ਮੁੰਬਈ(ਸਕਾਈ ਨਿਊਜ਼ ਪੰਜਾਬ)9ਮਾਰਚ 2022
ਬਹੁ-ਪ੍ਰਤਿਭਾਸ਼ਾਲੀ ਮਸ਼ਹੂਰ ਅਭਿਨੇਤਾ ਜੋ ਕਿ ਅੱਜ ਸਾਡੇ ‘ਚ ਮੌਜੂਦ ਨਹੀਂ ਹਨ, ਰਿਸ਼ੀ ਕਪੂਰ ਦੀ ਆਖਰੀ ਫਿਲਮ ‘ਸ਼ਰਮਾਜੀ ਨਮਕੀਨ’ ਨੂੰ ਰਿਲੀਜ ਕਰਨ ਦਾ ਮਹੂਰਤ ਨਿਕਲ ਹੀ ਗਿਆ|
ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਫਿਲਮ ‘ਚ ਰਿਸ਼ੀ ਕਪੂਰ ਅਤੇ ਪਰੇਸ਼ ਰਾਵਲ ਇਕ ਹੀ ਕਿਰਦਾਰ ਨਿਭਾਉਂਦੇ ਨਜਰ ਆਉਣਗੇ। ਦਰਅਸਲ ਜਦੋਂ ਰਿਸ਼ੀ ਕਪੂਰ ਦੀ ਮੌਤ ਹੋਈ ਤਾਂ ਉਹ ਇਸ ਫਿਲਮ ਦੀ ਅਦੀ ਤੋਂ ਜਆਂਦਾ ਸ਼ੂਟਿੰਗ ਪੂਰੀ ਕਰ ਚੁੱਕੇ ਸਨ, ਜਿਸ ਤੋਂ ਬਾਅਦ ਫਿਲਮ ਮੇਕਰਸ ਨੇ ਰਿਸ਼ੀ ਕਪੂਰ ਦੇ ਰੋਲ ਲਈ ਪਰੇਸ਼ ਰਾਵਲ ਨੂੰ ਚੁਣਿਆ ਅਤੇ ਪਰੇਸ਼ ਰਾਵਲ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਉਮੀਦਾ ਤੇ ਖਰੇ ਉਤਰੇ |
ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ‘ਸ਼ਰਮਾਜੀ ਨਮਕੀਨ’ ਇਕ ਸੇਵਾਮੁਕਤ ਵਿਅਕਤੀ ਦੀ ਜ਼ਿੰਦਗੀ ਦੇ ਤਾਣੇ-ਬਾਣੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀ ਹੈ। ਫਿਲਮ ਵਿੱਚ, ਇੱਕ ਰਿਟਾਇਰਡ ਆਦਮੀ ਇੱਕ ਔਰਤ ਦੇ ਕਿਟੀ ਸਰਕਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਖਾਣਾ ਬਣਾਉਣ ਦਾ ਜਨੂੰਨੀ ਬਣ ਜਾਂਦਾ ਹੈ।
ਮੇਕਰਸ ਨੇ ਦੱਸਿਆ ਕਿ ਪਰੇਸ਼ ਰਾਵਲ ਨੇ ਇਸ ਫਿਲਮ ਨੂੰ ਪੂਰਾ ਕਰਕੇ ਰਿਸ਼ੀ ਕਪੂਰ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਹੈ। ਫਿਲਮ ‘ਸ਼ਰਮਾਜੀ ਨਮਕੀਨ’ ਹਿਤੇਸ਼ ਭਾਟੀਆ ਦੁਆਰਾ ਨਿਰਦੇਸ਼ਿਤ ਅਤੇ ਐਕਸਲ ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਇੱਕ ਪੂਰੀ ਪਰਿਵਾਰਕ ਮਨੋਰੰਜਨ ਹੈ।
ਫਿਲਮ ਵਿੱਚ ਮਰਹੂਮ ਰਿਸ਼ੀ ਕਪੂਰ ਦੇ ਨਾਲ ਪਰੇਸ਼ ਰਾਵਲ, ਜੂਹੀ ਚਾਵਲਾ, ਸੁਹੇਲ ਨਈਅਰ, ਤਰੁਕ ਰੈਨਾ, ਸਤੀਸ਼ ਕੌਸ਼ਿਕ, ਸ਼ੀਬਾ ਚੱਢਾ ਅਤੇ ਈਸ਼ਾ ਤਲਵਾਰ ਹਨ। ਫਿਲਮ ਦਾ ਪ੍ਰੀਮੀਅਰ ਪ੍ਰਾਈਮ ਵੀਡੀਓ ‘ਤੇ 31 ਮਾਰਚ ਨੂੰ ਦੁਨੀਆ ਭਰ ਦੇ 240 ਦੇਸ਼ਾਂ ਅਤੇ ਪਵਿਦੇਸ਼ਾ ਵਿੱਚ ਕੀਤਾ ਜਾਵੇਗਾ।
ਉਮੀਦ ਕਰਦੇ ਹਾ ਦਰਸ਼ਕਾਂ ਨੂੰ ਫਿਲਮ ਪਸੰਦ ਆਵੇਗੀ|