ਨਵੀਂ ਦਿੱਲੀ, 5 ਫਰਵਰੀ (ਸਕਾਈ ਨਿਊਜ਼ ਬਿਊਰੋ)
ਸਾਬਕਾ ਪੌਰਨ ਸਟਾਰ ਮੀਆ ਖਲੀਫਾ ਨੇ ਹਾਲ ਹੀ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕੀਤਾ ਸੀ। ਮੀਆ ਦੇ ਟਵੀਟ ਦੇ ਬਾਅਦ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਦੇ ਮੁੱਦੇ ’ਤੇ ਨਾ ਬੋਲਣ ਦੀ ਸਲਾਹ ਵੀ ਦੇ ਦਿੱਤੀ। ਉਥੇ ਹੀ ਵੀਰਵਾਰ ਨੂੰ ਯੂਨਾਈਟਡ ਹਿੰਦੂ ਫਰੰਟ ਨਾਮ ਦੇ ਇਕ ਗਰੁੱਪ ਨੇ ਦਿੱਲੀ ਵਿਚ ਮੀਅ ਖ਼ਲੀਫਾ ਸਮੇਤ ਅਮਰੀਕੀ ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਰਦਸ਼ਨਕਾਰੀਆਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ, ਜਿਸ ਵਿਚ ਲਿਖਿਆ ਸੀ Miya Khalifa Regains Consciousness। ਖ਼ਬਰਾਂ ਦੀ ਮੰਨੋ ਤਾਂ ਇਸ ਦਾ ਮਤਲਬ ਸੀ ਮੀਆ ਖਲੀਫਾ ਹੋਸ਼ ਵਿਚ ਆਓ। ਹੁਣ ਮੀਆ ਖ਼ਲੀਫਾ ਨੇ ਇਸ ਪ੍ਰਦਰਸ਼ਨ ਦਾ ਜਵਾਬ ਦਿੱਤਾ ਹੈ।
Confirming I have in fact regained consciousness, and would like to thank you for your concern, albeit unnecessary. Still standing with the farmers, though ♥️ pic.twitter.com/ttZnYeVLRP
— Mia K. (@miakhalifa) February 4, 2021
The man in the photo is Jai Bhagwan Goyal. He is a senior BJP leader. Also, he was one of the 32 main accused in the Babri demolition case. He has confessed his crime several times before the camera and even outside the court that acquitted him. He is not fringe. He is the govt. pic.twitter.com/4Z87WZH7bn
— Alishan Jafri | अलीशान (@asfreeasjafri) February 4, 2021
ਮੀਆ ਨੇ ਯੂਨਾਈਟਡ ਹਿੰਦੂ ਫਰੰਟ ਦੇ ਪ੍ਰਦਰਸ਼ਨਕਾਰੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਮੈਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਾਂ ਕਿ ਮੈਨੂੰ ਹੋਸ਼ ਆ ਗਿਆ ਹੈ ਅਤੇ ਮੈਂ ਤੁਹਾਡੀ ਚਿੰਤਾ ਲਈ ਧੰਨਵਾਦ ਕਰਦੀ ਹਾਂ, ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਉਂਝ ਮੈਂ ਅਜੇ ਵੀ ਕਿਸਾਨਾਂ ਨਾਲ ਖੜੀ ਹਾਂ।’
ਦੱਸ ਦੇਈਏ ਕਿ ਮੀਆ ਨੇ ਕਿਸਾਨਾਂ ਦੇ ਸਮਰਥਨ ਵਿਚ ਬੀਤੇ ਦਿਨ ਆਪਣੀ ਇੰਸਟਾ ਸਟੋਰੀ ਵਿਚ ਕਿਸਾਨ ਅੰਦੋਲਨ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਵਿਚ ਇਕ ਪ੍ਰਦਰਸ਼ਕਾਰੀ ਨੇ ਪੋਸਟਰ ਫੜਿਆ ਹੋਇਆ ਹੈ, ਜਿਸ ਵਿਚ ਲਿਖਿਆ ਹੈ- ਕਿਸਾਨਾਂ ਨੂੰ ਮਾਰਨਾ ਬੰਦ ਕਰੋ। ਤਸਵੀਰ ਦੇ ਹੇਠਾਂ ਕੈਪਸ਼ਨ ਵਿਚ ਲਿਖਿਆ ਹੈ- ‘ਕਸਾਨ ਅੰਦੋਲਨ ਦੇ ਦੌਰਾਨ ਦਿੱਲੀ ਵਿਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਇਹ ਕੀ ਚੱਲ ਰਿਹਾ ਹੈ।’ ਇਸ ਤੋਂ ਇਲਾਵਾ ਮੀਆ ਨੇ ਟਵਿੱਟਰ ’ਤੇ ਵੀ ਕਿਸਾਨ ਅੰਦੋਲਨ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦੋ ਟਵੀਟ ਕੀਤੇ ਸਨ। ਇਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਸੀ- ‘ਕਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ? ਉਨ੍ਹਾਂ ਨੇ ਨਵੀਂ ਦਿੱਲੀ ਦੇ ਨੇੜੇ ਇੰਟਰਨੈਟ ਬੰਦ ਕਰ ਦਿੱਤਾ ਹੈ।#FarmersProtest।