ਦੀਪ ਸਿੱਧੂ ਦੇ ਰਿਮਾਂਡ ‘ਚ ਹੋਇਆ 7 ਦਿਨਾਂ ਦਾ ਵਾਧਾ

Must Read

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ(ਸਕਾਈ ਨਿਊਜ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ...

ਬਿਮਾਰੀ ਨਾਲ ਜੂਝ ਰਹੇ ਲਾਲੂ ਯਾਦਵ ਨੂੰ ਇੱਕ ਹੋਰ ਝਟਕਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਨੂੰ ਇੱਕ ਝਟਕਾ ਲੱਗਿਆ ਹੈ।ਬਿਹਾਰ ਦੇ ਸਾਬਕਾ...

ਨਵੀਂ ਦਿੱਲੀ,16 ਫਰਵਰੀ (ਸਕਾਈ ਨਿਊਜ਼ ਬਿਊਰੋ)

ਦਿੱਲੀ ‘ਚ ਲਾਲ ਕਿਲ੍ਹਾ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਦੀ ਪੁਲਸ ਹਿਰਾਸਤ 7 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ।ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦੇ ਮਾਮਲੇ ‘ਚ ਗ੍ਰਿਫਤਾਰ ਦੀਪ ਸਿੱਧੂ ਨੂੰ ਅੱਜ ਮੁੜ ਤੋਂ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ ਪਰ ਉਸ ਨੂੰ ਅਦਾਲਤ ‘ਚ ਪੇਸ਼ ਨਹੀਂ ਕੀਤਾ ਗਿਆ ।ਦੀਪ ਸਿੱਧੂ ਨੂੰ ਜੱਜ ਦੇ ਘਰ ਪੇਸ਼ ਕਰਕੇ 7 ਦਿਨਾਂ ਦਾ ਹੋਰ ਰਿਮਾਂਡ ਹਾਸਿਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਦੀਪ ਸਿੱਧੂ ‘ਤੇ ਕੁਝ ਧਾਰਾਵਾਂ ਵੀ ਲਗਾਈਆਂ ਹਨ ਧਾਰਾ 147 ,148, 149 ,152, 186 ,269,289 307 308,353 ,332, 395 ,427 120B ,397 188 34 ਆਈ ਪੀ ਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਇਸ ਤੋਂ ਪਹਿਲਾਂ ਵੀ ਹਿੰਸਾ ਦੇ ਮੁੱਖ ਦੋਸ਼ੀ ਦੀਪ ਸਿੱਧੂ ਨੂੰ 7 ਦਿਨਾਂ ਦੀ ਪੁਲਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਕ੍ਰਾਈਮ ਬਰਾਂਚ ਦੀ ਲੰਬੀ ਪੁੱਛ-ਗਿੱਛ ‘ਚ ਦੀਪ ਨੇ ਲਾਲ ਕਿਲ੍ਹਾ ਹਿੰਸਾ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਸਨ। ਦਿੱਲੀ ਹਿੰਸਾ ਦੀ ਯੋਜਨਾ ਦਾ ਪਰਦਾਫ਼ਾਸ਼ ਕਰਨ ਲਈ ਕ੍ਰਾਈਮ ਬਰਾਂਚ ਦੇ ਜੁਆਇੰਟ ਕਮਿਸ਼ਨਰ ਬੀ.ਕੇ. ਸਿੰਘ ਅਤੇ ਡੀ.ਸੀ.ਪੀ. ਮੋਨਿਕਾ ਭਾਰਦਵਾਜ ਨੇ ਵੀ ਦੀਪ ਸਿੱਧੂ ਤੋਂ ਪੁੱਛ-ਗਿੱਛ ਕੀਤੀ। ਇਸ ਤੋਂ ਇਲਾਵਾ ਕਿਸੇ ਵੱਡੀ ਸਾਜਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਆਈ.ਬੀ. ਦੇ ਅਧਿਕਾਰੀ ਵੀ ਦੀਪ ਤੋਂ ਪੁੱਛ-ਗਿੱਛ ‘ਚ ਸ਼ਾਮਲ ਹੋਏ ਸਨ।

