ਮੁੰਬਈ,16 ਨਵੰਬਰ(ਸਕਾਈ ਨਿਊਜ਼ ਪੰਜਾਬ ਬਿਊਰੋ):ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਹ ਮਾਮਲੇ ਕਾਫ਼ੀ ਚਰਚਾ ਵਿੱਚ ਵੀ ਰਿਹਾ। ਅੱਜ ਸੁਸ਼ਾਂਤ ਦੀ ਮੌਤ ਨੂੰ ਪੂਰੇ 5 ਮਹੀਨੇ ਹੋ ਗਏ ਹਨ।ਪਰ ਉਹਨਾਂ ਦਾ ਪਰਿਵਾਰ,ਦੋਸਤ ਅਤੇ ਫੈਨਸ ਉਹਨਾਂ ਨੂੰ ਹਾਲੇ ਤੱਕ ਨਹੀਂ ਭੁੱਲ ਸਕੇ। ਸੁਸ਼ਾਂਤ ਦੇ ਪਰਿਵਾਰ ਵਾਲੇ ਅਦਾਕਾਰ ਨੂੰ ਯਾਦ ਕਰਕੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦੇ ਹੀ ਰਹਿੰਦੇ ਹਨ। ਹਾਲ ਹੀ ਵਿੱਚ ਸੁਸ਼ਾਂਤ ਦੀ ਭਾਣਜੀ ਮਲਿੱਕਾ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ਾਂਝੀ ਕੀਤੀ ਹੈ ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ ।
ਮਲਿੱਕਾ ਸਿੰਘ ਨੇ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਮਾਮੂ ਸੁਸ਼ਾਂਤ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਸੁਸ਼ਾਂਤ ਨੇ ਮਲਿੱਕਾ ਸਿੰਘ ਨੂੰ ਘੁੱਟ ਕੇ ਫੜਿਆ ਹੋਇਆ ਹੈ ਅਤੇ ਦੋਵੇਂ ਕਮਰੇ ਦੇ ਵੱਲ ਦੇਖ ਕੇ ਹੱਸਦੇ ਨਜ਼ਰ ਆ ਰਹੇ ਹਨ।ਇਸ ਤਸਵੀਰ ਨੂੰ ਸਟੋਰੀ ‘ਚ ਸ਼ੇਅਰ ਕਰਦੇ ਹੋਏ ਭਾਣਜੀ ਮਲਿੱਕਾ ਸਿੰਘ ਨੇ ਲਿਖਿਆ ਹੈ ਕਿ ਭਗਵਾਨ ਨੇ ਤੁਹਾਨੂੰ ਆਪਣੇ ਕੋਲ ਰੱਖਿਆ ਹੈ। ਮੈਂ ਤੁਹਾਨੂੰ ਆਪਣੇ ਦਿਲ ‘ਚ ਰੱਖਿਆ ਹੈ।ਫੈਨਸ ਵੱਲੋਂ ਇਸ ਪੋਸਟ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਤੁਹਾਨੂੰ ਦੱਸ ਦਈਏ ਕਿ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਬਾਂਦਰਾ ਵਾਲੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ ਅਤੇ ਮੌਤ ਹੋਣ ਦੇ 5 ਮਹੀਨਿਆਂ ਬਾਅਦ ਵੀ ਬਾਲੀਵੁੱਡ ਅਦਾਕਾਰ ਨੂੰ ਇਨਸਾਫ਼ ਨਹੀਂ ਮਿਲਿਆ ਹੈ।ਅਦਾਕਾਰ ਦਾ ਪਰਿਵਾਰ, ਦੋਸਤ ਅਤੇ ਫੈਨਸ ਇਨਸਾਫ਼ ਦੀ ਉਡੀਕ ਕਰ ਰਹੇ ਹਨ।