ਮੁੰਬਈ,6 ਫ਼ਰਵਰੀ (ਸਕਾਈ ਨਿਊਜ਼ ਬਿਊਰੋ)
ਸਪੁਰਹਿੱਟ ਸ਼ੋਅ ‘ਇਸ਼ਕਬਾਜ਼’ ‘ਚ ਨਜ਼ਰ ਆ ਚੁੱਕੇ ਨਕੁਲ ਮਹਿਤਾ ਦੇ ਘਰ ਖ਼ੁਸ਼ੀਆਂ ਆਈਆਂ ਹਨ। ਨਕੁਲ ਮਹਿਤਾ ਦੀ ਪਤਨੀ ਜਾਨਕੀ ਪਾਰੇਖ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਖ਼ੁਦ ਨਕੁਲ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਪਿਤਾ ਬਣਨ ਦੀ ਖ਼ਬਰ ਮਿਲਣ ਦੇ ਬਾਅਦ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈਆਂ ਮਿਲ ਰਹੀਆਂ ਹਨ।
ਨਕੁਲ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਦਾ, ਉਨ੍ਹਾਂ ਦੇ ਪੁੱਤਰ ਦਾ ਅਤੇ ਪਤਨੀ ਦਾ ਹੱਥ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਨਾਲ ਹੀ ਅਦਾਕਾਰ ਨੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਦੇ ਘਰ 3 ਫਰਵਰੀ ਨੂੰ ਪੁੱਤਰ ਨੇ ਜਨਮ ਲਿਆ ਹੈ।
ਆਈ. ਪੀ. ਐੱਲ. ਨਿਲਾਮੀ ਲਈ 1097 ਖਿਡਾਰੀ ਕੀਤੇ ਗਏ ਰਜਿਸਟਰਡ
ਦੱਸ ਦੇਈਏ ਕਿ ਨਕੁਲ ਮਹਿਤਾ ਨੇ ਨਵੰਬਰ 2020 ਵਿਚ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਵਿਆਹ ਦੇ 8 ਸਾਲ ਬਾਅਦ ਨਕੁਲ ਅਤੇ ਜਾਨਕੀ ਮਾਤਾ-ਪਿਤਾ ਬਣੇ ਹਨ।