ਅੰਮ੍ਰਿਤਸਰ (ਮਨਜਿੰਦਰ ਸਿੰਘ),17 ਮਈ 2022
ਪੰਜਾਬੀ ਫਿਲਮੀ ਕਲਾਕਾਰ ਯੁਵਰਾਜ ਹੰਸ ਆਪਣੀ ਪਤਨੀ ਮਾਨਸ਼ੀ ਸ਼ਰਮਾ ਅਤੇ ਬੇਟੀ ਨਾਲ ਅਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ l ਜਿਥੇ ਉਹਨਾ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ l ਉਥੇ ਹੀ ਰਸ ਬੀਣੀ ਬਾਣੀ ਦਾ ਆਨੰਦ ਮਾਣਿਆ ਗਿਆ।
ਇਹ ਖ਼ਬਰ ਵੀ ਪੜ੍ਹੋ:ਸਮਰਾਲਾ ‘ਚ ਵੱਡੀ ਵਾਰਦਾਤ: ਨਿਹੰਗਾਂ ਸਿੰਘ ਨੇ ਕੁੱਟ-ਕੁੱਟ ਨੌਜਵਾਨ ਉਤਾਰਿਆ ਮੌਤ…
ਇਸ ਮੌਕੇ ਗਲਬਾਤ ਕਰਦਿਆਂ ਯੁਵਰਾਜ ਹੰਸ ਅਤੇ ਮਾਨਸ਼ੀ ਸ਼ਰਮਾ ਨੇ ਦਸਿਆ ਕਿ ਉਹਨਾ ਵਲੌ ਮੰਗੀ ਮੰਨਤ ਅਜ ਪੂਰੀ ਹੋਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਾ ਅਤੇ ਅਰਦਾਸ ਕਰਦੇ ਹਾ ਕਿ ਬਾਬਾ ਜੀ ਅਪਾਰ ਕਿਰਪਾ ਜਿਵੇ ਪਰਿਵਾਰ ਤੇ ਬਣੀ ਹੈ ਹਮੇਸ਼ਾ ਬਣੀ ਰਹੇ ਅਜਿਹੇ ਮੌਕੇ ਵਾਹਿਗੁਰੂ ਦਾ ਉਟ ਆਸਰਾ ਲੈ ਪਰਿਵਾਰ ਦੀ ਸੁਖ ਸਾਂਤੀ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ ਹੈ।