ਮੁੰਬਈ( ਸਕਾਈ ਨਿਊਜ਼ ਪੰਜਾਬ)7ਮਾਰਚ 2022
ਧਰਮਿੰਦਰ ਤੇ ਹੇਮਾ ਮਾਲਿਨੀ ਇੰਡਸਟਰੀ ਦੇ ਜਾਨੇ ਮਾਨੇ ਮਸ਼ਹੂਰ ਕਲਾਕਾਰਾਂ ਵਿੱਚੋ ਹਨ| ਉਨ੍ਹਾਂ ਦੀ ਪ੍ਰੇਮ ਕਹਾਣੀਆਂ ਅੱਜ ਵੀ ਇੰਡਸਟ੍ਰੀ ਤੇ ਲੋਕਾਂ ਵਿਚ ਮਸ਼ਹੂਰ ਹਨ | ਅੱਜ ਇਨੇ ਸਾਲਾਂ ਬਾਅਦ ਹੇਮਾ ਮਾਲਿਨੀ ਨੇ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਬਾਰੇ ਕੁੱਛ ਆਖਿਆ |
ਦੱਸ ਦਈਏ ਕਿ ਧਰਮਿੰਦਰ ਦਾ ਵਿਆਹ ਪ੍ਰਕਾਸ਼ ਕੌਰ ਨਾਲ ਸਾਲ 1954 ਵਿੱਚ ਹੋਇਆ ਸੀ| ਰਿਪੋਰਟਾਂ ਮੁਤਾਬਕ ਧਰਮੇਂਦਰ ਨਾਲ ਵਿਆਹ ਕਰਨ ਤੋਂ ਬਾਅਦ ਹੇਮਾ ਨੇ ਪ੍ਰਕਾਸ਼ ਕੌਰ ਤੋਂ ਦੂਰੀ ਬਣਾ ਲਈ ਸੀ ਅਤੇ ਧਰਮਿੰਦਰ ਨਾਲ ਹੇਮਾ ਦੇ ਵਿਆਹ ਨੂੰ 42 ਸਾਲ ਹੋ ਚੁਕੇ ਹਨ, ਪਰ ਹੇਮਾ ਤੇ ਪ੍ਰਕਾਸ਼ ਕੌਰ ਨੇ ਅੱਜ ਤੱਕ ਇਕ-ਦੂਜੇ ਨੂੰ ਨਹੀਂ ਬੁਲਾਇਆ |
ਹੇਮਾ ਨੇ ਇੱਕ ਵਾਰ ਕਿਹਾ ਸੀ ਕਿ ਉਹ ਕਿਸੇ ਨੂੰ ਪਰੇਸ਼ਾਨ ਕਰਨਾ ਅਤੇ ਕਿਸੇ ਦੇ ਪਰਿਵਾਰ ਵਿੱਚ ਮੁਸ਼ਕਲਾਂ ਪੈਦਾ ਨਹੀਂ ਕਰਨਾ ਚਾਹੁੰਦੀ, ਇਹੀ ਕਾਰਨ ਸੀ ਕਿ ਉਹ ਪ੍ਰਕਾਸ਼ ਕੌਰ ਨੂੰ ਕਦੇ ਨਹੀਂ ਮਿਲੀ। ਹੇਮਾ ਮਾਲੀਨੀ ਨੇ ਇਹ ਵੀ ਕਿਹਾ ਸੀ ਕਿ ਉਹਨਾਂ ਅਤੇ ਉਹਨਾਂ ਦੀਆਂ ਬੇਟੀਆਂ ਲਈ ਧਰਮਿੰਦਰ ਨੇ ਜੋ ਵੀ ਹੈ ਕੀਤਾ ਉਹ ਉਸ ਤੋਂ ਖੁਸ਼ ਹਨ। ਹਾਲਾਂਕਿ, ਕਿ ਧਰਮ ਪਾਜੀ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੇ ਵੀ ਇੱਕ ਇੰਟਰਵਿਊ ਵਿੱਚ ਹੇਮਾ ਬਾਰੇ ਤਿੱਖੇ ਬੋਲ ਬੋਲੇ ਤੇ ਆਪਣੇ ਮਨ ਦੀ ਪੜਾਸ ਕੱਢੀ |
ਪ੍ਰਕਾਸ਼ ਕੌਰ ਨੇ ਕਿਹਾ ਸੀ ਕਿ ਧਰਮਿੰਦਰ ਚੰਗੇ ਪਤੀ ਨਾ ਬਣੇ ਹੋਣ ਪਰ ਉਹ ਬਹੁਤ ਚੰਗੇ ਪਿਤਾ ਹਨ| ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ| ਇਸ ਦੇ ਨਾਲ ਹੀ ਹੇਮਾ ਮਾਲਿਨੀ ‘ਤੇ ਗੱਲ ਕਰਦੇ ਹੋਏ ਪ੍ਰਕਾਸ਼ ਕੌਰ ਨੇ ਕਿਹਾ ਸੀ ਕਿ ਜੇਕਰ ਮੈਂ ਉਨ੍ਹਾਂ ਦੀ ਜਗ੍ਹਾ ਹੁੰਦੀ ਤਾਂ ਅਜਿਹਾ ਕਦੇ ਨਾ ਕਰਦੀ।