕੀਤਾ ਸੀ । ਉਹਨਾਂ ਵੱਲੋਂ ਵੀ ਦੀਪ ਸਿੱਧੂ ਦੀ ਆਖਰੀ ਫਿਲਮ ਸਾਡੇ ਆਲੇ ਦਾ ਪੋਸਟਰ ਆਪਣੇ ਸ਼ੋਸ਼ਲ ਮੀਡੀਆਂ ਅਕਾਊਂਟ ਦੇ ਸ਼ਾਂਝ ਕੀਤਾ ਹੈ ਉਹਨਾਂ ਨੇ ਪੋਸਟਰ ਸ਼ਾਂਝਾ ਕਰਦੇ ਹੋਇਆ ਲਿਿਖਆ ਕਿ ਸਾਡੇ ਆਲੇ ਦੀਪ ਬਾਈ ਦੀ ਹੈ ਆਖਰੀ ਫਿਲਮ ਹੈ।
ਹਰ ਫਿਲਮ ਸਿਨੇਮਾ ਹਾਲ ਵਿੱਚ ਸ਼ੋਅ ਔਵਰਫਲੋ ਹੋਣੇ ਚਾਹੀਦੇ ਆ, ਇਹ ਆਪਣਾ ਫਰਜ਼ ਵੀਰੋਦੀਪ ਦੀ ਇਹ ਵੀਰ ਬੌਕਸ ਆਫੀਸ ਤੇ ਸਾਰੇ ਰਿਕਾਰਡ ਤੋੜ ਕੇ ਨਿਊ ਰਿਕਾਰਡ ਸੈਟ ਕਰੇ ਜਿਵੇਂ ਸਾਊਥ ਦੀਆਂ ਫਿਲਮਸ ਕਮਾਲ ਕਰਦੀਆਂ ਉਹ ਬੌਕਸ ਆਫਿਸ ਤੇ ਇਸ ਲਈ ਕਮਾਲ ਕਰਦੀਆਂ ਕਿਉਂਕਿ ਉਹਨਾਂ ਦੇ ਲੋਗ ਉਹਨਾਂ ਨੂੰ ਦਿਲੋਂ ਪਿਆਰ ਕਰਦੇ ਨੇ ਸੋ ਅਗਰ ਆਪਾਂ ਵੀ ਦੀਪ ਬਾਈ ਨੂੰ ਦਿਲੋਂ ਪਿਆਰ ਕਰਦੇ ਆਂ ਤਾਂ ਫਿਰ ਐਡਵਾਸ਼ ਬੁਕਿੰਗ ਵਿੱਚ ਸਾਡੇ ਆਲੇ ਫਿਲਮ ਦੀਆਂ ਟਿਕਟਾਂ ਵਨ ਵੀਕ ਐਡਵਾਂਸ ਬੱੁਕ ਕਰਵਾਉਣੀਆਂ ਪੈਣੀਆਂ ਚਾਹੀਦੀਆਂ ਨੇ ਬਹੁਤ ਬਹੁਤ ਮੇਹਰਨਬਾਨੀ
ਹੁਣ ਤੁਹਾਨੂੰ ਫਿਲਮ ਦੇ ਅਦਾਕਾਰ ਸੁਖਦੀਪ ਸੱੁਖ ਅਤੇ ਸੋਹਨ ਪ੍ਰੀਤ ਜਵੰਦਾ ਦੀ ਇੱਕ ਵੀਡਿਓ ਵਿਖਾਉਦੇ ਹਾਂ ਇਸ ਵਿੱਚ ਉਹ ਸੜਕ ‘ਤੇ ਖੜ੍ਹੇ ਹੋ ਕੇ ਦਸਤਾਰ ਸਜਾਉਂਦੇ ਨਜ਼ਰ ਆ ਰਹੇ ਨੇ
ਬਾਕੀ ਦੀਪ ਸਿੱਧੂ ਦੀ ਇਸ ਫਿਲਮ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋਏ ਕੂਮੈਂਟ ਬਾਕਸ ਵਿਚ ਕੂਮੈਂਟ ਕਰਕੇ ਜ਼ਰੂਰ ਦੱਸੋਂ