ਪੰਗਾ ਗਰਲ ਕੰਗਨਾ ਰਣੌਤ ਫਿਰ ਪਹੁੰਚੀ ਕੋਰਟ , ਜਾਣੋ ਪੂਰਾ ਮਾਮਲਾ

Must Read

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ...

ਮੁੰਬਈ (ਸਕਾਈ ਨਿਊਜ਼ ਬਿਊਰੋ),22 ਜੁਲਾਈ 2021

ਵਿਵਾਦਾਂ ਵਿੱਚ ਘੇਰੀ ਰਹਿਣ ਵਾਲੀ ਅਦਾਕਾਰਾ ਕੰਗਨਾ ਰਣੌਤ ਖਿਲਾਫ ਗੀਤਾ ਜਾਵੇਦ ਅਖਤਰ ਵਲੋਂ ਦਾਇਰ ਮਾਣਹਾਨੀ ਦੀ ਸ਼ਿਕਾਇਤ ‘ਤੇ ਇਕ ਸਿਟੀ ਮੈਜਿਸਟਰੇਟ ਵਲੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਰੱਦ ਕਰਨ ਲਈ ਬੰਬੇ ਹਾਈ ਕੋਰਟ ‘ਚ ਪਹੁੰਚ ਕੀਤੀ ਹੈ।ਵਕੀਲ ਰਿਜ਼ਵਾਨ ਸਿੱਦੀਕੀ ਵਲੋਂ ਦਾਇਰ ਕੀਤੀ ਗਈ ਅਪੀਲ ‘ਚ ਕੰਗਨਾ ਰਣੌਤ ਨੇ ਦਾਅਵਾ ਕੀਤਾ ਹੈ ਕਿ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਦੀ ਅਦਾਲਤ ਨੇ ਸਿਰਫ ਪੁਲਸ ਦੀ ਰਿਪੋਰਟ ‘ਤੇ ਨਿਰਭਰ ਕਰਦਿਆਂ ਕਾਰਵਾਈ ਕੀਤੀ ਤੇ ਗਵਾਹਾਂ ਦੀ ਜਾਂਚ ਨਹੀਂ ਕੀਤੀ।

ਜਾਵੇਦ ਅਖਤਰ ਨੇ ਪਿਛਲੇ ਸਾਲ ਨਵੰਬਰ ਮਹੀਨੇ ‘ਚ ਅੰਧੇਰੀ ਮੈਟਰੋਪੋਲੀਟਨ ਮੈਜਿਸਟਰੇਟ ਕੋਲ ਇਕ ਟੈਲੀਵੀਜ਼ਨ ਇੰਟਰਵਿਊ ‘ਚ ਉਸ ਨੂੰ ਬਦਨਾਮ ਕਰਨ ਤੇ ਬੇਬੁਨਿਆਦ ਟਿੱਪਣੀਆਂ ਕਰਨ ਲਈ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ।ਉਸ ਤੋਂ ਬਾਅਦ ਦਸੰਬਰ ‘ਚ ਅਦਾਲਤ ਨੇ ਜੁਹੂ ਪੁਲਸ ਨੂੰ ਜਾਂਚ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ।

ਉਸ ਤੋਂ ਬਾਅਦ ਪੁਲਸ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਇਸ ਕੇਸ ‘ਤੇ ਹੋਰ ਜਾਂਚ ਦੀ ਲੋੜ ਹੈ ਤੇ ਅਦਾਲਤ ਨੇ ਕੰਗਨਾ ਖ਼ਿਲਾਫ਼ ਅਪਰਾਧਿਕ ਕਾਰਵਾਈ ਸ਼ੁਰੂ ਕੀਤੀ ਤੇ ਫਰਵਰੀ 2021 ‘ਚ ਉਸ ਨੂੰ ਸੰਮਨ ਜਾਰੀ ਕੀਤਾ।

ਉਸ ਨੇ ਅਪੀਲ ‘ਚ ਕਿਹਾ, ‘ਮੈਟਰੋਪੋਲੀਟਨ ਮੈਜਿਸਟਰੇਟ ਨੇ ਜਾਂਚ ਕਰਨ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ, ਸਗੋਂ ਦਸਤਖ਼ਤ ਕੀਤੇ ਗਵਾਹਾਂ ਦੇ ਬਿਆਨਾਂ ਨੂੰ ਇਕੱਠਾ ਕਰਨ ਲਈ ਪੁਲਸ ਮਸ਼ੀਨਰੀ ਦੀ ਵਰਤੋਂ ਕੀਤੀ।’ ਹਾਈ ਕੋਰਟ ਵਲੋਂ ਅਗਲੇ ਹਫਤੇ ਕੰਗਨਾ ਰਣੌਤ ਦੀ ਅਪੀਲ ‘ਤੇ ਸੁਣਵਾਈ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here

