20 ਜਨਵਰੀ (ਸਕਾਈ ਨਿਊਜ਼ ਬਿਊਰੋ)
ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿਣ ਵਾਲੇ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਜਿਹਨਾਂ ਨੂੰ ਕਮੇਡੀ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ ਉਹਨਾਂ ਦੀ ਹਰ ਇੱਕ ਗੱਲ ਵਿੱਚ ਕਮੇਡੀ ਹੁੰਦੀ ਹੈ।ਪੰਜਾਬੀ ਫਿਲਮ ਇੰਡਸਟਰੀ ਵਿੱਚ ਉਹਨਾਂ ਦੀ ਵੱਖਰੀ ਪਹਿਚਾਣ ਹੈ।
ਉਹਨਾਂ ਨੇ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ‘ਤੇ ਪ੍ਰਦਰਸ਼ਨ ਕਰਨਾ ਆਰੰਭ ਕੀਤਾ ਸੀ ਜਿਸ ਵਿਚ ਜਸਵਿੰਦਰ ਭੱਲਾ ਅਤੇ ਦੋ ਸਕੂਲੀ ਦੋਸਤ 1975 ਵਿਚ ਆਲ ਇੰਡੀਆ ਰੇਡੀਓ ਲਈ ਚੁਣੇ ਗਏ ਸਨ। ਉਸਨੇ ਆਪਣੇ ਪੇਸ਼ੇਵਰ ਕੈਰੀਅਰ ਦੀ ਸ਼ੁਰੂਆਤ 1988 ਵਿਚ ਸਹਿ ਕਲਾਕਾਰ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸਟ ਛੰਟਕਟਾ 1988 ਵਿਚ ਕੀਤੀ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ ।
ਸ਼ਬਦ ਚਨਕਟਾ ਪੀ.ਏ.ਯੂ ਵਿੱਚ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰੀ ਸਲਾਨਾ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ। ਉਨ੍ਹਾਂ ਨੂੰ ਦੂਰਦਰਸ਼ਨ ਕੇਂਦਰ, ਜਲੰਧਰ ਨੇ ਪੰਜਾਬੀ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ ‘ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਤਿਉਹਾਰ) ਦੌਰਾਨ ਪ੍ਰਦਰਸ਼ਨ ਕਰਦਿਆਂ ਦੇਖਿਆ । ਉਨ੍ਹਾਂ ਨੇ ਕੱਲ੍ਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ । ਜੀ ਹਾਂ ਵਿਆਹ ਦੀ ਵਰ੍ਹੇਗੰਢ ਮੌਕੇ ਆਪਣੀ ਧਰਮ ਪਤਨੀ ਪਰਮਦੀਪ ਭੱਲਾ ਨੂੰ ਵਿਸ਼ ਕਰਦੇ ਹੋਏ ਪਿਆਰੀ ਜਿਹੀ ਵੀਡੀਓ ਨੂੰ ਸ਼ੇਅਰ ਕੀਤਾ ਹੈ । ਉਨ੍ਹਾਂ ਪ੍ਰਸ਼ੰਸਕਾਂ ਤੋਂ ਵਿਆਹ ਦੀ ਵਰ੍ਹੇਗੰਢ ‘ਤੇ ਅਸੀਸਾਂ ਮੰਗੀਆਂ ਨੇ ।
ਬਾਰਵੀਂ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਜੀਵਨ ਲੀਲਾ ਕੀਤੀ ਸਮਾਪਤ
ਇਹ ਪੋਸਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਵੱਡੀ ਗਿਣਤੀ ਚ ਲੋਕ ਕਮੈਂਟ ਕਰਕੇ ਜੋੜੀ ਨੂੰ ਮੈਰਿਜ ਐਨੀਵਰਸਰੀ ਦੀਆਂ ਵਧਾਈਆਂ ਦੇ ਚੁੱਕੇ ਨੇ । ਉਨ੍ਹਾਂ ਦਾ ਬੇਟਾ ਪੁਖਰਾਜ ਭੱਲਾ ਵੀ ਪੰਜਾਬੀ ਫ਼ਿਲਮੀ ਜਗਤ ‘ਚ ਐਕਟਿਵ ਨੇ । ਉਹਨਾਂ ਦੀ ਇੱਕ ਬੇਟੀ ਵੀ ਜਿਸ ਦਾ ਨਾਂਅ ਅਸ਼ਪ੍ਰੀਤ ਕੌਰ ਹੈ, ਉਸ ਦਾ ਵਿਆਹ ਨਾਰਵੇ ਵਿਚ ਹੋਇਆ ਹੈ। ਜਸਵਿੰਦਰ ਭੱਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਵਿੱਚ ਹੁਣ ਤੱਕ ਬਹੁਤ ਨਾਮ ਕਮਾਇਆ ਹੈ।