ਕੁੰਡਲੀ, 9 ਦਸੰਬਰ(ਸਕਾਈ ਨਿਊਜ਼ ਪੰਜਾਬ ਬਿਊਰੋ)
ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੋਰ ਸਰਹੱਦਾਂ ਦੇ ਨਾਲ ਹੀ ਕੁੰਡਲੀ ਬਾਰਡਰ ‘ਤੇ ਡਟੇ ਕਿਸਾਨਾਂ ਨੂੰ ਸਮਰਥਨ ਲਈ ਅੱਜ ਪ੍ਰਸਿੱਧ ਪੰਜਾਬੀ ਗਾਇਕਾਵਾਂ ਮਿਸ ਪੂਜਾ, ਕੌਰ ਬੀ ਅਤੇ ਗੁਰਲੇਜ਼ ਅਖ਼ਤਰ ਅੱਜ ਇੱਥੇ ਪਹੁੰਚੀਆਂ। ਇਸ ਦੌਰਾਨ ਉਨ੍ਹਾਂ ਨੇ ਇੱਥੇ ਖ਼ਾਲਸਾ ਏਡ ਵਲੋਂ ਵੱਖ-ਵੱਖ ਤਰ੍ਹਾਂ ਦੇ ਚਲਾਏ ਜਾ ਰਹੇ ਲੰਗਰਾਂ ‘ਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ।