ਮੁੰਬਈ (ਸਕਾਈ ਨਿਊਜ਼ ਪੰਜਾਬ), 8 ਮਾਰਚ 2022
ਫਿਰੋਜ਼ ਖਾਨ ਦੇ ਬੇਟੇ ਫਰਦੀਨ ਖਾਨ ਪਿਛਲੇ 10 ਸਾਲਾਂ ਤੋਂ ਸਿਨੇਮਈ ਪਰਦੇ ਤੋਂ ਦੂਰ ਹਨ ਅਤੇ ਅੱਜ ਉਹ 8 ਮਾਰਚ 2022 ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ।
ਫਰਦੀਨ ਮਸ਼ਹੂਰ ਐਕਟਰ ਫਿਰੋਜ਼ ਖਾਨ ਦੇ ਬੇਟੇ ਹਨ। ਉਸ ਨੂੰ ਸਟਾਰ ਕਿਡ ਹੋਣ ਦਾ ਫਾਇਦਾ ਵੀ ਮਿਲਿਆ। ਉਸਦੇ ਪਿਤਾ ਨੇ ਉਸਨੂੰ ਬਾਲੀਵੁੱਡ ਵਿੱਚ ਲਾਂਚ ਕੀਤਾ, ਹਾਲਾਂਕਿ ਫਰਦੀਨ ਨੂੰ ਉਹ ਸਫਲਤਾ ਨਹੀਂ ਮਿਲ ਸਕੀ। ਫਰਦੀਨ ਦੇ ਜਨਮਦਿਨ ‘ਤੇ ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ। (ਜਨਮਦਿਨ ਮੁਬਾਰਕ ਫਰਦੀਨ ਖਾਨ)
ਚਾਕਲੇਟੀ ਹੀਰੋ ਬਣ ਕੇ ਹੋਏ ਸੀ ਮਸ਼ਹੂਰ
ਫਰਦੀਨ ਖਾਨ ਨੇ 90 ਦੇ ਦਹਾਕੇ ‘ਚ ਫਿਲਮ ‘ਪ੍ਰੇਮ ਅਗਨ’ ਨਾਲ ਡੈਬਿਊ ਕੀਤਾ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਫਿਲਮਫੇਅਰ ਬੈਸਟ ਡੈਬਿਊ ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ‘ਲਵ ਕੇ ਲਿਏ ਕੁਛ ਭੀ ਕਰੇਗਾ’, ‘ਓਮ ਜੈ ਜਗਦੀਸ਼’, ‘ਹੇ ਬੇਬੀ’, ‘ਜਾਨਸ਼ੀਨ’ ਅਤੇ ‘ਆਲ ਦ ਬੈਸਟ’ ਸਮੇਤ ਕਈ ਫਿਲਮਾਂ ਦਿੱਤੀਆਂ। ਉਨ੍ਹਾਂ ਦੀ ਆਖਰੀ ਫਿਲਮ ਸਾਲ 2010 ‘ਚ ਰਿਲੀਜ਼ ਹੋਈ ‘ਦੁਲਹਾ ਮਿਲ ਗਿਆ’ ਸੀ।
ਭਾਰ ਵਧਣ ਤੋਂ ਬਾਅਦ ਟ੍ਰੋਲ
ਕਈ ਫਿਲਮਾਂ ਕਰਨ ਤੋਂ ਬਾਅਦ ਫਰਦੀਨ ਖਾਨ ਅਚਾਨਕ ਇੰਡਸਟਰੀ ਤੋਂ ਗਾਇਬ ਹੋ ਗਏ, ਜਦੋਂ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਦੇਖਿਆ ਗਿਆ ਤਾਂ ਉਨ੍ਹਾਂ ਨੂੰ ਇਕ ਵਾਰ ਪਛਾਣਨਾ ਮੁਸ਼ਕਲ ਹੋ ਗਿਆ l
ਕਿਉਂਕਿ ਉਨ੍ਹਾਂ ਦਾ ਲੁੱਕ ਬਿਲਕੁਲ ਬਦਲ ਗਿਆ ਸੀ। ਵਧੇ ਹੋਏ ਵਜ਼ਨ ਕਾਰਨ ਫਰਦੀਨ ਦੀ ਪਛਾਣ ਬਿਲਕੁਲ ਨਹੀਂ ਹੋ ਰਹੀ ਸੀ, ਫਿਰ ਕੀ ਸੀ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਸੀ। ਜਿਸ ਦਾ ਫਰਦੀਨ ਖਾਨ ਨੇ ਕਰਾਰਾ ਜਵਾਬ ਦਿੱਤਾ
ਨਸ਼ੇ ਦੇ ਮਾਮਲੇ ਨਾਲ ਜੁੜਿਆ ਨਾਮ
ਫਰਦੀਨ ਖਾਨ ਦਾ ਕਰੀਅਰ ਅਜੇ ਸ਼ੁਰੂ ਹੀ ਹੋਇਆ ਸੀ ਕਿ 2001 ‘ਚ ਉਨ੍ਹਾਂ ਦਾ ਨਾਂ ਡਰੱਗਜ਼ ਕੇਸ ਨਾਲ ਜੁੜ ਗਿਆ, 2010 ਤੋਂ ਬਾਅਦ ਉਹ ਪਰਦੇ ਤੋਂ ਗਾਇਬ ਹੋ ਗਿਆ ਅਤੇ ਇਸ ਤੋਂ ਬਾਅਦ ਜਦੋਂ ਉਹ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਫਰਦੀਨ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਸ ਨੂੰ ਮੁੰਬਈ ਪੁਲਸ ਨੇ 5 ਮਈ 2001 ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਫਰਦੀਨ ਕੋਲੋਂ 9 ਗ੍ਰਾਮ ਕੋਕੀਨ ਬਰਾਮਦ ਕੀਤੀ ਸੀ। ਉਸੇ ਸਾਲ, ਫਰਦੀਨ ਨੇ ਡੀਟੌਕਸੀਫਿਕੇਸ਼ਨ ਕੋਰਸ ਕੀਤਾ ਅਤੇ ਨਸ਼ਾ ਛੱਡ ਦਿੱਤਾ।