21 ਨਵੰਬਰ,(ਸਕਾਈ ਨਿਊਜ਼ ਪੰਜਾਬ ਬਿਊਰੋ)
ਕਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਇੱਕ ਵਾਰ ਫਿਰ ਖੁਸ਼ਖ਼ਬਰੀ ਆਉਣ ਵਾਲੀ ਹੈ। ਕਪਿਲ ਸ਼ਰਮਾ ਫਿਰ ਤੋਂ ਪਿਤਾ ਬਣਨ ਵਾਲੇ ਹਨ। ਸੋਸ਼ਲ ਮੀਡੀਆ ਤੇ ਇਹ ਖ਼ਬਰ ਵਾਇਰਲ ਹੋ ਰਹੀ ਹੈ ਕਿ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੁਬਾਰਾ ਗਰਭਵਤੀ ਹੈ ਅਤੇ ਅਗਲੇ ਸਾਲ ਜਨਵਰੀ ਵਿੱਚ ਬੱਚੇ ਨੂੰ ਜਨਮ ਦੇ ਸਕਦੀ ਹੈ। ਫਿਲਹਾਲ ਕਪਿਲ ਸ਼ਰਮਾ ਦੀ 11 ਮਹੀਨੇ ਦੀ ਇੱਕ ਬੇਟੀ ਹੈ,ਜਿਸ ਦਾ ਨਾਮ ਅਨਾਇਰਾ ਸ਼ਰਮਾ ਹੈ।
ਟਾਈਮਸ ਆਫ ਇੰਡੀਆ ਅਨੁਸਾਰ ਕਪਿਲ ਸ਼ਰਮਾ ਦੇ ਇੱਕ ਸੂਤਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਗਿੰਨੀ ਫਿਰ ਤੋਂ ਮਾਂ ਬਣਨ ਵਾਲੀ ਹੈ। ਜਨਵਰੀ 2021 ਵਿੱਚ ਉਹਨਾਂ ਦੀ ਡਲੀਵਰੀ ਹੋ ਸਕਦੀ ਹੈ।ਉੱਥੇ ਹੀ ਇਸ ਖ਼ਾਸ ਮੌਕੇ ‘ਤੇ ਕਪਿਲ ਸ਼ਰਮਾ ਦੀ ਮਾਂ ਵੀ ਮੁੰਬਈ ਆ ਗਈ ਹੈ ਤਾਂ ਕਿ ਉਹ ਆਪਣੀ ਨੂੰਹ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕੇ। ਫ਼ਿਲਹਾਲ ਕਪਿਲ ਸ਼ਰਮਾ ਨੇ ਇਸ ਦੀ ਹਾਲੇ ਕਿਸੇ ਕੋਲ ਵੀ ਪੁਸ਼ਟੀ ਨਹੀਂ ਕੀਤੀ ।
ਤੁਹਾਨੂੰ ਦੱਸ ਦਈਏ ਕਿ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਨੇ 12 ਦਸੰਬਰ 2018 ਵਿੱਚ ਵਿਆਹ ਕਰਵਾਇਆ ਸੀ। ਇਹ ਜੋੜੀ ਇਸ 12 ਦਸੰਬਰ ਨੂੰ ਆਪਣੇ ਵਿਆਹ ਦੀ ਦੂਜੀ ਵਰੇ੍ਗੰਢ ਮਨਾਉਣਗੇ ।