ਦੱਸਣਯੋਗ ਹੈ ਕਿ 26 ਜਨਵਰੀ ਨੂੰ ਹਜ਼ਾਰਾਂ ਦੀ ਗਿਣਤੀ ‘ਚ ਪ੍ਰਦਰਸ਼ਨਕਾਰੀ ਕਿਸਾਨ ਬੈਰੀਕੇਡ ਤੋੜ ਕੇ ਰਾਸ਼ਟਰੀ ਰਾਜਧਾਨੀ ‘ਚ ਦਾਖ਼ਲ ਹੋ ਗਏ ਸਨ ਅਤੇ ਆਈ.ਟੀ.ਓ. ਸਮੇਤ ਹੋਰ ਥਾਂਵਾਂ ‘ਤੇ ਉਨ੍ਹਾਂ ਦੀਆਂ ਪੁਲਸ ਮੁਲਾਜ਼ਮਾਂ ਨਾਲ ਝੜਪਾਂ ਹੋਈਆਂ ਸਨ। ਕਈ ਪ੍ਰਦਰਸ਼ਨਕਾਰੀ ਟਰੈਕਟਰ ਚਲਾਉਂਦੇ ਹੋਏ ਲਾਲ ਕਿਲ੍ਹਾ ਪਹੁੰਚ ਗਏ ਅਤੇ ਇਤਿਹਾਸਕ ਸਮਾਰਕ ‘ਚ ਪ੍ਰਵੇਸ਼ ਕਰ ਗਏ ਅਤੇ ਉਸ ਦੀ ਪ੍ਰਾਚੀਰ ‘ਤੇ ਇਕ ਧਾਰਮਿਕ ਝੰਡਾ ਲਗਾ ਦਿੱਤਾ।

LEAVE A REPLY

Please enter your comment!
Please enter your name here

Latest News

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ(ਸਕਾਈ ਨਿਊਜ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ...

ਫਰਿੱਜ ‘ਚ ਕਿਹੜੀਆਂ ਚੀਜਾਂ ਰੱਖਣ ਨਾਲ ਹੁੰਦਾ ਸਿਹਤ ਦਾ ਨੁਕਸਾਨ ?

5 ਮਾਰਚ (ਸਕਾਈ ਨਿਊਜ਼ ਬਿਊਰੋ) ਬਾਜ਼ਾਰ ਤੋਂ ਫਲ ਸਬਜ਼ੀਆਂ ਖਰੀਦੀਆਂ ਅਤੇ ਘਰ ਆਉਂਦਿਆਂ ਹੀ ਉਨ੍ਹਾਂ ਨੂੰ ਫਰਿੱਜ ‘ਚ ਰੱਖ ਦਿੱਤਾ।ਬਾਜ਼ਾਰ ‘ਚੋਂ ਸਬਜ਼ੀਆਂ ਅਤੇ ਹੋਰ ਚੀਜ਼ਾਂ...

ਬਿਮਾਰੀ ਨਾਲ ਜੂਝ ਰਹੇ ਲਾਲੂ ਯਾਦਵ ਨੂੰ ਇੱਕ ਹੋਰ ਝਟਕਾ

5 ਮਾਰਚ (ਸਕਾਈ ਨਿਊਜ਼ ਬਿਊਰੋ) ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੀ ਪਾਰਟੀ ਵਰਕਰਾਂ ਨੂੰ ਇੱਕ ਝਟਕਾ ਲੱਗਿਆ ਹੈ।ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ...

ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਹੋਇਆ ਦਿਹਾਂਤ

5 ਮਾਰਚ,(ਸਕਾਈ ਨਿਊਜ਼ ਬਿਊਰੋ) ਅਦਾਕਾਰਾ ਗੌਹਰ ਖਾਨ ਦੇ ਪਿਤਾ ਜਫ਼ਰ ਅਹਿਮਦ ਦਾ ਸ਼ੁਕਰਵਾਰ ਨੂੰ ਦੇਹਾਂਤ ਹੋ ਗਿਆ।ਗੌਹਰ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪਿਤਾ ਦੀ...

ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਵਿਰੋਧੀ ਧਿਰਾਂ ਵੱਲੋਂ ਜੰਮ ਕੇ ਹੰਗਾਮਾ

5 ਮਾਰਚ,ਸਕਾਈ ਨਿਊਜ਼ ਬਿਊਰੋ) ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਭਾਸ਼ਣ ਦੀ ਸ਼ੁਰੂਆਤ ਅੰਗਰੇਜ਼ੀ ’ਚ ਕੀਤੀ ਗਈ ਸੀ ਅਤੇ ਆਪਣੀ ਸਰਕਾਰ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਵਾਈਆਂ...

More Articles Like This