ਮੁੰਬਈ ,19 ਨਵੰਬਰ ( ਸਕਾਈ ਨਿਊਜ਼ ਪੰਜਾਬ ਬਿਊਰੋ)
ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦੇ ਡਰਾਇਵਰ ਸਮੇਤ 2 ਸਟਾਫ਼ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਲਮਾਨ ਖ਼ਾਨ ਨੇ ਖ਼ੁਦ ਨੂੰ ਘਰ ਵਿੱਚ ਆਈਸੋਲੇਟ (ਇਕਾਂਤਵਾਸ ) ਕਰ ਲਿਆ ਹੈ । ਸਲਮਾਨ ਖ਼ਾਨ ‘ ਬਿੱਗ ਬੌਸ 14’ ਨੂੰ ਹੋਸਟ ਕਰ ਰਹੇ ਹਨ ।ਅਜਿਹੇ ‘ਚ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਐਪੀਸੋਡ ਲਈ ਉਹ ਆਪ ਆਉਂਦੇ ਹਨ ਜਾਂ ਫਿਰ ਕਿਸੇ ਹੋਰ ਨੂੰ ਭੇਜਣਗੇ।ਸਲਮਾਨ ਖ਼ਾਨ ਨੇ ਹਾਲ ਹੀ ‘ਚ ‘ਰਾਧੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ । ਫ਼ਿਲਮ ‘ਚ ਉਨ੍ਹਾਂ ਨਾਲ ਅਦਾਕਾਰ ਦਿਸ਼ਾ ਪਟਾਨੀ ਨਜ਼ਰ ਆਵੇਗੀ। ਇਸ ਦੌਰਾਨ ਸਲਮਾਨ ਖ਼ਾਨ ‘ਬਿੱਗ ਬੌਸ 14’ ਦੇ ਹੋਸਟ ਦੇ ਰੂਪ ‘ਚ ਵੀ ਪਰਤੇ ਹਨ ।
ਤੁਹਾਨੂੰ ਦੱਸ ਦਈਏ ਕਿ ਕਈ ਬਾਲੀਵੁੱਡ ਸਿਤਾਰਿਆਂ ਨੇ ਪਿਛਲੇ 2-3 ਮਹੀਨਿਆਂ ‘ਚ ਕੰਮ ਫ਼ਿਰ ਤੋਂ ਸ਼ੁਰੂ ਕੀਤਾ ਹੈ। ਕੋਰੋਨਾ ਆਫ਼ਤ ਅਤੇ ਤਾਲਾਬੰਦੀ ਕਾਰਨ ਫ਼ਿਲਮਾਂ ਦੀ ਸ਼ੂਟਿੰਗ ‘ਤੇ ਰੋਕ ਲਗਾ ਦਿੱਤੀ ਸੀ। ਹਾਲਾਂਕਿ ਕੋਰੋਨਾ ਦਾ ਡਰ ਹਾਲੇ ਵੀ ਜਾਰੀ ਹੈ ।ਇਹ ਸਿਰਫ਼ ਮਨੋਰੰਜਨ ਜਗਤ ਹੀ ਨਹੀਂ ਸਗੋਂ ਪੂਰੇ ਦੇਸ਼ ਲਈ ਖ਼ਤਰਾ ਬਣਿਆ ਹੋਇਆ ਹੈ।ਮਹਾਰਾਸ਼ਟਰ ‘ਚ ਕੋਰੋਨਾ ਦੇ ਮਾਮਲੇ 17 ਲੱਖ ਤੋਂ ਪਾਰ ਹੋ ਚੁੱਕੇ ਹਨ । ਇਥੇ ਕੋਰੋਨਾ ਦੇ 17 ਲੱਖ 57 ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ ਅਤੇ 46 ਹਜ਼ਾਰ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।