ਚੰਡੀਗੜ੍ਹ,19 ਜਨਵਰੀ (ਸਕਾਈ ਨਿਊਜ਼ ਬਿਊਰੋ)
ਪੰਜਾਬ ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਯੋ-ਯੋ ਹਨੀ ਸਿੰਘ (YO-YO Honey Singh ) ਦੇ ਘਰ ਖੁਸ਼ੀਆਂ ਆਈਆਂ ਹਨ।ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ । ਜੀ ਹਾਂ ਉਹਨਾਂ ਦੀ ਖੁਸ਼ੀ ਦਾ ਕਾਰਣ ਇਹ ਹੈ ਕਿ ਉਹਨਾਂ ਦੀ ਭੈਣ ਦੀ ਮੰਗਣੀ ਹੋ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਸੋਸ਼ਲ ਮੀਡੀਆਂ ਤੇ ਵਧਾਈਆਂ ਮਿਲ ਰਹੀਆਂ ਹਨ।
ਜੀ ਹਾਂ ਰੈਪਰ ਹਨੀ ਸਿੰਘ ਦੀ ਭੈਣ ਦੀ ਮੰਗਣੀ ਹੋ ਗਈ ਹੈ ਜਿਸ ਦੀ ਜਾਣਕਾਰੀ ਯੋ ਯੋ ਹਨੀ ਸਿੰਘ ਨੇ ਆਪਣੇ ਸੋਸ਼ਲ ਮੀਡਿਆ ‘ਤੇ ਆਪਣੇ ਫੈਨਸ ਨੂੰ ਦਿੱਤੀ। ਨਾਲ ਹੀ ਉਸ ਨੇ ਭੈਣ ਦੀ ਰਿੰਗ ਸੈਰੇਮਨੀ ਦੀ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ। ਜਿਸ ‘ਚ ਸਭ ਖੂਬ ਐਂਜੁਆਏ ਕਰਦੇ ਨਜ਼ਰ ਆ ਰਹੇ ਹਨ
ਦੱਸ ਦਈਏ ਕਿ ਹਨੀ ਦੀ ਭੈਣ ਸਨੇਹਾ ਦੀ ਮੰਗਣੀ ਨਿਖਿਲ ਸ਼ਰਮਾ ਨਾਲ ਹੋਈ ਹੈ। ਦੋਵੇਂ ਹੀ ਇਸ ਗਲੈਮਰ ਦੁਨੀਆ ਤੋਂ ਦੂਰ ਹੀ ਰਹਿੰਦੇ ਹਨ। ਹਨੀ ਸਿੰਘ ਨੇ ਵੀ ਆਪਣੀ ਭੈਣ ਦੇ ਖਾਸ ਦਿਨ ‘ਤੇ ਪ੍ਰਫ਼ਾਰਮ ਕੀਤਾ। ਜਿਸਦੀਆਂ ਵੀਡੀਓਜ਼ ਉਨ੍ਹਾਂ ਦੇ ਦੋਸਤ ਨੇ ਸਾਂਝੀਆਂ ਕੀਤੀਆਂ।
ਇਸ ਫੰਕਸ਼ਨ ‘ਚ ਮਿਲਿੰਦ ਗਾਬਾ ਵੀ ਮੌਜੂਦ ਰਹੇ। ਉਨ੍ਹਾਂ ਨੇ ਵੀ ਆਪਣੇ ਸੋਸ਼ਲ ਮੀਡੀਆ ‘ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ।