ਪਟਿਆਲਾ (ਏਂਜਲ ਮਹੇਂਦਰੁ) 9ਮਾਰਚ 2022
ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਤਾਰੇ ਜ਼ਮੀਨ ਪਰ’ ਦਾ ਮੁੱਖ ਕਿਰਦਾਰ ਈਸ਼ਾਨ ਅਵਸਥੀ ਤਾਂ ਤੁਹਾਨੂੰ ਯਾਦ ਹੀ ਹੋਵੇਗਾ? ਇਹ ਕਿਰਦਾਰ ਅੱਜ ਆਪਣਾ 25ਵਾਂ ਜਨਮਦਿਨ ਮਨਾ ਰਿਹਾ ਹੈ। ਆਮਿਰ ਖ਼ਾਨ ਦੀ ਫ਼ਿਲਮ ‘ਤਾਰੇ ਜ਼ਮੀਨ ਪਰ’ ਵਿਚ ਹਨ ਨੇ ਇਨਾ ਨਾਮ ਕਮਾਇਆ ਕਿ ਲੋਕਾਂ ਦੇ ਦਿਲਾਂ ‘ਚ ਹੁਣ ਇਸ ਦੀ ਖ਼ਾਸ ਜਗ੍ਹਾ ਬਣਾ ਲਈ ਹੈ।
ਇਸ ਸਾਈਕੋਲਾਜੀਕਲ ਡਰਾਮਾ ‘ਚ ਦਮਦਾਰ ਅਭਿਨੈ ਦੇ ਚਲਦਿਆਂ ਦਰਸ਼ੀਲ ਸਫਾਰੀ ਨੇ ਚਾਰ ਚੰਨ ਹੀ ਲਗਾ ਦਿੱਤੇ ਸਨ। ਫ਼ਿਲਮ ‘ਚ ਉਸ ਨੇ ਡਿਸਲੇਕਸੀਆ ਨਾਲ ਪੀੜਤ ਇਕ ਬੱਚੇ ਦਾ ਕਿਰਦਾਰ ਨਿਭਾਇਆ ਸੀ, ਜੋ ਘੱਟ ਬੋਲਦਾ ਸੀ ਤੇ ਚੀਜ਼ਾਂ ਨੂੰ ਠੀਕ ਤਰ੍ਹਾਂ ਸਮਝ ਨਹੀਂ ਪਾਉਂਦਾ ਸੀ।ਇਸ ਫ਼ਿਲਮ ਦੀ ਸ਼ੂਟਿੰਗ ਸਮੇਂ ਦਰਸ਼ੀਲ ਦੀ ਉਮਰ10 ਸਾਲਾਂ ਸੀ ਤੇ 15 ਸਾਲਾਂ ‘ਚ ਉਸ ਦਾ ਲੁੱਕ ਹੁਣ ਕਾਫੀ ਬਦਲ ਚੁੱਕਿਆ ਹੈ। ਨਾਲ ਹੀ ਹੁਣ ਉਹ ਫ਼ਿਲਮੀ ਦੁਨੀਆ ਦੀ ਜਗਾ ਟੀ. ਵੀ. ਇੰਡਸਟਰੀ ‘ਚ ਜ਼ਿਆਦਾ ਸ਼ਾਹ ਗਏ ਹਨ।
ਦਰਸ਼ੀਲ ਸੋਸ਼ਲ ਮੀਡੀਆ ‘ਤੇ ਆਪਣੀਆਂ ਫੋਟੋਸ ਤੇ ਵੀਡਿਓਜ਼ ਨਾਲ ਕਾਫੀ ਐਕਟਿਵ ਰਹਿੰਦੇ ਹਨ |15 ਸਾਲਾਂ ‘ਚ ਦਰਸ਼ੀਲ ਇੰਨਾ ਬਦਲ ਗਿਆ ਹੈ ਕਿ ਲੋਕ ਉਸ ਨੂੰ ਦੇਖ ਕੇ ਚੋਂਕ ਜਾਂਦੇ ਹਨ।