Latest News

ਫਿਲੋਰ ਵਿੱਚ ਧੜਿਆ ਵਿੱਚ ਹੋਈ ਖੂਨੀ ਗੈਗਵਾਰ

ਫਿਲੋਰ(ਪੁਨੀਤ ਅਰੌੜਾ),24 ਜੁਲਾਈ 2021 ਫਿਲੋਰ ਅੱਜ ਸਵੇਰੇ ਤਕਰੀਬਨ 8 ਵਜੇ ਦੇ ਕਰੀਬ ਕਿਲਾ ਰੋਡ ਬਾਬਾ ਵਿਸਵਕ੍ਰਮਾ ਮੰਦਰ ਦੇ ਕੋਲ...

ਫਤਿਹਗੜ੍ਹ ਸਾਹਿਬ ‘ਚ ਪੁਲਸ ਵਲੋਂ ਕੱਢਿਆ ਗਿਆ ਫਲੈਗ ਮਾਰਚ

ਫਤਿਹਗੜ੍ਹ ਸਾਹਿਬ (ਜਸਵਿੰਦਰ ਸਿੰਘ),24 ਜੁਲਾਈ 2021 ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਕਿਓਰਟੀ ਰੀਜ਼ਨ ਕਾਰਨ ਜ਼ਿਲ੍ਹੇ ਵਿੱਚ ਕੀਤੇ ਹਾਈ ਅਲਰਟ ਦੇ ਮੱਦੇਨਜ਼ਰ ਫਤਿਹਗੜ੍ਹ ਸਾਹਿਬ ਵਿਖੇ ਐਸ.ਪੀ ਹਰਪਾਲ...

ਕੈਲੋਫੋਰੀਆਂ ‘ਚ 25 ਸਾਲਾਂ ਪੰਜਾਬੀ ਨੌਜਵਾਨ ਦੀ ਕਰੋਨਾ ਕਾਰਨ ਮੌਤ

ਕਪੂਰਥਲਾ (ਕਸ਼ਮੀਰ ਭੰਡਾਲ),24 ਜੁਲਾਈ 2021 ਪਿਤਾ ਦੀ ਅਚਾਨਕ ਹੋਈ ਮੌਤ ਤੋ ਬਾਅਦ ਪਰਿਵਾਰ ਅਜੇ ਸਦਮੇ ਵਿੱਚੋਂ ਗੁਜਰ ਰਿਹਾ ਸੀ ਕਿ ਅਚਾਨਕ ਨੌਜਵਾਨ ਪੁੱਤਰ ਦੀ ਹੋਈ...

ਬੇਕਾਬੂ ਹੋਈ ਬਸ ਕਿੱਕਰ ਨਾਲ ਟਕਰਾਈ ,ਇੱਕ ਦੀ ਮੌਤ

ਅਬੋਹਰ (ਮੌਂਟੀ ਚੁੱਘ),24 ਜੁਲਾਈ 2021 ਕੱਲ ਜਿਥੇ ਮੋਗਾ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਉਥੇ ਹੀ ਅੱਜ ਸਵੇਰੇ ਕਰੀਬ 11 ਵਜੇ  ਰਾਜ ਟਰਾਂਸਪੋਰਟ ਦੀ ਬੱਸ ਅਬੋਹਰ...

ਮਹਿਲਾ ਸਰਪੰਚ ਦਾ ਪਤੀ ਹੋਇਆ ਭੇਦਭਰੇ ਹਾਲਾਤਾਂ ਚ ਲਾਪਤਾ

ਬਟਾਲਾ (ਨੀਰਜ ਸਲਹੋਤਰਾ),24  ਜੁਲਾਈ 2021 ਬਟਾਲਾ ਸ਼ਹਿਰ ਦੇ ਨੇੜਲੇ ਪਿੰਡ ਬੋਦੇ ਦੀ ਖੂਹੀ ਦਾ ਰਹਿਣ ਵਾਲਾ ਰਤਨ ਲਾਲ ਪਿਛਲੇ ਦੋ ਦਿਨਾਂ ਤੋਂ ਭੇਦਭਰੇ ਹਾਲਾਤਾਂ ਚ...

More Articles Like This