ਮੁੰਬਈ(ਸਕਾਈ ਨਿਊਜ਼ ਪੰਜਾਬ)7ਮਾਰਚ 2022
ਇਕ ਵਾਰ ਫਿਰ ਜੌਨ ਅਬ੍ਰਾਹਮ ਦੀ ਬਲੋਕਬਸਟਰ ਮੂਵੀ ‘ਅਟੈਕ ਭਾਗ 1’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਐਕਸ਼ਨ ਤੇ ਐਂਟਰਟੇਨਮੈਂਟ ਦੇ ਨਾਲ ਮੁੜ ‘ਅਟੈਕ’ ਲਈ ਤਿਆਰ ਹਨ।
ਅਟੈਕ ਦੇ ਟਰੇਲਰ ‘ਚ ਜੌਨ ਨੇ ਇਕ ਆਰਮੀ ਅਫ਼ਸਰ ਦੇ ਕਿਰਦਾਰ ਨਿਬਾਯਾ ਹੈ | ਮਜ਼ੇਦਾਰ ਗੱਲ ਇਹ ਹੈ ਕਿ ਇਸ ਵਾਰ ਜੌਨ ਦਾ ਕਿਰਦਾਰ ਕਿਸੇ ਆਮ ਆਰਮੀ ਜਵਾਨ ਦਾ ਨਹੀਂ, ਸਗੋਂ ਇਕ ਸੁਪਰਸੋਲਜਰ ਦਾ ਹੈ। ਇਹ ਟੈਕਨਾਲੋਜੀ ਉਸ ਦੇ ਸਰੀਰ ‘ਚ ਫਿੱਟ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਜੌਨ ਦਾ ਕਿਰਦਾਰ ਇਕ ਮਸ਼ੀਨ ਵਾਂਗ ਹੈ, ਜਿਸ ਨੂੰ ਟੈਕਨਾਲੋਜੀ ਦੀ ਮਦਦ ਨਾਲ ਸੁਪਰ ਪਾਵਰਫੁੱਲ ਬਣਾਇਆ ਗਿਆ ਹੈ। ਜੌਨ ਇਸ ‘ਚ ਸੁਪਰ ਸੋਲਜਰ ਬਣੇ ਹਨ।
ਹੁਣ ਦੇਖਣਾ ਇਹ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਿੰਨਾ ਪਿਆਰ ਮਿਲਦਾ ਹੈ |